
Canada News : ਗੁਰਵਿੰਦਰ ਉੱਪਲ ਨਾਂ ਦੇ ਨੌਜਵਾਨ ਨੇ ਹਸਪਤਾਲ ’ਚ ਤੋੜਿਆ ਦਮ
Canada News in Punjabi : ਸਰੀ ’ਚ 20 ਜਨਵਰੀ ਨੂੰ ਸਵੇਰੇ ਸਵੇਰੇ ਡੈਲਟਾ ਵਿਖੇ ਹੋਈ ਗੋਲਬਾਰੀ ’ਚ 29 ਸਾਲਾ ਪੰਜਾਬੀ ਨੌਜਵਾਨ ਗੁਰਵਿੰਦਰ ਉੱਪਲ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੈਲਟਾ ਪੁਲਿਸ ਵਿਭਾਗ (ਡੀਪੀਡੀ) ਨੇ ਅੱਜ (ਮੰਗਲਵਾਰ) ਨੂੰ ਦੱਸਿਆ ਹੈ ਕਿ ਗੁਰਵਿੰਦਰ ਉੱਪਲ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ’ਚ ਦਮ ਤੋੜ ਦਿੱਤਾ ਹੈ ।
ਪੁਲਿਸ ਅਨੁਸਾਰ 20 ਜਨਵਰੀ ਨੂੰ ਸਵੇਰੇ 7:18 ਵਜੇ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਡੈਲਟਾ ਪੁਲਿਸ 112B ਸਟਰੀਟ ਦੇ 8100-ਬਲਾਕ ਵਿੱਚ ਇੱਕ ਰਿਹਾਇਸ਼ ਮਕਾਨ ‘ਤੇ ਪੁੱਜੀ ਤਾਂ ਇਕ ਵਿਅਕਤੀ ਜ਼ਖ਼ਮੀ ਹੋਇਆ ਮਿਲਿਆ। ਜਿਸ ਦੀ ਪਛਾਣ ਹੁਣ ਗੁਰਵਿੰਦਰ ਉੱਪਲ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਤੋਂ ਬਾਅਦ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਉੱਥੋਂ ਨਿਕਲਦਾ ਦੇਖਿਆ ਗਿਆ ਅਤੇ ਬਾਅਦ ਵਿਚ ਸਵੇਰੇ 7:26 ਵਜੇ ਪੁਲਿਸ ਨੇ ਬਲੇਕ ਡਰਾਈਵ ਦੇ 7300-ਬਲਾਕ ’ਚ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਅੱਗ ਨਾਲ ਸੜਦਾ ਦੇਖਿਆ।
ਡੈਲਟਾ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀ.ਸੀ. ਗੈਂਗ ਟਕਰਾਅ ਦੀ ਹੀ ਇਕ ਘਟਨਾ ਜਾਪਦੀ ਹੈ ਜੋ ਕਿ ਗਿਣ ਮਿਥ ਕੇ ਕੀਤੀ ਗਈ ਹੈ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਡੈਲਟਾ ਪੁਲਿਸ ਵਿਭਾਗ (ਡੀਪੀਡੀ) ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਗੋਲੀਬਾਰੀ ਦੀ ਹੱਤਿਆ ਵਜੋਂ ਜਾਂਚ ਕਰ ਰਿਹਾ ਹੈ।
(For more news apart from Punjabi youth died in the firing at Delta News in Punjabi, stay tuned to Rozana Spokesman)