Nobel Peace Prize ਕੀ ਹੈ, ਕਿਵੇਂ ਸ਼ੁਰੂ ਹੋਇਆ ਨੋਬਲ ਪੁਰਕਸਾਰ?
Published : Jun 21, 2025, 11:55 am IST
Updated : Jun 21, 2025, 11:56 am IST
SHARE ARTICLE
What is the Nobel Peace Prize, how did the Nobel Prize Start? Latest News in Punjabi
What is the Nobel Peace Prize, how did the Nobel Prize Start? Latest News in Punjabi

ਜਾਣੋ ਇਤਿਹਾਸ ’ਚ ਕਿਸ-ਕਿਸ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

What is the Nobel Peace Prize, how did the Nobel Prize Start? Latest News in Punjabi 1895 ਵਿਚ ਐਲਫ੍ਰੇਡ ਨੋਬਲ ਦੁਆਰਾ ਬਣਾਈ ਗਈ ਵਸੀਅਤ ਮਨੁੱਖੀ ਭਾਈਚਾਰੇ ਵਿਚ ਵਿਸ਼ਵਾਸ ਤੋਂ ਪ੍ਰੇਰਿਤ ਸੀ। ਸ਼ਾਂਤੀ ਪੁਰਸਕਾਰ ਉਸ ਵਿਅਕਤੀ ਨੂੰ ਦਿਤਾ ਜਾਣਾ ਸੀ ਜਿਸ ਨੇ ‘ਰਾਸ਼ਟਰਾਂ ਵਿਚ ਭਾਈਚਾਰਕ ਸਾਂਝ ਵਧਾਉਣ, ਸਥਾਈ ਫ਼ੌਜਾਂ ਦੇ ਖ਼ਾਤਮੇ ਜਾਂ ਘਟਾਉਣ ਅਤੇ ਸ਼ਾਂਤੀ ਸੰਮੇਲਨ ਕਰਵਾਉਣ ਤੇ ਪ੍ਰਚਾਰ’ ਲਈ ਸੱਭ ਤੋਂ ਵੱਧ ਕੰਮ ਕੀਤਾ ਹੋਵੇ। 

ਨੋਬਲ ਇਨਾਮ ਪੰਜ ਵਿਸ਼ਿਆਂ ਵਿਚ ਦਿਤਾ ਜਾਂਦਾ ਹੈ। ਇਹ ਪੁਰਸਕਾਰ ਸ਼ਾਂਤੀ, ਸਾਹਿਤ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਮੈਡੀਕਲ ਖੇਤਰ ਵਿਚ ਸੱਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ।  ਬਾਅਦ ਵਿਚ ਅਰਥਸ਼ਾਸਤਰ ਦੇ ਖੇਤਰ ਵਿਚ ਵੀ ਦਿਤਾ ਜਾਣ ਲੱਗਾ। ਦਿ ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਫਿਜਿਕਸ ਤੇ ਇਕਨਾਮਿਕਸ ਲਈ ਕਾਰੋਲਿੰਸਕਾ, ਇਸੰਟੀਟਿਊਟ ਦਵਾਈ ਦੇ ਖੇਤਰ ਵਿਚ ਤੇ ਨਾਰਵੇਜਿਅਨ ਨੋਬਲ ਕਮੇਟੀ ਸ਼ਾਂਤੀ ਦੇ ਖੇਤਰ ਵਿਚ ਪੁਰਸਕਾਰ ਦਿੰਦੀ ਹੈ। ਜੇਤੂਆਂ ਨੂੰ ਇਕ ਤਮਗ਼ਾ, ਇਕ ਡਿਪਲੋਮਾ ਤੇ ਇਨਾਮੀ ਰਕਮ ਦਿਤੀ ਜਾਂਦੀ ਹੈ।

ਕਿਵੇਂ ਸ਼ੁਰੂ ਹੋਇਆ ਨੋਬਲ ਪੁਰਕਸਾਰ?
ਇਹ ਪੁਰਸਕਾਰ ਨੋਬਲ ਫ਼ਾਊਂਡੇਸ਼ਨ ਸਵੀਡਨ ਦੇ ਵਿਗਿਆਨੀ ਅਲਫ੍ਰੇਡ ਬਰਨਾਰਡ ਦੀ ਯਾਦ ਵਿਚ ਦਿਤਾ ਜਾਂਦਾ ਹੈ। 1896 ਵਿਚ ਅਪਣੀ ਮੌਤ ਤੋਂ ਪਹਿਲਾਂ ਆਲਫ੍ਰੈਡ ਬਰਨਾਰਡ ਅਪਣੀ ਜਾਇਦਾਦ ਦਾ ਵੱਡਾ ਹਿੱਸਾ ਟਰੱਸਟ ਦੇ ਗਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਦੇ ਵਿਆਜ ਨਾਲ ਮਨੁੱਖ ਜਾਤੀ ਲਈ ਕੰਮ ਕਰਨ ਵਾਲੇ ਲੋਕਾਂ ਦਾ ਹਰ ਸਾਲ ਸਨਮਾਨ ਕੀਤਾ ਜਾਏਗਾ। ਸਵੀਡਨ ਬੈਂਕ ਵਿਚ ਜਮ੍ਹਾਂ ਇਸ ਰਕਮ ਦੇ ਵਿਆਜ ਤੋਂ ਹਰ ਸਾਲ ਨੋਬਲ ਪੁਰਸਕਾਰ ਜੇਤੂਆਂ ਨੂੰ ਧਨਰਾਸ਼ੀ ਦਿਤੀ ਜਾਂਦੀ ਹੈ।

ਹੁਣ ਤਕ ਇਨ੍ਹਾਂ ਭਾਰਤੀਆਂ ਨੇ ਜਿੱਤਿਆ ਨੋਬਲ ਪੁਰਸਕਾਰ
ਭਾਰਤ ਵਿੱਚ ਅਹਿੰਸਾ ਦੀ ਬਦੌਲਤ ਆਜ਼ਾਦੀ ਦਿਵਾਉਣ ਵਾਲੇ ਮਹਾਤਮਾ ਗਾਂਧੀ ਨੂੰ 5 ਵਾਰ ਨਾਮਜ਼ਦਗੀ ਮਿਲੀ ਪਰ ਉਨ੍ਹਾਂ ਨੂੰ ਕਦੇ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ। ਭਾਰਤੀਆਂ ਵਿੱਚੋਂ ਹੁਣ ਤਕ ਰਬਿੰਦਰਨਾਥ ਟੈਗੋਰ, ਹਰਗੋਵਿੰਦ ਖੁਰਾਨਾ, ਸੀਵੀ ਰਮਣ, ਵੀਏਐੱਸ ਨਾਇਪੋਲ, ਵੈਂਕਟ ਰਾਮਾਕ੍ਰਿਸ਼ਨਨ, ਮਦਰ ਟੈਰੇਸਾ, ਸੁਬਰਮਨਿਅਮ ਚੰਦਰਸ਼ੇਖਰ, ਕੈਲਾਥ ਸਤਿਆਰਥੀ, ਆਰਕੇ ਪਚੌਰੀ ਤੇ ਅਮਰਤਿਆ ਸੇਨ ਸ਼ਾਮਲ ਹਨ।

‘ਮੈਨੂੰ ਕੋਈ ਨੋਬਲ ਸ਼ਾਂਤੀ ਪੁਰਸਕਾਰ ਦਿੰਦਾ ਹੀ ਨਹੀਂ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਜਾਂ ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਈਰਾਨ ਟਕਰਾਵਾਂ ਵਿਚ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਟਰੰਪ ਨੇ ਸ਼ੁਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ 'ਤੇ ਇਕ ਪੋਸਟ ਵਿਚ ਕਿਹਾ, ‘ਮੈਂ ਜੋ ਵੀ ਕਰਾਂ, ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ।’

ਟਰੰਪ ਨੇ ਜ਼ਿਕਰ ਕੀਤਾ ਕਿ ਰਵਾਂਡਾ ਤੇ ਕਾਂਗੋ ਦੇ ਪ੍ਰਤੀਨਿਧੀ ਸੋਮਵਾਰ ਨੂੰ ਇਸ ਸਬੰਧ ਵਿਚ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਲਈ ਵਾਸ਼ਿੰਗਟਨ ਵਿਚ ਹੋਣਗੇ। ਉਨ੍ਹਾਂ ਨੇ ਇਸ ਨੂੰ ‘ਅਫ਼ਰੀਕਾ ਅਤੇ ਪੂਰੀ ਦੁਨੀਆਂ ਲਈ ਇਕ ਮਹਾਨ ਦਿਨ’ ਕਿਹਾ। ਹਾਲਾਂਕਿ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਵੀ ਯਤਨ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਟਰੰਪ ਨੇ ਕਿਹਾ, ‘ਮੈਨੂੰ ਇਸ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਮੈਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ, ਮੈਨੂੰ ਸਰਬੀਆ ਤੇ ਕੋਸੋਵੋ ਵਿਚਕਾਰ ਜੰਗ ਰੋਕਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ।’ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement