
ਚੋਣਾਂ 'ਚ ਗੜਬੜੀ ਫੈਲਾਉਣ ਦੀ ਹੋ ਰਹੀ ਸੀ ਸਾਜ਼ਿਸ਼
Jammu Kashmir : ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਪੁੰਛ ਵਿੱਚ ਇੱਕ ਸਕੂਲ ਹੈੱਡਮਾਸਟਰ ਦੇ ਘਰੋਂ ਵਿਦੇਸ਼ੀ ਪਿਸਤੌਲ, ਗ੍ਰੇਨੇਡ ਅਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਕਮਰੂਦੀਨ ਵਜੋਂ ਹੋਈ ਹੈ। ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਹਥਿਆਰਾਂ ਦਾ ਜਖੀਰਾ ਲੋਕ ਸਭਾ ਚੋਣਾਂ ਵਿੱਚ ਗੜਬੜੀ ਫੈਲਾਉਣ ਦੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਪੁਲਿਸ ਅਤੇ ਐਸ.ਓ.ਜੀ ਨੇ ਮਿਲ ਕੇ ਹਰੀ ਬੁੱਢਾ ਵਿੱਚ ਇੱਕ ਸੰਯੁਕਤ ਆਪਰੇਸ਼ਨ ਚਲਾਇਆ। ਇਸ ਦੌਰਾਨ ਕਮਰੂਦੀਨ ਨਾਮ ਦੇ ਇੱਕ ਰਜਿਸਟਰਡ ਓਵਰ-ਗਰਾਊਂਡ ਵਰਕਰ (OGW) ਦੇ ਘਰ ਛਾਪਾ ਮਾਰਿਆ ਗਿਆ।
ਸੁਰੱਖਿਆ ਬਲਾਂ ਨੇ ਸਕੂਲ ਦੇ ਹੈੱਡਮਾਸਟਰ ਕਮਰੂਦੀਨ ਦੇ ਘਰੋਂ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਪੁੰਛ ਵਿੱਚ ਇੱਕ ਅੱਤਵਾਦੀ ਟਿਕਾਣੇ ਤੋਂ ਤਿੰਨ ਆਈਈਡੀ ਬੰਬ ਬਰਾਮਦ ਕੀਤੇ ਗਏ ਸਨ।
ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ 5 ਪੜਾਵਾਂ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਊਧਮਪੁਰ ਸੀਟ 'ਤੇ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ ਵੋਟਿੰਗ ਹੋਈ ਹੈ। ਹੁਣ ਜੰਮੂ ਸੀਟ 'ਤੇ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 7 ਮਈ ਨੂੰ ਅਨੰਤਨਾਗ-ਰਾਜੌਰੀ ਸੀਟ 'ਤੇ, 13 ਮਈ ਨੂੰ ਸ਼੍ਰੀਨਗਰ ਸੀਟ 'ਤੇ ਅਤੇ ਆਖਰੀ ਵਾਰ ਬਾਰਾਮੂਲਾ ਸੀਟ 'ਤੇ 20 ਮਈ ਨੂੰ ਵੋਟਿੰਗ ਹੋਵੇਗੀ।