Auckland News : ਔਕਲੈਂਡ ਸ਼ਹਿਰ ’ਚ ‘ਵਿਦੇਸ਼ੀ ਧਰਮਾਂ’ ਵਿਰੁਧ ਪ੍ਰਦਰਸ਼ਨ. ਸਰਕਾਰ ਨੇ ਕੀਤੀ ਨਿੰਦਾ

By : BALJINDERK

Published : Jun 21, 2025, 6:43 pm IST
Updated : Jun 21, 2025, 6:43 pm IST
SHARE ARTICLE
ਔਕਲੈਂਡ ਸ਼ਹਿਰ ’ਚ ‘ਵਿਦੇਸ਼ੀ ਧਰਮਾਂ’ ਵਿਰੁਧ ਪ੍ਰਦਰਸ਼ਨ. ਸਰਕਾਰ ਨੇ ਕੀਤੀ ਨਿੰਦਾ
ਔਕਲੈਂਡ ਸ਼ਹਿਰ ’ਚ ‘ਵਿਦੇਸ਼ੀ ਧਰਮਾਂ’ ਵਿਰੁਧ ਪ੍ਰਦਰਸ਼ਨ. ਸਰਕਾਰ ਨੇ ਕੀਤੀ ਨਿੰਦਾ

Auckland News : ਵਿਵਾਦਗ੍ਰਸਤ ਈਸਾਈ ਬੁਨਿਆਦੀ ਸੰਗਠਨ ‘ਡੈਸਟੀਨੀ ਚਰਚ’ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਨੇ ਕੀਤੀ ਨਿੰਦਾ

Auckland News : ਅੱਜ ਔਕਲੈਂਡ ਦੀ ਕੁਈਨ ਸਟ੍ਰੀਟ ’ਤੇ ਇਕ ਵਿਵਾਦਗ੍ਰਸਤ ਈਸਾਈ ਬੁਨਿਆਆਦੀ ਸੰਗਠਨ ‘ਡੈਸਟੀਨੀ ਚਰਚ’ ਦੇ ਮੁਖੀ ਬ੍ਰਾਇਨ ਤਾਮਾਕੀ ਦੀ ਅਗਵਾਈ ਹੇਠ ਇਕ  ਵਿਸ਼ਾਲ ਜਲੂਸ ਕਢਿਆ  ਗਿਆ, ਜਿਸ ਵਿਚ ‘ਗੈਰ-ਈਸਾਈ ਧਰਮਾਂ ਦਾ ਫੈਲਾਅ ਹੁਣ ਕਾਬੂ ਤੋਂ ਬਾਹਰ’ ਹੋਣ ਦਾ ਦਾਅਵਾ ਕੀਤਾ ਗਿਆ।  ਇਸ ਜਲੂਸ ਦਾ ਨਾਮ ‘ਵਿਸ਼ਵਾਸ-ਝੰਡਾ-ਪਰਵਾਰ : ਇਕ ਦੇਸ਼ ਇਕ ਈਸ਼ਵਰ ਦੇ ਅਧੀਨ’ ਰੱਖਿਆ ਗਿਆ ਸੀ ਅਤੇ ਇਸ ਵਿਚ ਇਮੀਗ੍ਰੇਸ਼ਨ ਦੇ ਨਾਲ-ਨਾਲ ਨਿਊਜ਼ੀਲੈਂਡ ਵਿਚ ਗੈਰ-ਈਸਾਈ ਧਰਮਾਂ ਦੇ ਵਧਣ ਦਾ ਵਿਰੋਧ ਕੀਤਾ ਗਿਆ। ਪੁਲਿਸ ਅਨੁਸਾਰ ਲਗਭਗ 500 ਲੋਕ, ਜਿਨ੍ਹਾਂ ’ਚੋਂ ਜ਼ਿਆਦਾਤਰ ਕਾਲੇ ਲਿਬਾਸ ਵਿਚ ਸਨ, ਨੇ ਇਸ ਮਾਰਚ ਵਿਚ ਹਿੱਸਾ ਲਿਆ। ਵੱਖ-ਵੱਖ ਧਰਮਾਂ ਦੇ ਝੰਡਿਆ ਨੂੰ ਬੇਕਦਰ ਕੀਤਾ ਗਿਆ, ਫਾੜਿਆ ਗਿਆ ਅਤੇ ਪੈਰਾਂ ਥੱਲੇ ਦੱਬਿਆ ਗਿਆ। 

ਬ੍ਰਾਇਨ ਤਾਮਾਕੀ ਅਤੇ ਡੈਸਟੀਨੀ ਚਰਚ ਦਾ ਵਿਰੋਧ ਪ੍ਰਦਰਸ਼ਨਾਂ ਦਾ ਇਕ ਲੰਮਾ ਇਤਿਹਾਸ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਸਮਲਿੰਗੀ ਸਮਾਗਮਾਂ, ਡਰੱਗ ਪਰਫਾਰਮਰਾਂ, ਕੋਵਿਡ-19 ਪਾਬੰਦੀਆਂ ਅਤੇ ਟੀਕਾਕਰਨ ਨੀਤੀਆਂ ਵਿਰੁਧ ਆਵਾਜ਼ ਉਠਾ ਚੁਕੇ ਹਨ। ਹਾਲ ਹੀ ’ਚ, ਉਨ੍ਹਾਂ ਦੇ ਚਰਚ ਦੇ ਮੈਂਬਰਾਂ ਨੇ ਔਕਲੈਂਡ ਵਿਚ ਇਕ  ਬੱਚਿਆਂ ਦੇ ਸਮਾਗਮ ਵਿਚ ਹੰਗਾਮਾ ਕੀਤਾ ਸੀ, ਜਿਸਦੀ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਸਮੇਤ ਕਈਆਂ ਨੇ ਸਖ਼ਤ ਨਿੰਦਾ ਕੀਤੀ ਸੀ। ਡੈਸਟੀਨੀ ਚਰਚ ਅਕਸਰ ਈਸਾਈ ਕਦਰਾਂ-ਕੀਮਤਾਂ, ਕੀਵੀ ਪਛਾਣ ਅਤੇ ਇਸ ਰਾਸ਼ਟਰ ਦੇ ਭਵਿੱਖ ਦੀ ਰੱਖਿਆ ਦੇ ਨਾਮ ’ਤੇ ਅਜਿਹੇ ਪ੍ਰਦਰਸ਼ਨ ਕਰਦਾ ਹੈ।

ਇਸ ਪ੍ਰਦਰਸ਼ਨ ਤੋਂ ਪਹਿਲਾਂ, ਬ੍ਰਾਇਨ ਤਾਮਾਕੀ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੂੰ ਇਕ  ਖੁੱਲ੍ਹਾ ਚਿੱਠੀ ਭੇਜਿਆ ਸੀ, ਜਿਸ ਵਿਚ ਦੇਸ਼ ਦੇ ਕੋਈ ਅਧਿਕਾਰਤ ਧਰਮ ਨਾ ਹੋਣ ਦੀ ਸਥਿਤੀ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀ ਇਕ  ਮੁੱਖ ਮੰਗ  ‘ਬਿਨਾਂ ਸਮਾਯੋਜਨ ਕੋਈ ਆਵਾਸ ਨਹੀਂ’ ਦੀ ਨੀਤੀ ਲਾਗੂ ਕਰਨਾ ਸੀ, ਜਿਸ ਦਾ ਪ੍ਰਦਰਸ਼ਨ ਦੌਰਾਨ ਵੀ ਨਾਅਰਾ ਲਗਾਇਆ ਗਿਆ।

ਸਮਾਯੋਜਨ ਦਾ ਮਤਲਬ ਹੈ ਕਿ ਜੇਕਰ ਪ੍ਰਵਾਸੀ ਆਉਣ ਵਾਲੇ ਦੇਸ਼ ਦੀ ਸੰਸਕ੍ਰਿਤੀ, ਭਾਸ਼ਾ, ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜਾਂ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਉਂਦੇ, ਤਾਂ ਉਨ੍ਹਾਂ ਨੂੰ ਉਸ ਦੇਸ਼ ਵਿਚ ਦਾਖਲ ਹੋਣ ਜਾਂ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹ ਵਿਚਾਰ ਇਹ ਮੰਗ ਕਰਦਾ ਹੈ ਕਿ ਪ੍ਰਵਾਸੀਆਂ ਨੂੰ ਅਪਣੀ ਮੂਲ ਪਛਾਣ ਨੂੰ ਖ਼ਤਮ ਕਰ ਕੇ ਜਾਂ ਤਿਆਗ ਕੇ ਮੇਜ਼ਬਾਨ ਦੇਸ਼ ਦੇ ਮੁੱਖ ਧਾਰਾ ਸਭਿਆਚਾਰ  ਵਿਚ ਪੂਰੀ ਤਰ੍ਹਾਂ ਰਲ ਜਾਣਾ ਚਾਹੀਦਾ ਹੈ।

ਤਾਮਾਕੀ ਨੇ ਦਾਅਵਾ ਕੀਤਾ ਕਿ ਯੂਨਾਈਟਿਡ ਕਿੰਗਡਮ ਵਿਚ ਬੇਕਾਬੂ ਇਮੀਗ੍ਰੇਸ਼ਨ ਕਾਰਨ ਅਪਰਾਧਾਂ ਵਿਚ ਵਾਧਾ ਅਤੇ ਬ੍ਰਿਟਿਸ਼ ਪਛਾਣ ਦਾ ਪਤਨ ਹੋਇਆ ਹੈ, ਅਤੇ ਉਹ ਈਸਾਈ ਰਾਸ਼ਟਰਾਂ ਨੂੰ ਮੁੜ ਪ੍ਰਾਪਤ ਕਰਨ ਲਈ ਇਕ ਰਾਸ਼ਟਰਮੰਡਲ ਧਰਮ ਜੰਗ ਬਣਾ ਰਹੇ ਹਨ।

ਇਸ ਪ੍ਰਦਰਸ਼ਨ ਉਤੇ ਕਾਰਜਕਾਰੀ ਪ੍ਰਧਾਨ ਮੰਤਰੀ ਡੇਵਿਡ ਸੀਮੋਰ ਨੇ ਡੈਸਟੀਨੀ ਚਰਚ ਦੇ ਅੱਜ ਦੇ ਪ੍ਰਦਰਸ਼ਨ ਦੀ ਨਿੰਦਾ ਕਰਦਿਆਂ ਇਸ ਨੂੰ ਗੈਰ-ਕੀਵੀ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਕੀਵੀ ਹੋਣ ਦਾ ਮਤਲਬ ਹੈ ਕਿ ਲੋਕ ਦੁਨੀਆਂ  ਭਰ ਤੋਂ ਆਉਂਦੇ ਹਨ, ਅਤੇ ਜਦੋਂ ਤਕ  ਉਹ ਇਕ  ਬਿਹਤਰ ਸੰਸਾਰ ਬਣਾਉਣ ਲਈ ਸ਼ਾਂਤੀ ਨਾਲ ਆਉਂਦੇ ਹਨ, ਉਨ੍ਹਾਂ ਦਾ ਸੁਆਗਤ ਹੈ। ਸੀਮੋਰ ਨੇ ਜ਼ੋਰ ਦਿਤਾ ਕਿ ਤਾਮਾਕੀ ਦੇ ਵੱਖ-ਵੱਖ ਰਵੱਈਏ ਅਸਹਿਣਸ਼ੀਲ ਅਤੇ ਗੈਰ-ਸਮਾਵੇਸ਼ੀ ਹਨ।

(For more news apart from Demonstration against 'foreign religions' in Auckland city News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement