ਮਿੰਨੀ ਬੱਸ ਅਤੇ ਕਾਰ ’ਚ ਸਵਾਰ ਲਗਭਗ 12 ਅਣਪਛਾਤੇ ਸ਼ੱਕੀਆਂ ਨੇ ਦਿੱਤਾ ਘਟਨਾ ਨੂੰ ਅੰਜਾਮ
ਜੋਹਾਨਸਬਰਗ: ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਅਫ਼ਰੀਕਾ ਦੇ ਇੱਕ ਪੱਬ ਵਿੱਚ ਸ਼ਨੀਵਾਰ ਦੇਰ ਰਾਤ ਬੰਦੂਕਧਾਰੀਆਂ ਦੇ ਇੱਕ ਸਮੂਹ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 10 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ਨੀਵਾਰ ਸਵੇਰੇ 1 ਵਜੇ ਦੇ ਕਰੀਬ ਜੋਹਾਨਸਬਰਗ ਤੋਂ ਲਗਭਗ 46 ਕਿਲੋਮੀਟਰ ਦੂਰ ਬੇਕਰਸਡਲ ਸ਼ਹਿਰ ਵਿੱਚ ਵਾਪਰੀ। ਦੱਖਣੀ ਅਫ਼ਰੀਕਾ ਵਿੱਚ ਤਿੰਨ ਹਫ਼ਤਿਆਂ ਵਿੱਚ ਇਹ ਦੂਜੀ ਗੋਲੀਬਾਰੀ ਹੈ।
ਪੁਲਿਸ ਦੇ ਅਨੁਸਾਰ, ਇੱਕ ਚਿੱਟੇ ਮਿੰਨੀ ਬੱਸ ਅਤੇ ਇੱਕ ਕਾਰ ਵਿੱਚ ਸਵਾਰ ਲਗਭਗ 12 ਅਣਪਛਾਤੇ ਸ਼ੱਕੀਆਂ ਨੇ ਬੇਕਰਸਡੇਲ ਦੇ ਟੈਂਬੋ ਖੇਤਰ ਵਿੱਚ "ਕਵਾਨੋਕਸੋਲੋ" ਪੱਬ ਵਿੱਚ ਗਾਹਕਾਂ 'ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕਰਦੇ ਰਹੇ।
