
ਕਰੋੜਾਂ ਲੋਕ ਪਹਿਲਾਂ ਹੀ ਖੁਰਾਕ ਦੇ ਸੰਕਟ ਨਾਲ ਜੂਝ ਰਹੇ ਹਨ, ਕੋਵਿਡ 19 ਦੇ ਬਾਅਦ ਹਾਲਤ ਹੋਰ ਖ਼ਰਾਬ ਹੋਵੇਗੀ
ਪੈਰਿਸ, 21 ਅਪ੍ਰੈਲ : ਦੁਨੀਆਂ ’ਚ ਪਿਛਲੇ ਸਾਲ ਤੋਂ ਹੀ ਖੁਰਾਕ ਅਸੁਰੱਖਿਆ ਵੱਧ ਰਹੀ ਸੀ ਅਤੇ ਹੁਣ ਕੋਰੋਨਾ ਵਾਇਰਸ ਸੰਕਟ ਦੇ ਬਾਅਦ ਹਾਲਤ ਹੋਰ ਖ਼ਰਾਬ ਹੋਣ ਦਾ ਖਦਸ਼ਾ ਹੈ। ਸੰਯੁਕਤ ਰਾਸ਼ਟਰ ਵਲੋਂ ਖੁਰਾਕ ਸੰਕਟ ’ਤੇ ਮੰਗਲਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ। ਰੀਪੋਰਟ ਮੁਤਾਬਕ ਪਿਛਲੇ ਸਾਲ 55 ਦੇਸ਼ਾਂ ’ਚ 13.5 ਕਰੋੜ ਲੋਕ ਗੰਭੀਰ ਖੁਰਾਕ ਸੰਕਟ ’ਚ ਅਪਣੀ ਜ਼ਿੰਦਗੀ ਜੀ ਰਹੇ ਸਨ। ਇਹ ਗਿਣਤੀ ਰੀਪੋਰਟ ਤਿਆਰ ਕਰਨ ਦੇ ਚਾਰ ਸਾਲ ਦੌਰਾਨ ਦੋ ਕਰੋੜ ਵਧੀ ਹੈ ਜਿਸ ਨਾਲ ਅੰਕੜਾ ਇਸ ਰੀਕੋਰਡ ਪੱਧਰ ’ਤੇ ਪਹੁੰਚ ਗਿਆ।
ਸੰਯੁਕਤ ਰਾਸ਼ਟ ਖੁਰਾਕ ਅਤੇ ਖੇਤੀ ਸੰਗਠਨ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਮੰਗਲਵਾਰ ਨੂੰ ਇਹ ਰੀਪੋਰਟ ਸੰਯੁਕਤ ਰਾਸ਼ਟਰ ਪ੍ਰੀਸ਼ਦ ਨੂੰ ਸੌਂਪਣਗੇ। ਰੀਪੋਰਟ ’ਚ ਇਸ ਪਾਸੇ ਪਿਛਲੇ ਸਾਲ ਦੌਰਾਨ 50 ਦੇਸ਼ਾਂ ਦੇ ਖੁਰਾਕ ਸਕੰਟ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ ਹੈ। ਇਸ ਦੌਰਾਨ ਖੁਰਾਕ ਸੰਕਟ ਦਾ ਸਾਮਹਣਾ ਕਰ ਰਹੇ ਲੋਕਾਂ ਦੀ ਗਿਣਤੀ ਕਰੀਬ 10 ਫ਼ੀ ਸਦੀ ਵੱਧ ਕੇ 12.3 ਕਰੋੜ ’ਤੇ ਪਹੁੰਚ ਗਈੇ। ਰੀਪੋਟਰ ’ਚ ਕਿਹਾ ਗਿਆ ਹੈ ਕਿ ਇਸਦਾ ਮੁੱਖ ਕਾਰਨ ਵਿਵਾਦ, ਆਰਥਕ ਝੱਟਕੇ ਅਤੇ ਮੌਸਮ ਨਾਲ ਜੁੜੇ ਸੰਕਟ ਜਿਵੇਂ ਸੌਕਾ ਆਦਿ ਹਨ।
File photo
ਰੀਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਇਕ ਹੋਰ ਝੱਟਕਾ ਲਗਦਾ ਹੈ ਤਾਂ 18.30 ਕਰੋੜ ਹੋਰ ਲੋਕਾਂ ਨੂੰ ਖੁਰਾਕ ਸੰਕਟ ਦੀ ਸਥਿਤੀ ’ਚ ਜਾਣ ਦਾ ਜੋਖ਼ਮ ਹੈ । ਇਸ ਰੀਪੋਰਟ ਦੇ ਲਈ ਅੰਕੜੇ ਇਕੱਠੇ ਕਰਨ ਦਾ ਕੰਮ ਕੋਵਿਡ 19 ਮਹਾਂਮਾਰੀ ਫੈਲਣ ਤੋਂ ਪਹਿਲਾਂ ਪੂਰਾ ਹੋ ਗਿਆ ਸੀ। ਰੀਪੋਰਟ ਦੇ ਲੇਖਕਾਂ ਨੇ ਚਿਤਾਵਨੀ ਦਿਤੀ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਸਥਿਤੀ ਹੋਰ ਚਿੰਤਾ ਭਰੀ ਹੋਵੇਗੀ। ਰੀਪੋਰਟ ’ਚ ਕਿਹਾ ਗਿਆ ਹੈ ਕਿ 13.5 ਕਰੋੜ ਲੋਕ ਪਹਿਲਾਂ ਤੋਂ ਖੁਰਾਕ ਅਸੁਰੱਖਿਆ ਦੀ ਸਥਿਤੀ ’ਚ ਸਨ। ਅਜਿਹੇ ਵਿਚ ਕੋਵਿਡ 19 ਮਹਾਂਮਾਰੀ ਦੇ ਕਾਰਨ ਇਨ੍ਹਾਂ ਲੋਕਾਂ ਦੀ ਸਥਿਤੀ ਹੋਰ ਚਿੰਤਾਭਰੀ ਹੋਵੇਗੀ। ਇਨ੍ਹਾਂ ਲੋਕਾਂ ’ਤੇ ਮਹਾਂਮਾਰੀ ਦੇ ਚੱਲਦੇ ਸਿਹਤ ਅਤੇ ਸਮਾਜਿਕ ਆਰਥਿਤ ਝੱਟਕੇ ਦੀ ਮਾਰ ਸਭ ਤੋਂ ਵੱਧ ਪਏਗੀ। (ਪੀਟੀਆਈ)