
ਕੁੱਖ 'ਚ ਪਲ ਰਹੀ ਬੱਚੀ ਨੂੰ ਡਾਕਟਰਾਂ ਨੇ ਬਚਾਇਆ
Isarel Attack in Gaza Rafah: ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਜੰਗ ਇੱਕ ਭਿਆਨਕ ਤ੍ਰਾਸਦੀ ਹੈ। ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ਪੱਟੀ ਕਬਰਿਸਤਾਨ ਵਿੱਚ ਤਬਦੀਲ ਹੋ ਚੁੱਕੀ ਹੈ। ਰਫਾਹ ਵਿੱਚ ਬੀਤੀ ਰਾਤ ਇਜ਼ਰਾਈਲੀ ਬੰਬਾਰੀ ਵਿੱਚ ਇੱਕ ਗਰਭਵਤੀ ਫਲਸਤੀਨੀ ਮਹਿਲਾ ਦੀ ਮੌਤ ਹੋ ਗਈ ਪਰ ਕਾਹਲੀ ਵਿੱਚ ਸੀ-ਸੈਕਸ਼ਨ ਜ਼ਰੀਏ ਮਹਿਲਾ ਦੀ ਕੁੱਖ ਵਿੱਚ ਪਲ ਰਹੀ ਬੱਚੀ ਨੂੰ ਸੀ-ਸੈਕਸ਼ਨ ਰਾਹੀਂ ਜਲਦੀ ਬਚਾ ਲਿਆ ਗਿਆ।
ਡਾਕਟਰਾਂ ਨੇ ਇਜ਼ਰਾਈਲੀ ਬੰਬਾਰੀ ਵਿੱਚ ਮਾਰੀ ਗਈ ਮਹਿਲਾ ਦੀ ਸੀ-ਸੈਕਸ਼ਨ ਦੀ ਸਰਜਰੀ ਕਰਕੇ ਉਸਨੂੰ ਬਚਾ ਲਿਆ ਗਿਆ ਹੈ। ਡਾਕਟਰ ਮੁਹੰਮਦ ਸਲਾਮਾ ਦਾ ਕਹਿਣਾ ਹੈ ਕਿ ਜਨਮ ਦੇ ਸਮੇਂ ਬੱਚੀ ਦਾ ਵਜ਼ਨ 1.4 ਕਿਲੋ ਸੀ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ ਅਤੇ ਉਸ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਹਮਲੇ ਦੇ ਸਮੇਂ ਬੱਚੀ ਦੀ ਮਾਂ ਸਬਰੀਨ ਅਲ-ਸਕਾਨੀ 30 ਹਫ਼ਤਿਆਂ ਦੀ ਗਰਭਵਤੀ ਸੀ। ਬੱਚੀ ਨੂੰ ਹੋਰ ਨਵਜੰਮੇ ਬੱਚਿਆਂ ਦੇ ਨਾਲ ਰਫਾਹ ਹਸਪਤਾਲ ਦੇ ਇਨਕਿਊਬੇਟਰ ਵਿੱਚ ਰੱਖਿਆ ਗਿਆ ਹੈ। ਉਸ ਦੇ ਸਰੀਰ 'ਤੇ ਟੇਪ ਲਗਾ ਕੇ ਲਿਖਿਆ ਗਿਆ ਹੈ ਕਿ ਸ਼ਹੀਦ ਸਾਬਰੀ ਅਲ-ਸਕਾਨੀ ਦੀ ਬੇਟੀ।
ਸਕਾਨੀ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਇਜ਼ਰਾਈਲੀ ਬੰਬਾਰੀ ਵਿੱਚ ਸਕਾਨੀ, ਉਸ ਦਾ ਪਤੀ ਅਤੇ ਧੀ ਮਲਾਕ ਦੀ ਵੀ ਮੌਤ ਹੋ ਗਈ ਹੈ। ਮਲਾਕ ਚਾਹੁੰਦੀ ਸੀ ਕਿ ਉਸ ਦੀ ਹੋਣ ਵਾਲੀ ਭੈਣ ਦਾ ਨਾਂ ਰੂਹ ਰੱਖਿਆ ਜਾਵੇ। ਮਲਾਕ ਖੁਸ਼ ਸੀ ਕਿ ਉਸਦੀ ਛੋਟੀ ਭੈਣ ਜਲਦੀ ਹੀ ਇਸ ਦੁਨੀਆਂ ਵਿੱਚ ਆਉਣ ਵਾਲੀ ਹੈ। ਡਾਕਟਰ ਨੇ ਦੱਸਿਆ ਕਿ ਬੱਚੀ ਨੂੰ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਹਸਪਤਾਲ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਬੱਚੀ ਨੂੰ ਕਿਸ ਨੂੰ ਸੌਂਪਿਆ ਜਾਵੇਗਾ।
ਦੱਸ ਦਈਏ ਕਿ ਬੀਤੀ ਰਾਤ ਰਫਾਹ 'ਚ ਹੋਏ ਹਮਲੇ 'ਚ 19 ਲੋਕ ਮਾਰੇ ਗਏ ਸਨ। ਇਜ਼ਰਾਈਲੀ ਬੰਬਾਰੀ ਨਾਲ ਦੋ ਘਰ ਤਬਾਹ ਹੋ ਗਏ, ਜਿਸ ਵਿੱਚ ਇੱਕੋ ਪਰਿਵਾਰ ਦੇ 13 ਬੱਚੇ ਮਾਰੇ ਗਏ ਸਨ।
ਮਰਨ ਵਾਲਿਆਂ ਦੀ ਗਿਣਤੀ 33 ਹਜ਼ਾਰ ਤੋਂ ਪਾਰ
ਇਜ਼ਰਾਈਲ ਨੇ ਹਮਾਸ ਦੇ ਹਮਲੇ ਦਾ ਇਸ ਤਰ੍ਹਾਂ ਬਦਲਾ ਲਿਆ ਹੈ ਕਿ ਗਾਜ਼ਾ 'ਚ ਇਕ-ਦੋ ਹਜ਼ਾਰ ਨਹੀਂ ਸਗੋਂ 33,000 ਫਲਸਤੀਨੀ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ 70 ਪ੍ਰਤੀਸ਼ਤ ਔਰਤਾਂ ਅਤੇ ਬੱਚੇ ਸ਼ਾਮਲ ਸਨ - ਇਹਨਾਂ ਵਿੱਚੋਂ ਲਗਭਗ 14,350 ਬੱਚੇ ਸਨ।