ਸ਼ਾਹੀ ਵਿਆਹ ਦੀ ਖੁਸ਼ੀ 'ਚ 'ਕੈਨੇਡਾ' ਨੇ 50 ਹਜ਼ਾਰ ਡਾਲਰ ਦਾਨ ਕੀਤੇ
Published : May 21, 2018, 1:49 am IST
Updated : May 22, 2018, 6:16 pm IST
SHARE ARTICLE
Royal Wedding
Royal Wedding

ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ। ਹਾਲਾਂਕਿ ਟਰੂਡੋ, ਨੂੰ ਇਸ ਵਿਆਹ 'ਚ ਸਦਿਆ ਨਹੀਂ ਗਿਆ ਸੀ, ਪਰ ਉਨ੍ਹਾਂ ਨੇ ਵਿਆਹ ਦਾ ਜਸ਼ਨ ਮਨਾਉਣ ਲਈ ਇਸ ਸਬੰਧ 'ਚ ਇਕ ਬਿਆਨ ਵੀ ਜਾਰੀ ਕੀਤਾ।Justin TrudeauCanada

ਟਰੂਡੋ ਨੇ ਆਪਣੇ ਬਿਆਨ 'ਚ ਕਿਹਾ ਕਿ ਸੋਫੀ ਤੇ ਮੈਂ ਕੈਨੇਡਾ ਦੀ ਸਰਕਾਰ ਵਲੋਂ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਵਾਂ ਵਿਆਹਿਆ ਜੋੜਾ ਉਮਰ ਭਰ ਖੁਸ਼ ਰਹੇ ਤੇ ਜ਼ਿੰਦਗੀ ਦੇ ਨਵੇਂ ਸਫਰ ਲਈ ਉਨ੍ਹਾਂ ਨੂੰ ਸਾਡੇ ਵਲੋਂ ਸ਼ੁਭਕਾਮਨਾਵਾਂ। ਇਹ ਦਾਨ ਜੰਪਸਟਾਰਟ ਚੈਰਿਟੀ ਨੂੰ ਦਿੱਤਾ ਜਾਵੇਗਾ। ਇਹ ਕੈਨੇਡੀਅਨ ਚੈਰਿਟੀ ਖੇਡਾਂ ਨੂੰ ਉਨ੍ਹਾਂ ਬੱਚਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜੋ ਕਿ ਆਰਥਿਕ ਤੰਗੀ ਕਾਰਨ ਖੇਡਾਂ 'ਚ ਹਿੱਸਾ ਨਹੀਂ ਲੈ ਸਕਦੇ। ਅਜੇ ਤਕ ਜੰਪਸਟਾਰਟ ਨੇ ਲਗਭਗ 1.6 ਮਿਲੀਅਨ ਤੋਂ ਜ਼ਿਆਦਾ ਬੱਚਿਆਂ ਨੂੰ ਖੇਡਾਂ ਦਾ ਹਿੱਸਾ ਬਣਨ ਵਿਚ ਯੋਗਦਾਨ ਪਾਇਆ ਹੈ। ਜੰਪਸਟਾਰਟ ਚੈਰਿਟੀ ਨੇ ਤੁਰੰਤ ਟਰੂਡੋ ਦੇ ਬਿਆਨ 'ਤੇ ਪ੍ਰਤੀਕ੍ਰਿਆ ਕਰਦਿਆਂ ਟਰੂਡੋ ਦੇ ਤੋਹਫੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement