Kirtan in Britain: ਸਿੱਖਾਂ ਲਈ ਮਾਣ ਵਾਲੀ ਗੱਲ; ਬ੍ਰਿਟੇਨ ’ਚ ਕੀਰਤਨ ਨੂੰ ਮਿਲੀ ਮਾਨਤਾ
Published : Sep 21, 2024, 7:22 am IST
Updated : Sep 21, 2024, 7:22 am IST
SHARE ARTICLE
A matter of pride for Sikhs; Kirtan got recognition in Britain
A matter of pride for Sikhs; Kirtan got recognition in Britain

Kirtan in Britain: ‘ਕੀਰਤਨ’ ਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਕੀਤਾ ਗਿਆ ਸ਼ਾਮਲ

 

Kirtan in Britain:  ਬ੍ਰਿਟੇਨ ਵਿਚ ਪਹਿਲੀ ਵਾਰ ‘ਕੀਰਤਨ’ ਨੂੰ ਸੰਗੀਤ ਸਿਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ ਹੈ, ਭਾਵ ਵਿਦਿਆਰਥੀ ਸ਼ੁੱਕਰਵਾਰ ਤੋਂ ਰਸਮੀ ਤੌਰ ’ਤੇ ‘ਸਿੱਖ ਪਵਿੱਤਰ ਸੰਗੀਤ’ ਨਾਲ ਸਬੰਧਤ ਪਾਠਕ੍ਰਮ ਪੜ੍ਹ ਸਕਣਗੇ।

ਬਰਮਿੰਘਮ ਵਿਚ ਸੰਗੀਤਕਾਰ ਅਤੇ ਸਿਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਕੀਰਤਨ ਨੂੰ ਪੱਛਮੀ ਸ਼ਾਸਤਰੀ ਸੰਗੀਤ ਦੇ ਬਰਾਬਰ ਸਥਾਨ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਤ ਕੀਤੇ ਹਨ ਕਿ ਇਸ ਰਵਾਇਤੀ ਸੰਗੀਤਕ ਰੂਪ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰਖਿਆ ਜਾਵੇ।

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਮੌਜੂਦ ’ਸ਼ਬਦਾਂ’ ਨੂੰ ਗਾਉਣ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿਚ ਇਹ ਸ਼ਰਧਾ ਪ੍ਰਗਟ ਕਰਨ ਦਾ ਇਕ ਢੰਗ ਹੈ। ਲੰਡਨ ਸਥਿਤ ਮਿਊਜ਼ਿਕ ਟੀਚਰਜ਼ ਬੋਰਡ (ਐਮ. ਟੀ. ਬੀ.) ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ‘ਸਿੱਖ ਸੈਕਰਡ ਮਿਊਜ਼ਿਕ’ ਪਾਠਕ੍ਰਮ ਉਪਲਬਧ ਕਰਾਏਗਾ। 

ਬ੍ਰਿਟੇਨ ਵਿਚ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਡਾਕਟਰ ਲਾਲੀ ਨੇ ਕਿਹਾ, ‘ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਪਣੀ ਵਿਰਾਸਤ ਨੂੰ ਸੁਰੱਖਿਅਤ ਰਖੀਏ।’ ਉਸ ਨੇ ਕਿਹਾ, ‘ਇਸ ਨੂੰ ਪਾਠਕ੍ਰਮ ਨੂੰ ਮਨਜ਼ੂਰੀ ਮਿਲਣ ਅਤੇ ਸ਼ੁਰੂ ਕਰਨ ਲਈ 10 ਸਾਲ ਲੱਗ ਗਏ ਹਨ।’ ਮੈਨੂੰ ਮਾਣ ਹੈ ਕਿ ਇਹ ਮਿਹਨਤ ਹੁਣ ਰੰਗ ਲਿਆਈ ਹੈ।’’ ਉਨ੍ਹਾਂ ਕਿਹਾ ਕਿ ਪੱਛਮੀ ਸਰੋਤਿਆਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਸਿੱਖ ਕੀਰਤਨ ਵਾਇਲਨ, ਪਿਆਨੋ ਜਾਂ ਕਿਸੇ ਹੋਰ ਪੱਛਮੀ ਸਮਕਾਲੀ ਸੰਗੀਤ ਸ਼ੈਲੀ ਤੋਂ ਘੱਟ ਨਹੀਂ ਹੈ। 

 ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਵਿਚ ਪੰਜ ਭਾਰਤੀ ਸਾਜ਼ - ਦਿਲਰੁਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ ਨੂੰ ਮਾਨਤਾ ਦਿਤੀ ਗਈ ਹੈ।

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement