
ਮਰੀਅਮ ਨੇ ਰੈਲੀ 'ਚ ਪ੍ਰਧਾਨ ਮੰਤਰੀ ਖਾਨ ਨੂੰ ਖੁੱਲ੍ਹੇ ਆਮ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ।
ਲਾਹੌਰ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਵਾਈਸ ਪ੍ਰੈਜ਼ੀਡੈਂਟ ਮਰਿਅਮ ਨਵਾਜ਼ ਅਤੇ ਉਨ੍ਹਾਂ ਦੀ ਪਾਰਟੀ ਦੇ 2,000 ਤੋਂ ਜ਼ਿਆਦਾ ਕਾਰਕੁੰਨਾਂ ਨੂੰ ਲਾਹੌਰ 'ਚ ਸਰਕਾਰ ਵਿਰੋਧੀ ਰੈਲੀ ਆਯੋਜਿਤ ਕਰਨ ਲਈ ਮੰਗਲਵਾਰ ਮਾਮਲਾ ਦਰਜ ਕੀਤਾ ਗਿਆ ਹੈ। ਮਰਿਅਮਨਵਾਜ਼ ਨੇ ਰੈਲੀ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਡਰਪੋਕ ਅਤੇ ਕਠਪੁਤਲੀ' ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਫੌਜ ਦੇ ਪਿੱਛੇ ਛੁਪਿਆ ਦੱਸਿਆ। ਪਾਕਿਸਤਾਨ 'ਚ 11 ਵਿਰੋਧੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ 16 ਅਕਤੂਬਰ ਨੂੰ ਰੈਲੀ ਆਯੋਜਿਤ ਕੀਤੀ ਸੀ। ਇਸ ਤੋਂ ਬਾਅਦ ਗੁੱਜਰਾਂਵਾਲਾ 'ਚ ਜਨਸਭਾ ਹੋਈ ਸੀ। ਮਰਿਅਮ ਨੇ ਰੈਲੀ 'ਚ ਪ੍ਰਧਾਨ ਮੰਤਰੀ ਖਾਨ ਨੂੰ ਖੁੱਲ੍ਹੇ ਆਮ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ।
ਉਸਨੇ ਕਿਹਾ ਕਿ ਇਮਰਾਨ ਖਾਨ 'ਆਪਣੀ ਬੇਵਫ਼ਾਈ ਨੂੰ ਲੁਕਾਉਣ ਲਈ ਫੌਜ ਦੇ ਪਿੱਛੇ ਛੁਪੇ' ਹਨ। ਮਰਿਅਮ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਗ੍ਰਿਫਤਾਰ ਕਰ ਦਿਖਾਏ ਅਤੇ ਉਹ ਜੇਲ ਜਾਣ ਤੋਂ ਨਹੀਂ ਡਰਦੀ। ਮਰੀਅਮ ਵਿਰੁੱਧ ਨਾਗਰਿਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ, ਸੜਕਾਂ ਨੂੰ ਰੋਕਣ, ਸਪੀਕਰਾਂ ਅਤੇ ਮਾਈਕਾਂ ਦੀ ਵਰਤੋਂ ਕਰਨ ਅਤੇ ਕੋਰੋਨਾ ਵਾਇਰਸ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਫਆਈਆਰ ਦਰਜ ਕੀਤੀ ਗਈ ਹੈ। ਮਰਿਅਮ ਦੇ ਪਤੀ ਕੈਪਟਨ ਮੋਹੰਮਦ ਸਫਦਰ ਦਾ ਨਾਂਅ ਵੀ ਐਫਆਈਆਰ 'ਚ ਹੈ।
ਇਸ ਤੋਂ ਪਹਿਲਾਂ ਉਸ ਨੂੰ ਕਾਇਦਾ-ਏ-ਆਜ਼ਮ ਦੀ ਕਬਰ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਕਰਾਚੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਤੋਂ ਬਾਅਦ ਵਿਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ। ਐਫਆਈਆਰ ਅਨੁਸਾਰ, ਮਰੀਅਮ 'ਤੇ ਪਾਰਟੀ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।