2018 'ਚ 1.395 ਅਰਬ ਰਹੀ ਚੀਨ ਦੀ ਆਬਾਦੀ
Published : Jan 22, 2019, 12:28 pm IST
Updated : Jan 22, 2019, 12:28 pm IST
SHARE ARTICLE
China's Population
China's Population

ਚੀਨ ਦੀ ਆਬਾਦੀ 'ਚ ਸਾਲ 2018 'ਚ 1.523 ਕਰੋੜ ਦਾ ਵਾਧਾ ਹੋਇਆ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ 'ਚ ਆਬਾਦੀ ਵਾਧਾ ਦਰ 'ਚ ਗਿਰਾਵਟ ਦਾ ਸੰਕੇਤ ਹੈ......

ਬੀਜਿੰਗ  : ਚੀਨ ਦੀ ਆਬਾਦੀ 'ਚ ਸਾਲ 2018 'ਚ 1.523 ਕਰੋੜ ਦਾ ਵਾਧਾ ਹੋਇਆ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ 'ਚ ਆਬਾਦੀ ਵਾਧਾ ਦਰ 'ਚ ਗਿਰਾਵਟ ਦਾ ਸੰਕੇਤ ਹੈ । ਰਾਸ਼ਟਰੀ ਜਨਸੰਖਿਆ ਬਿਊਰੋ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਚੀਨ ਦੀ ਆਬਾਦੀ 2018 'ਚ 1.395 ਅਰਬ ਰਹੀ ਜੋ ਉਸ ਦੇ ਪਿਛਲੇ ਸਾਲ ਦੀ ਤੁਲਨਾ 'ਚ .381 ਫੀਸਦੀ ਵਾਧੇ ਨੂੰ ਦਰਸ਼ਾਉਂਦੀ ਹੈ । ਕੁਲ ਆਬਾਦੀ 'ਚ ਪੁਰਸ਼ ਔਰਤਾਂ ਤੋਂ ਤਿੰਨ ਕਰੋੜ ਜ਼ਿਆਦਾ ਹਨ। ਇਸ ਨੂੰ ਹਾਲ ਹੀ 'ਚ ਛੱਡੀ ਗਈ ਇਕ ਬੱਚਾ ਨੀਤੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ ।

ਇਸ ਨੀਤੀ ਤਹਿਤ ਸੰਸਕ੍ਰਿਤਿਕ ਕਾਰਨਾਂ ਕਰਕੇ ਲੜਕੀਆਂ ਦੀ ਥਾਂ ਲੜਕਿਆਂ ਨੂੰ ਤਰਜੀਹ ਦਿਤੀ ਜਾਂਦੀ ਸੀ। ਸਰਕਾਰ ਦਾ ਅਨੁਮਾਨ ਹੈ ਕਿ ਚੀਨ ਦੀ ਆਬਾਦੀ 2029 'ਚ ਸਭ ਤੋਂ ਜ਼ਿਆਦਾ 1.442 ਅਰਬ ਹੋ ਜਾਵੇਗੀ, ਜਿਸ ਤੋਂ ਅਗਲੇ ਸਾਲ ਤੋਂ ਬਾਅਦ ਹੀ ਇਸ 'ਚ ਗਿਰਾਵਟ ਸ਼ੁਰੂ ਹੋ ਜਾਵੇਗੀ। ਦੁਨੀਆ ਦੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਦੇ ਆਬਾਦੀ ਵਾਧੇ 'ਚ ਵੀ ਗਿਰਾਵਟ ਆਈ ਹੈ।               (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement