ਕੌਮਾਂਤਰੀ ਅਪਰਾਧਕ ਅਦਾਲਤ ਨੇ ਇਜ਼ਰਾਈਲ ਅਤੇ ਹਮਾਸ ਦੇ ਆਗੂਆਂ ਨੂੰ ਜੰਗੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ 
Published : May 21, 2024, 10:25 pm IST
Updated : May 21, 2024, 10:28 pm IST
SHARE ARTICLE
ICC
ICC

ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਈਲੀ ਨੇਤਾਵਾਂ ਅਤੇ ਹਮਾਸ ਦੇ ਤਿੰਨ ਨੇਤਾਵਾਂ ਵਿਰੁਧ ਗ੍ਰਿਫਤਾਰੀ ਵਾਰੰਟ ਦਾ ਐਲਾਨ

ਯੇਰੂਸ਼ਲਮ: ਕੌਮਾਂਤਰੀ ਅਪਰਾਧਕ ਅਦਾਲਤ (ICC) ਦੇ ਚੋਟੀ ਦੇ ਵਕੀਲ ਨੇ ਇਜ਼ਰਾਈਲ ਅਤੇ ਹਮਾਸ ਦੇ ਮੁਖੀਆਂ ’ਤੇ ਜੰਗ ਦੌਰਾਨ ਅਪਰਾਧ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਮਨੁੱਖਤਾ ਵਿਰੁਧ ਘਿਨਾਉਣੇ ਅਪਰਾਧ ਕਰਨ ਵਾਲੇ ਵਿਸ਼ਵ ਨੇਤਾਵਾਂ ਦੀ ਸੂਚੀ ’ਚ ਪਾ ਦਿਤਾ ਹੈ। 

ਮੁੱਖ ਵਕੀਲ ਕਰੀਮ ਖਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਈਲੀ ਨੇਤਾਵਾਂ ਅਤੇ ਹਮਾਸ ਦੇ ਤਿੰਨ ਨੇਤਾਵਾਂ ਵਿਰੁਧ ਗ੍ਰਿਫਤਾਰੀ ਵਾਰੰਟ ਦਾ ਐਲਾਨ ਕੀਤਾ। 

ਵਕੀਲ ਨੇ 7 ਅਕਤੂਬਰ ਨੂੰ ਹਮਾਸ ’ਤੇ ਹੋਏ ਹਮਲੇ ’ਤੇ ਧਿਆਨ ਕੇਂਦਰਿਤ ਕੀਤਾ। ਇਸ ਦਿਨ ਕੱਟੜਪੰਥੀਆਂ ਨੇ ਦਖਣੀ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ’ਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ, ਜਿਸ ਦੇ ਜਵਾਬ ’ਚ ਇਜ਼ਰਾਈਲ ਨੇ ਗਾਜ਼ਾ ’ਚ ਫੌਜੀ ਹਮਲਾ ਕੀਤਾ ਸੀ, ਜਿਸ ’ਚ ਕਰੀਬ 35 ਹਜ਼ਾਰ ਫਲਸਤੀਨੀ ਮਾਰੇ ਗਏ ਸਨ। 

ਨੇਤਨਯਾਹੂ ਨੇ ਸੋਮਵਾਰ ਨੂੰ ਅਦਾਲਤ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਹਕੀਕਤ ਤੋਂ ਕੋਹਾਂ ਦੂਰ ਦਸਿਆ । ਉਨ੍ਹਾਂ ਕਿਹਾ, ‘‘ਮੈਂ ਹੇਗ ਦੇ ਵਕੀਲ ਵਲੋਂ ਡੈਮੋਕ੍ਰੇਟਿਕ ਇਜ਼ਰਾਈਲ ਅਤੇ ਹਮਾਸ ਸਮੂਹਕ ਕਾਤਲਾਂ ਵਿਚਾਲੇ ਕੀਤੀ ਗਈ ਤੁਲਨਾ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ।’’

ਹਮਾਸ ਨੇ ਇਕ ਬਿਆਨ ਵਿਚ ਦੋਸ਼ ਲਾਇਆ ਕਿ ਵਕੀਲ ਪੀੜਤ ਦੀ ਤੁਲਨਾ ਜਲਾਦ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਆਨ ਮੁਤਾਬਕ ਹਮਾਸ ਨੂੰ ਇਜ਼ਰਾਈਲ ਦੇ ਕਬਜ਼ੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ। 

ਕੌਮਾਂਤਰੀ ਅਪਰਾਧਕ ਅਦਾਲਤ ਦੀ ਸਥਾਪਨਾ 2002 ’ਚ ਜੰਗ ਦੌਰਾਨ ਅਪਰਾਧਾਂ, ਮਨੁੱਖਤਾ ਵਿਰੁਧ ਅਪਰਾਧਾਂ, ਨਸਲਕੁਸ਼ੀ ਅਤੇ ਹਮਲੇ ਲਈ ਲੋਕਾਂ ’ਤੇ ਮੁਕੱਦਮਾ ਚਲਾਉਣ ਲਈ ਕੀਤੀ ਗਈ ਸੀ। ਇਜ਼ਰਾਈਲ, ਅਮਰੀਕਾ, ਚੀਨ ਅਤੇ ਰੂਸ ਸਮੇਤ ਕਈ ਦੇਸ਼ ਅਦਾਲਤ ਦੇ ਅਧਿਕਾਰ ਖੇਤਰ ਨੂੰ ਮਨਜ਼ੂਰ ਨਹੀਂ ਕਰਦੇ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement