7 ਮਹੀਨੇ ਦਾ ਬੱਚਾ ਬਣਿਆ ਅਮਰੀਕਾ ਦਾ ਮੇਅਰ
Published : Dec 21, 2019, 8:46 am IST
Updated : Dec 21, 2019, 8:46 am IST
SHARE ARTICLE
7-month-old Charlie McMillian Becomes Youngest Mayor In America
7-month-old Charlie McMillian Becomes Youngest Mayor In America

ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਵ੍ਹਾਈਟਹਾਲ ਵਿਚ 7 ਮਹੀਨੇ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਆਨਰੇਰੀ ਮੇਅਰ ਬਣਾਇਆ ਗਿਆ ਹੈ।

ਵਾਸ਼ਿੰਗਟਨ  : ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਵ੍ਹਾਈਟਹਾਲ ਵਿਚ 7 ਮਹੀਨੇ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਆਨਰੇਰੀ ਮੇਅਰ ਬਣਾਇਆ ਗਿਆ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਵ੍ਹਾਈਟਹਾਲ ਕਮਿਊਨਿਟੀ ਸੈਂਟਰ ਵਿਚ ਮੇਅਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਦੀ ਸਹੁੰ ਚੁੱਕੀ। ਚਾਰਲੀ ਦੇ ਸਹੁੰ ਚੁੱਕ ਸਮਾਗਮ ਵਿਚ 150 ਲੋਕ ਪਹੁੰਚੇ। ਉਸ ਨੂੰ ਇਸ ਸਾਲ ਅਕਤੂਬਰ ਵਿਚ ਗ੍ਰਾਈਮਜ਼ ਕਾਊਂਟੀ ਦਾ ਮੇਅਰ ਚੁਣਿਆ ਗਿਆ।

7-month-old Charlie McMillian Becomes Youngest Mayor In America7-month-old Charlie McMillian Becomes Youngest Mayor In America

ਅਸਲ ਵਿਚ ਹਰੇਕ ਸਾਲ ਵ੍ਹਾਈਟਹਾਲ ਵਾਲੰਟੀਅਰ ਫਾਇਰ ਵਿਭਾਗ ਦੇ ਸਾਲਾਨਾ ਬੀ.ਬੀ.ਕਿਊ. ਫੰਡਰੇਜ਼ਰ ਪ੍ਰੋਗਰਾਮ ਦੌਰਾਨ ਮੇਅਰ ਦੇ ਅਹੁਦੇ ਲਈ ਬੋਲੀ ਲਗਾਈ ਜਾਂਦੀ ਹੈ। ਇਸ ਵਾਰੀ ਚਾਰਲੀ ਦੇ ਨਾਮ 'ਤੇ ਸਭ ਤੋਂ ਜ਼ਿਆਦਾ ਬੋਲੀ ਲਗਾਈ ਗਈ, ਜਿਸ ਦੇ ਬਾਅਦ ਉਸ ਨੂੰ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਚੁਣਿਆ ਗਿਆ। ਸਹੁੰ ਚੁੱਕਣ ਸਮੇਂ ਚਾਰਲੀ ਦੇ ਮਾਤਾ-ਪਿਤਾ ਨੇ ਉਸ ਨੂੰ ਗੋਦੀ ਚੁੱਕਿਆ ਹੋਇਆ ਸੀ।

7-month-old Charlie McMillian Becomes Youngest Mayor In America7-month-old Charlie McMillian Becomes Youngest Mayor In America

ਚਾਰਲੀ ਦੇ ਸਹੁੰ ਚੁੱਕਣ ਦੇ ਸ਼ਬਦ ਉਸ ਦੇ ਮਾਤਾ-ਪਿਤਾ ਨੇ ਦੁਹਰਾਏ। ਇਸ ਵਿਚ ਕਿਹਾ ਗਿਆ ਕਿ ਮੈਂ ਵਿਲੀਅਮ ਚਾਰਲਸ ਮੈਕਮਿਲਨ ਵਾਅਦਾ ਕਰਦਾ ਹਾਂ ਕਿ ਵ੍ਹਾਈਟਹਾਲ ਦੇ ਮੇਅਰ ਦੇ ਅਹੁਦੇ 'ਤੇ ਈਮਾਨਦਾਰੀ ਅਤੇ ਆਪਣੀ ਸਮੱਰਥਾ ਦੇ ਮੁਤਾਬਕ ਕੰਮ ਕਰਾਂਗਾ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਖੇਡ ਦੇ ਮੈਦਾਨ ਵਿਚ ਉਹ ਪਿਆਰ ਨਾਲ ਪੇਸ਼ ਆਉਣ, ਬਿਹਤਰ ਜ਼ਿੰਦਗੀ ਅਤੇ ਸਾਫ-ਸਫਾਈ ਦਾ ਧਿਆਨ ਰੱਖਣ।

7-month-old Charlie McMillian Becomes Youngest Mayor In America7-month-old Charlie McMillian Becomes Youngest Mayor In America

ਇਸ ਸਹੁੰ ਚੁੱਕ ਸਮਾਰੋਹ ਵਿਚ ਆਏ ਜੋਸ਼ ਫਲਟਜ਼ ਦਾ ਕਹਿਣਾ ਸੀ ਕਿ ਚਾਰਲੀ ਆਪਣੇ ਮਾਤਾ-ਪਿਤਾ ਸ਼ਾਡ ਅਤੇ ਨੈਨਸੀ ਦੇ ਨਾਲ ਸਹੁੰ ਚੁੱਕਣ ਲਈ ਆਇਆ ਸੀ। 41 ਸਾਲਾ ਜੋਸ਼ ਫਲਟਜ਼ ਨੇ ਦਸਿਆ ਕਿ ਚਾਰਲੀ ਇੱਥੇ ਆਇਆ ਅਤੇ ਲੋਕਾਂ ਦੀ ਉਤਸੁਕਤਾ ਦੇਖ ਖੁਸ਼ ਹੋ ਰਿਹਾ ਸੀ। ਇਵੈਂਟ ਵਿਚ ਇਕ ਲੋਕਲ ਬੈਂਡ ਦੇ ਮੈਂਬਰ ਵੀ ਆਏ,

ਜਿਹਨਾਂ ਨੇ ਦੇਸ਼ਭਗਤੀ ਦੇ ਗੀਤ ਗਾਏ ਅਤੇ ਸਥਾਨਕ ਹਾਈ ਸਕੂਲ ਦੇ ਡਾਂਸ ਗਰੁੱਪ ਮੈਂਬਰਾਂ ਨੇ ਵੀ ਪ੍ਰਦਰਸ਼ਨ ਕੀਤਾ।'' ਇਸ ਇਵੈਂਟ ਦੀ ਪਲਾਨਿੰਗ ਚਾਰਲੀ ਦੇ ਮਾਤਾ-ਪਿਤਾ ਨੇ ਕੀਤੀ ਸੀ। ਚਾਰਲੀ ਨੇ ਬਕਾਇਦਾ ਮੇਅਰ ਦੇ ਅਹੁਦੇ ਦੀ ਸਹੁੰ ਚੁੱਕੀ, ਜਿਸ ਦੀ ਨਿਗਰਾਨੀ ਫ੍ਰੈਂਕ ਪੋਕਲੁਦਾ ਨੇ ਕੀਤੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement