ਕੈਨੇਡੀਅਨ ਪੁਲਿਸ ਨੇ ਨਸ਼ਾ ਤਸਕਰੀ ਕਰਦੇ 28 ਵਿਅਕਤੀ ਕੀਤੇ ਗ੍ਰਿਫ਼ਤਾਰ
Published : Apr 22, 2021, 8:12 am IST
Updated : Apr 22, 2021, 9:17 am IST
SHARE ARTICLE
 Canadian police arrest 28 drug traffickers
Canadian police arrest 28 drug traffickers

ਕੋਕੀਨ, ਕੈਟਾਮਇਨ ਅਤੇ ਕੈਨੇਡੀਅਨ ਡਾਲਰ ਸਮੇਤ ਹੋਰ ਸਮਾਨ ਬਰਾਮਦ

ਲੁਧਿਆਣਾ (ਪ੍ਰਮੋਦ ਕੌਸ਼ਲ):  ਖ਼ਬਰ ਕੈਨੇਡਾ ਤੋਂ ਹੈ ਜਿਥੋਂ ਦੀ ਯੌਰਕ ਰਿਜਨਲ ਪੁਲਿਸ ਅਤੇ ਆਰ.ਸੀ.ਐਮ.ਪੀ. ਨੇ ਗ੍ਰੇਟਰ ਟੋਰਾਂਟੋ ਏਰੀਆ ਜੀਟੀਏ ਦੇ ਰਹਿਣ ਵਾਲੇ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਵਿਰੁਧ ਮੁਕੱਦਮਾ ਦਰਜ ਕਰ ਕੇ ਭਾਰਤ ਅਤੇ ਅਮਰੀਕਾ ਦੇ ਕੈਲੀਫ਼ੋਰਨੀਆ ਤੋਂ ਪਛਮੀ ਕੈਨੇਡਾ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵੱਡੇ ਗਰੋਹ ਦਾ ਭਾਂਡਾ ਭੰਨਿਆ ਹੈ। ਇਸ ਸਾਂਝੇ ਪੁਲਿਸ ਆਪਰੇਸ਼ਨ ਨੂੰ ‘ਪ੍ਰੋਜੈਕਟ ਚੀਤਾ’ ਦਾ ਨਾਮ ਦਿਤਾ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ 10 ਕਿਲੋਗ੍ਰਾਮ ਕੋਕੇਨ, 8 ਕਿਲੋਗ੍ਰਾਮ ਕੈਟਾਮਇਨ, 3 ਕਿਲੋਗ੍ਰਾਮ ਹੈਰੋਇਨ ਅਤੇ ਢਾਈ ਕਿਲੋਗ੍ਰਾਮ ਅਫ਼ੀਮ ਦੀ ਬਰਮਾਦਗ਼ੀ ਕੀਤੀ ਹੈ।

drugs free punjabDrugs 

ਉਨ੍ਹਾਂ ਕੋਲੋਂ 48 ਫ਼ਾਇਰ-ਆਰਮਜ਼ ਅਤੇ 7 ਲੱਖ 30 ਹਜ਼ਾਰ ਕੈਨੇਡੀਅਨ ਡੌਲਰਜ਼ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ ਪਰਸ਼ੋਤਮ ਮੱਲ੍ਹੀ, ਰੁਪਿੰਦਰ ਢਿੱਲੋਂ, ਸਨਵੀਰ ਸਿੰਘ, ਹਰੀਪਾਲ ਸਿੰਘ, ਪਿ੍ਰਤਪਾਲ ਸਿੰਘ,  ਹਰਕਿਰਨ ਸਿੰਘ, ਲੱਖਪ੍ਰੀਤ ਬਰਾੜ, ਸਰਬਜੀਤ ਸਿੰਘ, ਬਲਵਿੰਦਰ ਧਾਲੀਵਾਲ, ਰੁਪਿੰਦਰ ਧਾਲੀਵਾਲ, ਸੁਖਮਨਪ੍ਰੀਤ ਸਿੰਘ, ਹਰਜੋਤ ਸਿੰਘ, ਸੁਖਜੀਤ ਧੁੱਗਾ, ਖੁਸ਼ਹਾਲ ਭਿੰਡਰ, ਪ੍ਰਭਜੀਤ ਮੁੰਡੀਆਂ, ਵੰਸ਼ ਅਰੋੜਾ, ਸਿਮਰਨਜੀਤ ਨਾਰੰਗ, ਗਗਨਪ੍ਰੀਤ ਗਿੱਲ, ਸੁਖਜੀਤ ਧਾਲੀਵਾਲ, ਇਮਰਾਨ ਖ਼ਾਨ, ਹਰਜਿੰਦਰ ਝੱਜ, ਪ੍ਰਭਸਿਮਰਨ ਕੌਰ, ਰੁਪਿੰਦਰ ਸ਼ਰਮਾ, ਰਣਜੀਤ ਸਿੰਘ, ਹਾਸਮ ਸਈਦ

Arrested for wife and childrenArrested 

ਡਿਡੀ ਐਡੈਂਸੀ, ਚਿਨੇਡੂ ਅਜੋਕੂ ਅਤੇ ਗੁਰਬਿੰਦਰ ਸੂਚ ਨੂੰ ਗ਼ਿ੍ਰਫਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਸਾਰਿਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ। ਕੈਨੇਡਾ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਨੇ ਨਾ ਸਿਰਫ਼ ਕੈਨੇਡਾ ਸਗੋਂ ਭਾਰਤ ਅਤੇ ਅਮਰੀਕਾ ਸਮੇਤ ਸਮੁੱਚੀ ਦੁਨੀਆਂ ਵਿਚ ਬੈਠੇ ਨਸ਼ੇ ਦੇ ਸੌਦਾਗਰਾਂ ਵਿਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ। ਉਧਰ, ਭਰਸੇਯਗ ਵਸੀਲਿਆਂ ਦੀ ਮੰਨੀਏ ਤਾਂ ਭਾਰਤੀ ਜਾਂਚ ਏਜੰਸੀਆਂ ਵੀ ਇਸ ਸਾਰੇ ਮਾਮਲੇ ਨੂੰ ਲੈ ਕੇ ਨਜ਼ਰ ਬਣਾਈ ਬੈਠੀਆਂ ਨੇ ਤੇ ਇਸ ਸਾਰੇ ਮਾਮਲੇ ਨੂੰ ਬਰੀਕੀ ਨਾਲ ਖੰਗਾਲਣ ਲੱਗ ਪਈਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement