ਨਿਊਜ਼ੀਲੈਂਡ 'ਚ 1800 ਪੁਲਿਸ ਅਫ਼ਸਰਾਂ ਦੀ ਭਰਤੀ ਦਾ ਟੀਚਾ ਪੂਰਾ
Published : Nov 21, 2019, 9:55 am IST
Updated : Nov 21, 2019, 9:55 am IST
SHARE ARTICLE
New Zealand targets recruitment of 1,800 police officers
New Zealand targets recruitment of 1,800 police officers

2 ਭਾਰਤੀਆਂ ਸਮੇਤ 59 ਪੁਲਿਸ ਅਫ਼ਸਰਾਂ ਦੀ ਅੱਜ ਹੈ ਗ੍ਰੈਜੂਏਸ਼ਨ, ਭਾਰਤੀ ਮੂਲ ਦੇ ਪੁਲਿਸ ਅਫ਼ਸਰਾਂ ਦੀ ਕੁੱਲ ਗਿਣਤੀ 119 ਹੋਈ

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ) : ਅਕਤੂਬਰ 2017 ਦੇ ਵਿਚ ਪੁਲਿਸ ਵਿਭਾਗ ਦੇ 'ਚ 1800 ਨਵੇਂ ਪੁਲਿਸ ਅਫ਼ਸਰ (ਫਰੰਟਲਾਈਨ) ਭਰਤੀ ਕਰਨ ਦਾ ਟੀਚਾ ਰਖਿਆ ਗਿਆ ਸੀ ਅਤੇ ਅੱਜ ਜਾਰੀ ਪ੍ਰੈਸ ਨੋਟ ਦੇ ਵਿਚ ਵਿਭਾਗ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਨੇ ਇਹ ਟੀਚਾ ਪੂਰਾ ਕਰ ਕੇ ਇਕ ਮੀਲ ਪੱਥਰ ਸਥਾਪਤ ਕੀਤਾ ਹੈ। ਇਹ ਮੀਲ ਪੱਥਰ ਕਿਵੇਂ ਹੈ? ਇਸਦਾ ਮੁੱਖ ਕਾਰਨ ਹੈ ਕਿ ਪੁਲਿਸ ਦੇ ਵਿਚ ਭਰਤੀ ਹੋਣ ਲਈ ਵਿਦਿਅਕ ਯੋਗਤਾ ਦੇ ਨਾਲ-ਨਾਲ ਸਰੀਰਕ ਯੋਗਤਾ, ਤੈਰਾਕੀ ਦੀ ਯੋਗਤਾ ਅਤੇ ਡ੍ਰਾਈਵਿੰਗ ਦੀ ਯੋਗਤਾ ਇਕ ਉਚ ਦਰਜੇ ਤੱਕ ਹੋਣੀ ਜ਼ਰੂਰੀ ਹੁੰਦੀ ਹੈ।

ਪੁਲਿਸ ਵਿਭਾਗ ਇਸ ਯੋਗਤਾ ਦੇ ਪਹੁੰਚਣ ਤੱਕ ਵੱਡੀ ਸਹਾਇਤਾ ਕਰਦਾ ਹੈ ਤੇ ਲੋਕ ਅਪਣਾ ਭਵਿੱਖ ਇਸ ਜਾਨਦਾਰ ਤੇ ਸ਼ਾਨਦਾਰ ਪੇਸ਼ੇ ਵਿਚ ਭਾਲਦੇ ਹਨ।
ਅੱਜ ਵਿੰਗ-332  ਦਲ ਦੀ ਗ੍ਰੈਜੂਏਸ਼ਨ ਵਲਿੰਗਟਨ ਸਥਿਤ ਪੁਲਿਸ ਸਕੂਲ ਪੋਰੀਰੁਆ ਦੇ ਵਿਚ 2 ਵਜੇ ਹੋ ਰਹੀ ਹੈ ਜਿਸ ਦੇ ਵਿਚ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ, ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰਜ਼, ਪੁਲਿਸ ਮੰਤਰੀ ਸਟੂਆਰਟ ਨਾਸ਼ ਅਤੇ ਪੁਲਿਸ ਕਮਿਸ਼ਨਰ ਮਾਈਕ ਬੁੱਸ਼ ਸ਼ਾਮਲ ਹੋਣਗੇ।

Jacinda ArdernJacinda Ardern

ਇਸ ਪਾਸਿੰਗ ਗਰੁੱਪ ਦੇ ਵਿਚ 59 ਪੁਲਿਸ ਅਫ਼ਸਰ ਗ੍ਰੈਜੂਏਸ਼ਨ ਪ੍ਰਾਪਤ ਕਰਨਗੇ ਜਿਸ ਦੇ ਵਿਚ ਦੋ ਭਾਰਤੀ ਮੂਲ ਦੇ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਦੀ ਪੁਸ਼ਟੀ ਪੱਤਰਕਾਰ ਨੇ ਵਿਭਾਗ ਨੂੰ ਈਮੇਲ ਅਤੇ ਫ਼ੋਨ ਕਰ ਕੇ ਪ੍ਰਾਪਤ ਕੀਤੀ। ਹੋਰ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ 117 ਭਾਰਤੀ ਮੂਲ ਦੇ ਮੁੰਡੇ ਕੁੜੀਆਂ ਕਾਂਸਟੇਬਲ, ਸਰਜਾਂਟ, ਇੰਸਪੈਕਟਰ ਤੇ ਪ੍ਰਿੰਸੀਪਲ ਅਡਵਾਈਜ਼ਰ ਅਤੇ ਹੋਰ ਦਫ਼ਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਹੁਣ ਇਹ ਅੰਕੜਾ 119 ਹੋ ਜਾਵੇਗਾ।

ਅੱਜ ਹੋ ਰਹੀ ਇਸ ਗ੍ਰੈਜੂਏਸ਼ਨ ਪ੍ਰੇਡ ਦੇ ਵਿਚ ਦੋ ਅਜਿਹੇ ਪੁਲਿਸ ਅਫ਼ਸਰ ਅਪਣੀ ਵਿਥਿਆ ਸੁਨਾਉਣਗੇ ਜਿਨ੍ਹਾਂ ਨੂੰ ਪੁਲਿਸ ਦੇ ਵਿਚ ਭਰਤੀ ਹੋਣ ਲਈ ਕਾਫ਼ੀ ਦਿੱਕਤਾਂ ਆਈਆਂ ਪਰ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਭਰਤੀ ਹੋ ਕੇ ਹੀ ਹਟੇ।  ਅੱਜ ਅਜਿਹੇ ਹੀ ਪੁਲਿਸ ਅਫ਼ਸਰਾਂ ਨੂੰ ਮੌਕੇ ਉਤੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ। ਨਵੇਂ ਮੁਲਾਜਮਾਂ ਦੇ ਵਿਚੋਂ ਕਾਊਂਟੀਜ਼ ਮੈਨਕਾਓ ਦੇ ਲਈ 13, ਔਕਲੈਂਡ ਦੇ ਲਈ 6 ਅਤੇ ਵਲਿੰਗਟਨ ਦੇ ਲਈ 6,

Winston PetersWinston Peters

ਨਰਾਥਲੈਂਡ ਲਈ 2, ਵਾਇਟੀਮਾਟਾ ਲਈ 9, ਵਾਇਕਾਟੋ ਲਈ 3, ਬੇਅ ਆਫ ਪਲੈਂਟੀ ਲਈ 5, ਈਸਟਨਰਨ ਲਈ 2, ਸੈਂਟਰਲ 3, ਟੈਸਮਨ ਲਈ 1, ਕੈਂਟਰਬਰੀ ਲਈ 6 ਅਤੇ ਸਦਰਨ ਲਈ 3 ਪੁਲਿਸ ਮੁਲਾਜ਼ਮ ਹੋਣਗੇ।  1840 ਦੇ ਵਿਚ ਨਿਊਜ਼ੀਲੈਂਡ ਪੁਲਿਸ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਵੇਲੇ ਪੁਲਿਸ ਦੇ ਵਿਚ 2000 ਤੋਂ ਵੱਧ ਮਹਿਲਾ ਪੁਲਿਸ ਮੁਲਾਜਮ ਹਨ ਅਤੇ ਕੁੱਲ 14,000 ਤੋਂ ਉਤੇ ਮੁਲਾਜ਼ਮ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement