
ਬ੍ਰੀਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਰਕੇਲ ਦੇ ਸ਼ਾਹੀ ਵਿਆਹ ਨੂੰ ਅਮਰੀਕਾ 'ਚ 2 ਕਰੋਡ਼ 90 ਲੱਖ ਤੋਂ ਜ਼ਿਆਦਾ ਲੋਕਾਂ ਨੇ ਟੀਵੀ 'ਤੇ ਦੇਖਿਆ...
ਵਾਸ਼ਿੰਗਟਨ, 21 ਮਈ : ਬ੍ਰੀਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਰਕੇਲ ਦੇ ਸ਼ਾਹੀ ਵਿਆਹ ਨੂੰ ਅਮਰੀਕਾ 'ਚ 2 ਕਰੋਡ਼ 90 ਲੱਖ ਤੋਂ ਜ਼ਿਆਦਾ ਲੋਕਾਂ ਨੇ ਟੀਵੀ 'ਤੇ ਦੇਖਿਆ।
Prince Harry and Meghan Markle
'ਨਿਲਸਨ' ਵਲੋਂ ਅੱਜ ਜਾਰੀ ਕੀਤੀ ਗਈ ਰੇਟਿੰਗ 'ਚ ਇਹ ਜਾਣਕਾਰੀ ਦਿਤੀ ਗਈ। ਸ਼ਨਿਚਰਵਾਰ ਨੂੰ ਹੋਏ ਇਸ ਸ਼ਾਹੀ ਵਿਆਹ ਦੇ ਸਮਾਗਮ ਨੂੰ ਲਗਭੱਗ 2 ਕਰੋਡ਼ 92 ਲੱਖ ਲੋਕਾਂ ਨੇ ਟੀਵੀ 'ਤੇ ਦੇਖਿਆ।
people watch Prince Harry and Meghan Markle wedding
ਦਰਸ਼ਕਾਂ ਦੀ ਗਿਣਤੀ ਦੇ ਮਾਮਲੇ 'ਚ ਇਸ ਵਿਆਹ ਸਮਾਗਮ ਨੇ ਸਾਲ 2011 'ਚ ਪ੍ਰਿੰਸ ਵਿਲਿਅਮ ਅਤੇ ਕੇਟ ਮੇਡਿਲਟਨ ਦੇ ਸ਼ਾਹੀ ਵਿਆਹ ਦੇਖੇ ਜਾਣ ਦਾ ਰਿਕਾਰਡ ਤੋਡ਼ ਦਿਤਾ ਜਿਸ ਨੂੰ 2 ਕਰੋਡ਼ 28 ਲੱਖ ਲੋਕਾਂ ਨੇ ਦੇਖਿਆ ਸੀ। ਹੈਰੀ ਅਤੇ ਮੇਘਨ, ਵਿੰਡਸਰ ਕੈਸਲ ਦੇ ਸੇਂਟ ਜਾਰਜਸ ਚੈਪਲ 'ਚ ਸ਼ਨਿਚਰਵਾਰ ਨੂੰ ਇਕ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬਝੇ ਸਨ।