ਡਾਟਾ ਲੀਕ ਹੋਣ ਦਾ ਮਾਮਲਾ : ਜ਼ੁਕਰਬਰਗ ਨੇ ਹੱਥ ਜੋੜ ਕੇ ਮੰਗੀ ਦੁਨੀਆਂ ਤੋਂ ਮੁਆਫ਼ੀ
Published : Mar 22, 2018, 12:45 pm IST
Updated : Mar 22, 2018, 12:45 pm IST
SHARE ARTICLE
Zuckerberg
Zuckerberg

ਡਾਟਾ ਲੀਕ ਹੋਣ ਦਾ ਮਾਮਲਾ : ਜ਼ੁਕਰਬਰਗ ਨੇ ਹੱਥ ਜੋੜ ਕੇ ਮੰਗੀ ਦੁਨੀਆਂ ਤੋਂ ਮੁਆਫ਼ੀ

ਸਾਨ ਫਰਾਂਸਿਸਕੋ : ਫ਼ੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫ਼ੇਸਬੁੱਕ ਡਾਟਾ ਲੀਕ ਮਾਮਲੇ ਵਿਚ ਕੰਪਨੀ ਦੀਆਂ ਕਮੀਆਂ ਨੂੰ ਸਵੀਕਾਰ ਕਰਦੇ ਹੋਏ ਮੁਆਫ਼ੀ ਮੰਗੀ ਹੈ। ਜ਼ੁਕਰਬਰਗ ਨੇ ਇਕ ਚੈਨਲ ਨੂੰ ਇੰਟਰਵਿਊ ਵਿਚ ਕਿਹਾ,"ਇਹ ਵੱਡਾ ਵਿਸ਼ਵਾਸਘਾਤ ਹੈ। ਇਸ ਲਈ ਮੈਨੂੰ ਅਫ਼ਸੋਸ ਹੈ। ਲੋਕਾਂ ਦੇ ਡਾਟਾ ਨੂੰ ਸੁਰੱਖਿਅਤ ਰਖਣਾ ਸਾਡੀ ਜ਼ਿੰਮੇਵਾਰੀ ਹੈ।' ਉਨ੍ਹਾਂ ਨੇ ਫ਼ੇਸਬੁੱਕ ਪੋਸਟ ਜ਼ਰੀਏ ਕਿਹਾ ਕਿ ਸਾਡੇ ਕੋਲੋਂ ਕਈ ਗ਼ਲਤੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਠੀਕ ਕਰਨ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਹੋਰ ਸਮੱਸਿਆਵਾਂ ਦੇ ਹੱਲ ਲਈ ਫ਼ੇਸਬੁੱਕ ਵਲੋਂ ਕਈ ਕਦਮ ਚੁਕੇ ਜਾਣਗੇ। ਜ਼ੁਕਰਬਰਗ ਨੇ ਕਿਹਾ ਕਿ ਉਹ ਉਨ੍ਹਾਂ ਹਜ਼ਾਰਾਂ ਅਰਜ਼ੀਆਂ ਦੀ ਜਾਂਚ ਕਰੇਗਾ, ਜਿਸ ਦਾ ਇਸਤੇਮਾਲ ਉਸ ਸਮੇਂ ਵੱਡੀ ਗਿਣਤੀ ਵਿਚ ਕੀਤਾ ਗਿਆ।

zuckerbergzuckerberg

 ਉਨ੍ਹਾਂ ਕਿਹਾ ਕਿ ਫ਼ੇਸਬੁੱਕ ਅਪਣੇ ਯੂਜ਼ਰਸ ਨੂੰ ਇਕ ਨਵਾਂ ਟੂਲ ਦੇਵੇਗਾ ਤਾਕਿ ਉਨ੍ਹਾਂ ਨੂੰ ਪਤਾ ਲਗੇ ਕਿ ਉਨ੍ਹਾਂ ਦੇ ਡਾਟਾ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ, ਸਾਂਝਾ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਡਿਵੈਲਪਰਾਂ ਦੀਆਂ ਗ਼ਲਤ ਧਾਰਨਾਵਾਂ ਨੂੰ ਰੋਕਣ ਲਈ ਡਾਟਾ ਤਕ ਉਸ ਦੀ ਪਹੁੰਚ 'ਤੇ ਪਾਬੰਦੀ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਕਿਸੇ ਵੀ ਤਰ੍ਹਾਂ ਦੀ ਗ਼ਲਤ ਵਰਤੋਂ ਰੋਕਣ ਲਈ ਡਿਵੈਲਪਰਾਂ ਦਾ ਡਾਟਾ ਐਕਸੈਸ ਸੀਮਿਤ ਕੀਤਾ ਜਾਏਗਾ।

facebookfacebook

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਫ਼ੇਸਬੁੱਕ ਨੇ ਅਪਣੇ ਯੂਜ਼ਰਸ ਦੀ ਪ੍ਰਾਈਵੇਟ ਜਾਣਕਾਰੀ ਹੋਰਨਾਂ ਨਾਲ ਸਾਂਝੀ ਕੀਤੀ ਹੈ। ਇਹ ਵੀ ਗੱਲ ਸਾਹਮਣੇ ਆਈ ਸੀ ਕਿ ਅਮਰੀਕਨ ਰਾਸਟਰਪਤੀ ਡੋਨਾਲਡ ਟਰੰਪ ਨੇ ਅਪਣੀ ਚੋਣ ਮੁਹਿੰਮ ਦੌਰਾਨ ਫ਼ੇੇਸਬੁੱਕ ਤੋਂ ਲਏ ਡਾਟੇ ਦਾ ਲਾਹਾ ਲਿਆ ਸੀ। ਰੌਲਾ ਪੈਣ ਤੋਂ ਬਾਅਦ ਇਸ ਦੀ ਅੱਗ ਭਾਰਤ ਵੀ ਪਹੁੰਚੀ ਸੀ ਜਿਥੇ ਕਾਂਗਰਸ ਪਾਰਟੀ ਨੇ ਸਤਾਧਾਰੀ ਭਾਜਪਾ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਵੀ ਚੋਣਾਂ ਦੌਰਾਨ ਫ਼ੇਸਬੁੱਕ ਡਾਟਾ ਦਾ ਲਾਹਾ ਲਿਆ ਸੀ। ਇਸ ਤੋਂ ਪਹਿਲਾਂ ਜਦੋਂ ਹੀ ਇਹ ਗੱਲ ਸਾਹਮਣੇ ਆਈ ਸੀ ਤਾਂ ਫ਼ੇਸਬੁੱਕ ਨੂੰ ਮਾਰਕੀਟ ਵਿਚ ਅਰਬਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। 

zuckerbergzuckerberg

ਇਸ ਨੂੰ ਦੇਖਦੇ ਹੋਏ ਫ਼ੇਸਬੁੱਕ ਪ੍ਰਬੰਧਕ ਸਰਗਰਮ ਹੋ ਗਏ ਤੇ ਉਨ੍ਹਾਂ ਬੀਤੇ ਦਿਨ ਕੈਂਬ੍ਰਿਜ਼ ਐਨਾਲਿਟੀਕਾ ਦੇ ਸੀ.ਈ.ਓ. ਐਲੇਕਜ਼ੇਂਡਰ ਨਿਕਸ ਨੂੰ ਮੁਅੱਤਲ ਕਰ ਦਿਤਾ। ਬ੍ਰਿਟਿਸ਼ ਏਜੰਸੀ ਕੈਂਬ੍ਰਿਜ਼ ਐਨਾਲਿਟੀਕਾ 'ਤੇ ਫ਼ੇਸਬੁੱਕ ਦੇ ਜ਼ਰੀਏ ਯੂਜ਼ਰਾਂ ਦਾ ਡਾਟਾ ਹਾਸਲ ਕਰ ਗ਼ਲਤ ਤਰੀਕੇ ਨਾਲ ਉਸ ਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਰਨ ਦਾ ਦੋਸ਼ ਹੈ। ਅਮਰੀਕਾ ਸਮੇਤ ਕਈ ਦੇਸ਼ਾਂ 'ਚ ਇਹ ਮਾਮਲਾ ਚੁਕੇ ਜਾਣ ਤੋਂ ਬਾਅਦ ਕੈਂਬ੍ਰਿਜ਼ ਐਨਾਲਿਟੀਕਾ ਦੇ ਨਿਦੇਸ਼ਤ ਮੰਡਲ ਨੇ ਨਿਕਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ।

facebookfacebook

ਉਥੇ ਨਿਕਸ ਨੇ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਨੂੰ ਗ਼ਲਤ ਦਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁਧ ਕੋਈ ਸਬੂਤ ਨਹੀਂ ਹੈ। ਕਾਨੂੰਨੀ ਰੂਪ ਤੋਂ ਵੀ ਕੋਈ ਮਾਮਲਾ ਨਹੀਂ ਚਲ ਰਿਹਾ ਹੈ। ਇਸ 'ਤੇ ਕੈਂਬ੍ਰਿਜ਼ ਐਨਾਲਿਟੀਕਾ ਨੇ ਕਿਹਾ ਕਿ ਨਿਕਸ ਦੇ ਬਿਆਨ ਕੰਪਨੀ ਦੇ ਤੱਥਾਂ ਦੀ ਨੁਮਾਇੰਦਗੀ ਨਹੀਂ ਕਰਦੇ। ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣਾ ਇਸ ਗੱਲ ਦਾ ਚਿੰਨ੍ਹ ਹੈ ਕਿ ਅਸੀਂ ਨਿਯਮਾਂ ਦੇ ਇਸ ਉਲੰਘਣ ਮਾਮਲੇ 'ਚ ਕਿੰਨੇ ਗੰਭੀਰ ਹਾਂ।

facebookfacebook

ਕੰਪਨੀ ਨੇ ਟਰੰਪ ਦੇ ਚੋਣ ਪ੍ਰਚਾਰ 'ਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਵੀ ਇਨਕਾਰ ਕੀਤਾ ਹੈ। ਇਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਚਾਰ 'ਚ ਕੈਂਬ੍ਰਿਜ਼  ਐਨਾਲਿਟੀਕਾ ਦੇ ਡਾਟਾ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਵਿਚਾਲੇ ਵਾਸ਼ਿੰਗਟਨ ਤੋਂ ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਯੂਰਪੀ ਸੰਘ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਅਮਰੀਕਾ 'ਚ ਵੀ ਫ਼ੇਸਬੁੱਕ ਵਿਰੁਧ ਜਾਂਚ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਫ਼ੇਸਬੁੱਕ ਨੂੰ ਦੁਨੀਆਂ ਭਰ 'ਚ ਭਾਰੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

zuckerbergzuckerberg

ਯੂਰਪੀ ਸੰਘ ਅਤੇ ਬ੍ਰਿਟੇਨ ਦੀ ਸੰਸਦ ਨੇ ਫ਼ੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਹੁਣ ਅਮਰੀਕਾ 'ਚ ਵੀ ਫ਼ੇਸਬੁੱਕ ਵਿਰੁਧ ਜਾਂਚ ਸ਼ੁਰੂ ਹੋ ਗਈ ਹੈ। ਅਮਰੀਕੀ ਸੰਸਦ ਨੇ ਜ਼ੁਕਰਬਰਗ ਨੂੰ ਪੇਸ਼ ਹੋਣ ਨੂੰ ਕਿਹਾ ਹੈ। ਇਸ ਮਾਮਲੇ 'ਤੇ ਇਕ ਅੰਗਰੇਜ਼ੀ ਅਖ਼ਬਾਰ ਨੇ ਅਪਣੀ ਰਿਪੋਰਟ 'ਚ ਕਿਹਾ ਹੈ ਕਿ ਜੇਕਰ ਫ਼ੇਸਬੁੱਕ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ।

zuckerbergzuckerberg

ਉਥੇ ਫ਼ੇਸਬੁੱਕ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਕੈਂਬ੍ਰਿਜ਼ ਐਨਾਲਿਟੀਕਾ ਵਲੋਂ ਲੋਕਾਂ ਦੀ ਨਿੱਜੀ ਜਾਣਕਾਰੀਆਂ ਦਾ ਗ਼ਲਤ ਇਸਤੇਮਾਲ ਕੀਤੇ ਜਾਣ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਠੱਗਿਆ ਗਿਆ ਹੈ। ਅਸੀਂ ਲੋਕਾਂ ਦੀਆਂ ਜਾਣਕਾਰੀਆਂ ਸੁਰੱਖਿਅਤ ਰੱਖਣ ਲਈ ਅਪਣੀਆਂ ਨੀਤੀਆਂ ਨੂੰ ਢੁਕਵੇਂ ਤਰੀਕੇ ਨਾਲ ਲਾਗੂ ਕਰਨ ਨੂੰ ਵਚਨਬੱਧ ਹਾਂ। ਸਾਰੇ ਦੋਸ਼ ਕੈਂਬ੍ਰਿਜ਼ ਐਨਾਲਿਟੀਕਾ 'ਤੇ ਲਾਉਂਦੇ ਹੋਏ ਫ਼ੇਸਬੁੱਕ ਨੇ ਕਿਹਾ ਕਿ ਇਸ ਖੋਜਕਾਰ ਵਲੋਂ ਜਾਣਕਾਰੀਆਂ ਲੈ ਕੇ ਉਸ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ। ਇਹ ਸੋਸ਼ਲ ਨੈੱਟਵਰਕ ਨਾਲ ਜੁੜੀਆਂ ਸ਼ਰਤਾਂ ਦੀ ਉਲੰਘਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement