
ਪੁਲਿਸ ਦਾ ਕਹਿਣਾ ਹੈ ਕਿ ਮੈਚ ਦੇਖਣ ਲਈ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਭਗਦੜ ਮਚ ਗਈ।
ਮੈਕਸੀਕੋ ਸਿਟੀ : ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਵਿਚ ਇੱਕ ਦਰਦਨਾਕ ਹਾਦਸੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਫੁੱਟਬਾਲ ਮੈਚ ਦੌਰਾਨ ਭਗਦੜ ਮੱਚ ਗਈ, ਜਿਸ ਵਿਚ ਨੌਂ ਲੋਕਾਂ ਦੀ ਜਾਨ ਚਲੀ ਗਈ। ਅਲ ਸਲਵਾਡੋਰ ਦੀ ਨੈਸ਼ਨਲ ਸਿਵਲ ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੈਚ ਦੇਖਣ ਲਈ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਭਗਦੜ ਮਚ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਫੁੱਟਬਾਲ ਮੈਚ ਅਲ ਸਲਵਾਡੋਰ ਦੀਆਂ ਸਥਾਨਕ ਟੀਮਾਂ ਅਲੀਅਨਜ਼ਾ ਅਤੇ ਐੱਫ.ਏ.ਐੱਸ. ਇਹ ਦੋਵੇਂ ਟੀਮਾਂ ਅਲ-ਸਲਵਾਡੋਰ ਦੀਆਂ ਸਭ ਤੋਂ ਪਸੰਦੀਦਾ ਟੀਮਾਂ ਵਿਚੋਂ ਇੱਕ ਹਨ, ਇਹੀ ਕਾਰਨ ਹੈ ਕਿ ਇਸ ਮੈਚ ਲਈ ਵੱਡੀ ਗਿਣਤੀ ਵਿਚ ਦਰਸ਼ਕ ਸਟੇਡੀਅਮ ਵਿਚ ਆਏ।
ਇਸ ਦੌਰਾਨ ਕੁਝ ਲੋਕਾਂ ਨੇ ਸਟੇਡੀਅਮ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਭਗਦੜ ਮਚ ਗਈ ਅਤੇ ਦਮ ਘੁੱਟਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਭਗਦੜ ਵਿਚ 500 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਈ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਹਾਦਸਾ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ 16 ਮਿੰਟ ਬਾਅਦ ਵਾਪਰਿਆ, ਜਿਸ ਕਾਰਨ ਮੈਚ ਰੱਦ ਕਰ ਦਿਤਾ ਗਿਆ। ਸਲਵਾਡੋਰਨ ਦੇ ਸਿਹਤ ਮੰਤਰੀ ਫਰਾਂਸਿਸਕੋ ਐਲਬੀ ਨੇ ਕਿਹਾ ਕਿ ਸਟੇਡੀਅਮ ਦੇ ਬਾਹਰ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਟੇਡੀਅਮ ਦੇ ਬਾਹਰ ਕਈ ਐਂਬੂਲੈਂਸਾਂ ਵੀ ਖੜ੍ਹੀਆਂ ਹਨ, ਜੋ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਗਈਆਂ।