
ਮੈਰੀਸ ਪੇਅਨ ਨੇ ਕਿਹਾ ਕਿ ਆਸਟ੍ਰੇਲੀਅਨ ਹਾਈ ਕਮਿਸ਼ਨਰ ਦੀ ਮਦਦ ਨਾਲ਼ ਭਾਰਤ ਤੋਂ ਵੀ ਕਈ ਉਡਾਣਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ
ਪਰਥ, 21 ਅਪ੍ਰੈਲ (ਪਿਆਰਾ ਸਿੰਘ ਨਾਭਾ) : ਮੈਰੀਸ ਪੇਅਨ ਨੇ ਕਿਹਾ ਕਿ ਆਸਟ੍ਰੇਲੀਅਨ ਹਾਈ ਕਮਿਸ਼ਨਰ ਦੀ ਮਦਦ ਨਾਲ਼ ਭਾਰਤ ਤੋਂ ਵੀ ਕਈ ਉਡਾਣਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਆਸਟ੍ਰੇਲੀਅਨ ਜੋ ਭਾਰਤ ਤੋਂ ਵਾਪਸ ਆਸਟ੍ਰੇਲੀਆ ਆਉਣ ਦਾ ਚਾਹਵਾਨ ਹੈ, ਉਹ ਅਪਣੀ ਬੇਨਤੀ ਹਾਈ ਕਮਿਸ਼ਨ ਦੇ ਦਫ਼ਤਰ ਕੋਲ ਦਰਜ ਕਰਵਾਵੇ । ਹਾਲ ਵਿੱਚ ਹੀ 2 ਹਵਾਈ ਉਡਾਣਾਂ ਦੁਆਰਾ ਤਕਰੀਬਨ 444 ਤੇ 440 ਲੋਕਾਂ ਨੂੰ ਭਾਰਤ ਵਿਚੋਂ ਵਾਪਸ ਮੈਲਬੌਰਨ ਤੇ ਐਡੀਲੇਡ ਲਿਆਂਦਾ ਗਿਆ ਹੈ। ਇਹਨਾਂ ਸਾਰਿਆਂ ਨੂੰ ਮੁੱਢਲੀ ਜਾਂਚ ਤੋਂ ਬਾਅਦ 14 ਦਿਨਾਂ ਲਈ ਕੁਆਰਨਟੀਨ ਕਰ ਕੇ ਐਡੀਲੇਡ ਦੇ ਪੁਲਮਨ ਹੋਟਲ ’ਚ ਰਖਿਆ ਜਾ ਰਿਹਾ ਹੈ। ਪੁਲਿਸ ਅਤੇ ਹੋਰ ਸੁਰੱਖਿਆ ਅਧਿਕਾਰੀ ਇਸ ‘ਲਾਜ਼ਮੀ ਇਕਾਂਤਵਾਸ’ ਨੂੰ ਯਕੀਨੀ ਬਨਾਉਣ ਵਿਚ ਮਦਦ ਕਰ ਰਹੇ ਹਨ। ਇਸੇ ਤਰਾਂ ਸਰਕਾਰ ਵਲੋਂ ਅਰਜਨਟੀਨਾ ਅਤੇ ਸਾਊਥ ਅਫ਼ਰੀਕਾ ਦੀਆਂ ਕਈ ਹਵਾਈ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।