
14 ਘੰਟੇ 15 ਮਿੰਟ ਵਿਚ ਤੈਅ ਕੀਤਾ ਸਫ਼ਰ
ਵਾਸ਼ਿੰਗਟਨ: ਅਮਰੀਕਾ ਦੀ ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੱਕ ਤੈਰਾਕੀ ਕਰ ਕੇ ਆਪਣਾ ਹੀ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। ਮਰਮੇਡ ਮਰਲੇ ਵਜੋਂ ਮਸ਼ਹੂਰ ਲੇਵੈਂਡ ਨੇ ਮਿਆਮੀ ਦੀ ਬਿਸਕੇਨ ਖਾੜੀ ਵਿਚ ਮੋਨੋਫਿਨ ਪਹਿਨ ਕੇ ਤੈਰਾਕੀ ਕਰਕੇ ਰਿਕਾਰਡ ਕਾਇਮ ਕੀਤਾ। ਉਸ ਨੇ ਸਫ਼ਰ ਨੂੰ ਪੂਰਾ ਕਰਨ ਲਈ 14 ਘੰਟੇ 15 ਮਿੰਟ ਲਏ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ
ਲਿਵੈਂਡ ਨੇ ਦੱਸਿਆ ਕਿ ਉਸ ਨੇ ਸਮੁੰਦਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਹ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਦੀ ਮਦਦ ਨਾਲ ਨੌਂ ਕਿਲੋ ਸਮੁੰਦਰੀ ਕੂੜਾ ਇਕੱਠਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 2022 ਵਿਚ 42 ਕਿਲੋਮੀਟਰ ਤੈਰਾਕੀ ਕਰਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਸਮੁੰਦਰ ਨੂੰ ਸਾਫ਼ ਰੱਖਣ ਲਈ ਉਨ੍ਹਾਂ ਦੇ ਯਤਨ ਅੱਗੇ ਵੀ ਜਾਰੀ ਰਹਿਣਗੇ।