
ਗ੍ਰਿਫ਼ਤਾਰ ਹੋਣ ਵਾਲਿਆ ਵਿਚ ਜ਼ਿਆਦਾਤਰ ੳਨਟਾਰੀਉ ਦੇ ਨਾਲ ਸਬੰਧਤ ਹਨ ।
ਵਸ਼ਿੰਗਟਨ ਡੀਸੀ (ਸੁਰਿੰਦਰ ਗਿੱਲ) : ਟਰਾਂਟੋ ’ਚ ਯੌਰਕ ਰੀਜਨਲ ਪੁਲਿਸ ਵਲੋ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਡਰੱਗ ਰੈਕੇਟ ਨੂੰ ਬੇਨਕਾਬ ਕੀਤਾ ਹੈ ਤੇ ਕੁੱਲ 33 ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ 130 ਚਾਰਜ ਲਾਏ ਗਏ ਹਨ । ਪੁਲਿਸ ਵੱਲੋਂ ਇਸ ਕਾਰਵਾਈ ਨੂੰ ਉਪਰੇਸ਼ਨ 'ਚੀਤਾ' ਦਾ ਨਾਂ ਦਿੱਤਾ ਗਿਆ ਹੈ, ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ।
Toronto
ਗ੍ਰਿਫ਼ਤਾਰ ਹੋਣ ਵਾਲਿਆਂ 'ਚ ਪ੍ਰਭਸਿਮਰਨ ਕੌਰ (25), ਰੁਪਿੰਦਰ ਸਰਮਾ (25), ਪ੍ਰਸੋਤਮ ਮੱਲ੍ਹੀ (54), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਹਰੀਪਾਲ ਨਾਗਰਾ (45), ਪਿ੍ਰਤਪਾਲ ਸਿੰਘ (56), ਹਰਕਿਰਨ ਸਿੰਘ (33), ਲਖਪ੍ਰੀਤ ਬਰਾੜ (29), ਸਰਬਜੀਤ ਸਿੰਘ (43), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖਸਾਲ ਭਿੰਡਰ (36), ਪ੍ਰਭਜੀਤ ਮੁੰਡੀਆਂ (34), ਵੰਸ ਅਰੋੜਾ (24), ਸਿਮਰਜਨੀਤ ਨਾਰੰਗ (28), ਗਗਨਜੀਤ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਧਾਲੀਵਾਲ (47), ਹਰਜੋਤ ਸਿੰਘ(31), ਸੁਖਜੀਤ ਧੁੱਗਾ (35), ਹਾਸਮਿ ਸਈਅਦ (30), ਅਤੇ ਇਮਰਾਨ ਖਾਨ (33) ਦੇ ਨਾਂ ਸ਼ਾਮਲ ਹਨ। ਦੋਸ਼ੀਆਂ ਤੋ 2.5 ਮਿਲੀਅਨ ਡਾਲਰ ਦੇ ਨਸ਼ੇ ,48 ਹਥਿਆਰ ਅਤੇ 725000 ਤੋਂ ਵੱਧ ਨਕਦੀ ਬਰਾਮਦ ਕੀਤੀ ਹੈ।
Toronto
ਇਹ ਜਾਂਚ ਮਈ 2020 ਦੌਰਾਨ ਸ਼ੁਰੂ ਹੋਈ ਸੀ ਤੇ ਦੋਸ਼ੀਆਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਹ ਕੈਨੇਡਾ ਤੋਂ ਇਲਾਵਾ ਅਮਰੀਕਾ ਅਤੇ ਭਾਰਤ ਵਿਚ ਵੀ ਸਰਗਰਮ ਸਨ। ਇਸ ਤੋਂ ਇਲਾਵਾ ਗੁਰਬਿੰਦਰ ਸੂਚ (41) ਜੋਕਿ ਹਾਲ ਦੀ ਘੜੀ ਭਗੋੜਾ ਹੈ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਅੱਠ ਅਪ੍ਰੈਲ ਨੂੰ ਉਂਟਾਰੀਓ, ਬਿ੍ਰਟਿਸ ਕੋਲੰਬੀਆ ਤੇ ਕੈਲੀਫੋਰਨੀਆ ਵਿਖੇ 50 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ ਤੇ ਕੁੱਝ ਪ੍ਰਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਗ੍ਰਿਫ਼ਤਾਰ ਹੋਣ ਵਾਲਿਆ ਵਿਚ ਜ਼ਿਆਦਾਤਰ ੳਨਟਾਰੀਉ ਦੇ ਨਾਲ ਸਬੰਧਤ ਹਨ । ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਵਲੋ ਬੀਤੇ ਕੁੱਝ ਹਫ਼ਤਿਆਂ ਤੋ ਵੱਡੀ ਗਿਣਤੀ ਵਿਚ ਨਸ਼ੇ ਵੇਚਣ ਵਾਲੇ ਫੜੇ ਜਾ ਰਹੇ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ।