ਆਗਰਾ ਦੇ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ
Published : Jul 21, 2024, 3:47 pm IST
Updated : Jul 21, 2024, 3:47 pm IST
SHARE ARTICLE
(ਖੱਬੇ) ਗੈਵਿਨ ਦਸੌਰ ਪਿਕਅਪ ਦੀ ਡਰਾਇਵਰ ਵਾਲੀ ਖਿੜਕੀ ਦੇ ਸਾਹਮਣੇ ਖੜਾ ਵਿਖਾਈ ਦੇ ਰਿਹਾ ਹੈ, ਇਥੇ ਹੀ ਅੰਦਰੋਂ ਉਸ ਨੂੰ ਪਿਕਅਪ ਦੇ ਡਰਾਇਵਰ ਨੇ ਗੋਲ਼ੀਆਂ ਮਾਰੀਆਂ। (ਸੱਜੇ) ਗੈਵਿਨ ਦਸੌਰ ਆਪਣੀ ਪਤਨੀ ਵਿਵੀਆਨਾ ਜ਼ਾਮੋਰਾ ਨਾਲ।
(ਖੱਬੇ) ਗੈਵਿਨ ਦਸੌਰ ਪਿਕਅਪ ਦੀ ਡਰਾਇਵਰ ਵਾਲੀ ਖਿੜਕੀ ਦੇ ਸਾਹਮਣੇ ਖੜਾ ਵਿਖਾਈ ਦੇ ਰਿਹਾ ਹੈ, ਇਥੇ ਹੀ ਅੰਦਰੋਂ ਉਸ ਨੂੰ ਪਿਕਅਪ ਦੇ ਡਰਾਇਵਰ ਨੇ ਗੋਲ਼ੀਆਂ ਮਾਰੀਆਂ। (ਸੱਜੇ) ਗੈਵਿਨ ਦਸੌਰ ਆਪਣੀ ਪਤਨੀ ਵਿਵੀਆਨਾ ਜ਼ਾਮੋਰਾ ਨਾਲ।

ਦੋ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਗੈਵਿਨ ਦਸੌਰ ਦਾ

ਇੰਡੀਆਨਾਪੋਲਿਸ: ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ 29 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਹ ਮਾਮਲਾ ਸੜਕ ’ਤੇ ਹੋਈ ਕਿਸੇ ਮਾਮੂਲੀ ਗੱਲ ਤੋਂ ਭੜਕਾਹਟ ਪੈਦਾ ਹੋ ਕੇ ਹਿੰਸਕ ਹੋ ਜਾਣ ਦਾ ਹੈ।

ਭਾਰਤੀ ਨੌਜਵਾਨ ਦਾ ਨਾਂਅ ਗੈਵਿਨ ਦਸੌਰ ਸੀ ਤੇ ਉਸ ਦਾ ਹਾਲੇ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਮੈਕਸੀਕੋ ਦੀ ਲੜਕੀ ਵਿਵੀਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਹਾਦਸਾ ਵਾਪਰਨ ਵੇਲੇ ਗਾਮੋਰਾ ਵੀ ਉਸ ਦੇ ਨਾਲ ਹੀ ਸੀ। ਉਹ ਦੋਵੇਂ ਘਰ ਵਾਪਸ ਜਾ ਰਹੇ ਸਨ।

ਗੈਵਿਨ ਦਸੌਰ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਜੰਮਪਲ਼ ਸੀ। ਪੁਲਿਸ ਨੇ ਮੁਲਜ਼ਮ ਨੂੰ ਪਹਿਲਾਂ ਤਾਂ ਹਿਰਾਸਤ ’ਚ ਲੈ ਲਿਆ ਸੀ ਪਰ ਬਾਅਦ ’ਚ ਅਧਿਕਾਰੀਆਂ ਨੂੰ ਲੱਗਾ ਕਿ ਉਸ ਨੇ ਤਾਂ ਸਿਰਫ਼ ਖ਼ੁਦ ਨੂੰ ਬਚਾਉਣ ਲਈ ਗੋਲ਼ੀਆਂ ਚਲਾਈਆਂ ਸਨ, ਤਾਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।

ਇਹ ਸਾਰਾ ਮਾਮਲਾ ਕੁਝ ਇਉਂ ਦੱਸਿਆ ਜਾਂਦਾ ਹੈ ਕਿ ਬੀਤੀ 16 ਜੁਲਾਈ ਨੂੰ ਸ਼ਾਮੀਂ ਅੱਠ ਵਜੇ ਇਕ ਚੌਰਾਹੇ ’ਤੇ ਗੈਵਿਨ ਦਾ ਕਿਸੇ ਗੱਲ ਨੂੰ ਲੈ ਕੇ ਇਕ ਹੋਰ ਪਿਕਅਪ ਟਰੱਕ ਦੇ ਡਰਾਇਵਰ ਨਾਲ ਝਗੜਾ ਹੋ ਗਿਆ। ਗੈਵਿਨ ਆਪਣੀ ਗੰਨ ਕੱਢ ਕੇ ਬਹੁਤ ਜ਼ਿਆਦਾ ਗੁੱਸੇ ’ਚ ਉਸ ਪਿਕਅਪ ਤਕ ਗਿਆ ਤੇ ਮਾਮੂਲੀ ਜਿਹੀ ਬਹਿਸ ਹੋਈ। ਪਿਕਅਪ ਦੇ ਡਰਾਇਵਰ ਨੇ ਗੱਲ ਵਧਣ ਤੋਂ ਪਹਿਲਾਂ ਹੀ ਉਸ ਦੇ ਤਿੰਨ ਗੋਲ਼ੀਆਂ ਚਲਾ ਦਿਤੀਆਂ।

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement