
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ ਦੋ ਪੱਛਮ ਬੰਗਾਲ ਦੇ ਵੀ ਸਨ। ਇੱਥੇ ਆਪਣੇ ਪਤੀ ਦੀ ਮੌਤ ਦੀ ਖ਼ਬਰ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਦਿਪਾਲੀ ਟੀਕਾਦਾਰ
ਚਪਰਾ (ਨਦੀਆ) : ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ ਦੋ ਪੱਛਮ ਬੰਗਾਲ ਦੇ ਵੀ ਸਨ। ਇੱਥੇ ਆਪਣੇ ਪਤੀ ਦੀ ਮੌਤ ਦੀ ਖ਼ਬਰ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਦਿਪਾਲੀ ਟੀਕਾਦਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ ਤਾਂ ਜੋ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਸਕੇ।
kolkata
ਦਿਪਾਲੀ (35) ਦੇ ਪਤੀ ਸਮਰ ਟੀਕਾਦਾਰ ਨੂੰ ਸਾਲ 2014 ਵਿਚ ਇਰਾਕ ਵਿਚ ਇਸਲਾਮਿਕ ਸਟੇਟ ਨੇ ਹੋਰ 38 ਭਾਰਤੀਆਂ ਨਾਲ ਅਗਵਾ ਕਰ ਲਿਆ ਗਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਸੰਸਦ ਵਿਚ ਐਲਾਨ ਦਿੱਤਾ ਕਿ ਸਾਰੇ 39 ਭਾਰਤੀ ਮਾਰੇ ਜਾ ਚੁੱਕੇ ਹਨ। ਦੋ ਬੱਚਿਆਂ ਦੀ ਮਾਂ ਦਿਪਾਲੀ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਆਪਣੇ ਘਰ ਦੀ ਖ਼ਰਾਬ ਆਰਥਿਕ ਹਾਲਤ ਬਾਰੇ ਦੱਸਣਾ ਚਾਹੁੰਦੀ ਹੈ।
kolkata
ਦਿਪਾਲੀ ਨੇ ਉਮੀਦ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਣਗੇ। ਪਹਿਲਾਂ ਉਹ ਪਿਛਲੇ ਚਾਰ ਸਾਲ ਤੋਂ ਉਹ ਇਸ ਉਮੀਦ ਨਾਲ ਸਖ਼ਤ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਹੈ ਕਿ ਇਕ ਦਿਨ ਉਨ੍ਹਾਂ ਦਾ ਪਤੀ ਪਰਤ ਆਵੇਗਾ ਅਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ ਪਰ ਹੁਣ ਉਸ ਦੇ ਜ਼ਿੰਦਾ ਆਉਣ ਦੀ ਆਸ ਖ਼ਤਮ ਹੋ ਗਈ ਹੈ। ਭਾਰਤ-ਬੰਗਲਾਦੇਸ਼ ਸਰਹੱਦ 'ਤੇ ਨਦੀਆ ਜ਼ਿਲ੍ਹੇ 'ਚ ਮਿੱਟੀ ਨਾਲ ਬਣੇ ਦਿਪਾਲੀ ਦੇ ਮਕਾਨ ਨੂੰ ਤੁਰੰਤ ਮਰੰਮਤ ਦੀ ਲੋੜ ਹੈ ਪਰ ਇਸਦੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ।
kolkata
ਉਸ ਨੇ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਇਕ ਬਾਲ ਵਿਕਾਸ ਸੇਵਾ ਦੇ ਤਹਿਤ 4,800 ਰੁਪਏ ਮਿਲਦੇ ਹਨ। ਇਕ ਪਰਿਵਾਰ ਚਲਾਉਣ ਲਈ ਇੰਨੀ ਰਾਸ਼ੀ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ''ਕ੍ਰਿਪਾ ਕਰਕੇ ਮੈਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਿਲਾ ਦਿਓ।’’