ਪਾਕਿਸਤਾਨ ਦੇ ਰਸਤੇ ਅਫ਼ਗ਼ਾਨਿਸਤਾਨ ਪਹੁੰਚੇਗੀ ਭਾਰਤ ਦੀ 50 ਹਜ਼ਾਰ ਮੀਟ੍ਰਿਕ ਟਨ ਕਣਕ, ਵਿਦੇਸ਼ ਸਕੱਤਰ ਨੇ ਦਿੱਤੀ ਹਰੀ ਝੰਡੀ
Published : Feb 22, 2022, 5:46 pm IST
Updated : Feb 22, 2022, 6:19 pm IST
SHARE ARTICLE
50,000 metric tonnes of Indian wheat to reach Afghanistan via Pakistan, Foreign Secretary gives green signal
50,000 metric tonnes of Indian wheat to reach Afghanistan via Pakistan, Foreign Secretary gives green signal

ਅਫ਼ਗ਼ਾਨਿਸਤਾਨ ਵਿਚ ਮੰਦੇ ਹਾਲਾਤ ਦੇ ਚੱਲਦਿਆਂ ਭਾਰਤ ਨੇ ਭੇਜੀ ਕਣਕ ਦੀ ਮਦਦ  

ਅੰਮ੍ਰਿਤਸਰ : ਅਫ਼ਗ਼ਾਨਿਸਤਾਨ ਵਿੱਚ ਪਏ ਮੰਦੇ ਦੇ ਚੱਲਦਿਆਂ ਭਾਰਤ ਨੇ ਉਸ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਕਣਕ ਦੀ ਵੱਢੀ ਖੇਪਪਾਕਿਸਤਾਨ ਰਾਹੀਂ ਅਫਗਾਨਿਸਤਾਨ ਭੇਜੀ ਹੈ। ਇਸ ਤੋਂ ਪਹਿਲਾਂ ਵੀ ਕੋਰੋਨਾ ਕਾਲ ਦੌਰਾਨ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨੂੰ ਵੈਕਸੀਨ ਅਤੇ ਹੋਰ ਦਵਾਈਆਂ ਭੇਜੀਆਂ ਗਈਆਂ ਸਨ ਇਸ ਦੇ ਨਾਲ ਭਾਰਤ ਵੱਲੋਂ ਮੈਡੀਕਲ ਕਿੱਟਾਂ ਵੀ ਅਫ਼ਗ਼ਾਨਿਸਤਾਨ ਭੇਜੀਆਂ ਗਈਆਂ ਸਨ।

50,000 metric tonnes of Indian wheat to reach Afghanistan via Pakistan, Foreign Secretary gives green signal50,000 metric tonnes of Indian wheat to reach Afghanistan via Pakistan, Foreign Secretary gives green signal

ਇਸੇ ਤਰ੍ਹਾਂ ਅੱਜ ਵੀ ਭਾਰਤ ਵੱਲੋਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ 'ਤੇ ਅਫ਼ਗਾਨਿਸਤਾਨ ਨੂੰ 50,000 ਟਨ ਕਣਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

50,000 metric tonnes of Indian wheat to reach Afghanistan via Pakistan, Foreign Secretary gives green signal50,000 metric tonnes of Indian wheat to reach Afghanistan via Pakistan, Foreign Secretary gives green signal

ਇਸ ਮੌਕੇ 'ਤੇ ਪਹੁੰਚੇ ਅਫ਼ਗ਼ਾਨਿਸਤਾਨ ਦੇ ਰਾਜਦੂਤ ਨੇ ਵੀ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਮਦਦ ਲਈ ਭਾਰਤ ਦਾ ਧੰਨਵਾਦ ਕਰਦੇ ਹਨ ਅਤੇ ਉਮੀਦ ਰੱਖਦੇ ਹਨ ਕਿ ਅੱਗੇ ਤੋਂ ਵੀ ਭਾਰਤ ਇਸੇ ਤਰ੍ਹਾਂ ਹੀ ਮਦਦ ਕਰਦਾ ਰਹੇਗਾ।

50,000 metric tonnes of Indian wheat to reach Afghanistan via Pakistan, Foreign Secretary gives green signal50,000 metric tonnes of Indian wheat to reach Afghanistan via Pakistan, Foreign Secretary gives green signal

ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਵੇਲੇ ਅਫ਼ਗ਼ਾਨਿਸਤਾਨ ਵਿਚ ਇੰਨੇ ਮਾੜੇ ਹਾਲਾਤ ਨਹੀਂ ਹਨ ਜਿੰਨੇ ਕਿ ਮੀਡੀਆ ਵੱਲੋਂ ਦਿਖਾਇਆ ਜਾ ਰਿਹਾ ਹੈ ਪਰ ਫਿਰ ਵੀ ਉਹ ਭਾਰਤ ਵੱਲੋਂ ਕੀਤੀ ਗਈ ਇਸ ਮਦਦ ਲਈ ਭਾਰਤ ਦਾ ਧੰਨਵਾਦ ਕਰਦੇ ਹਨ। ਇਸੇ ਤਰ੍ਹਾਂ ਭਾਰਤ ਦੇ ਉੱਚ ਅਧਿਕਾਰੀਆਂ ਨੇ ਵੀ ਅਫ਼ਗ਼ਾਨਿਸਤਾਨ ਦੇ ਰਾਜਦੂਤ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਸੇ ਤਰ੍ਹਾਂ ਅਫ਼ਗ਼ਾਨਿਸਤਾਨ ਦੀ ਮਦਦ ਲਗਾਤਾਰ ਕਰਦਾ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement