
ਸਮੁੰਦਰੀ ਫ਼ੌਜ ਨੇ ਤਲਾਸ਼ ਲਈ ਇਲਾਕੇ ਵਿਚ ਲਗਾਏ ਜੰਗੀ ਜਹਾਜ਼
ਜਕਾਰਤਾ : ਇੰਡੋਨੇਸ਼ੀਆ ਫ਼ੌਜ ਨੇ ਕਿਹਾ ਕਿ ਰਿਸਾਰਟ ਟਾਪੂ ਬਾਲੀ ਨੇੜੇ ਸਮੁੰਦਰੀ ਫ਼ੌਜ ਦੀ ਇਕ ਪਣਡੁੱਬੀ ਲਾਪਤਾ ਹੋ ਗਈ ਹੈ ਜਿਸ ਵਿਚ 53 ਲੋਕ ਸਵਾਰ ਸਨ। ਫ਼ੌਜ ਪ੍ਰਮੁਖ ਹਦੀ ਜਾਹਜੰਤੋ ਨੇ ਕਿਹਾ ਕਿ ਜੇਆਰਆਈ ਨਾਨਗਗਲਾ 402 ਬੁਧਵਾਰ ਨੂੰ ਇਕ ਸਿਖਿਆ ਅਭਿਆਨ ਵਿਚ ਹਿੱਸਾ ਲੈ ਰਹੀ ਸੀ ਜਦੋਂ ਉਹ ਲਾਪਤਾ ਹੋ ਗਈ।
Indonesian submarine missing with 53 passengers
ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਪਣਡੁੱਬੀ ਬਾਲੀ ਦੇ ਉੱਤਰ ਵਿਚ ਕਰੀਬ 95 ਕਿਲੋਮੀਟਰ ਦੂਰ ਪਾਣੀ ਵਿਚ ਗ਼ਾਇਬ ਹੋਈ। ਫ਼ੌਜ ਪ੍ਰਮੁਖ ਨੇ ਕਿਹਾ ਕਿ ਸਮੁੰਦਰੀ ਫ਼ੌਜ ਨੇ ਤਲਾਸ਼ ਲਈ ਇਲਾਕੇ ਵਿਚ ਜੰਗੀ ਜਹਾਜ਼ ਲਗਾਏ ਹਨ ਅਤੇ ਸਿੰਗਾਪੁਰ ਅਤੇ ਆਸਟ੍ਰੇਲੀਆ ਤੋਂ ਮਦਦ ਮੰਗੀ ਹੈ ਜਿਨ੍ਹਾਂ ਕੋਲ ਪਣਡੁੱਬੀ ਸਹਾਇਤਾ ਵਾਹਨ ਹਨ।