Pakistan : ਸੰਸਦ ਭਵਨ ਦੇ ਅੰਦਰ ਮਸਜਿਦ 'ਚੋਂ 20 ਜੋੜੇ ਜੁੱਤੇ ਗਾਇਬ, ਨਮਾਜ਼ ਪੜ੍ਹ ਕੇ ਨੰਗੇ ਪੈਰੀਂ ਪਰਤੇ ਸਾਂਸਦ
Published : Apr 22, 2024, 1:12 pm IST
Updated : Apr 22, 2024, 1:15 pm IST
SHARE ARTICLE
 Shoes stolen
Shoes stolen

ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਵੀ ਜਤਾਈ ਚਿੰਤਾ

 Pakistan : ਪਾਕਿਸਤਾਨ ਦੇ ਸੰਸਦ ਭਵਨ (ਨੈਸ਼ਨਲ ਅਸੈਂਬਲੀ) ਦੇ ਅੰਦਰ ਮਸਜਿਦ ਦੇ ਬਾਹਰ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਹੈ। ਦਰਅਸਲ, ਮਸਜਿਦ ਦੇ ਬਾਹਰੋਂ 20 ਜੋੜੇ ਜੁੱਤੇ ਰਹੱਸਮਈ ਢੰਗ ਨਾਲ ਗਾਇਬ ਹੋ ਗਏ। ਇਹ ਦੇਖ ਕੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ। ਦੱਸਿਆ ਗਿਆ ਕਿ ਮਸਜਿਦ 'ਚੋਂ ਜੁੱਤੇ ਗਾਇਬ ਹੋਣ ਤੋਂ ਬਾਅਦ ਸੰਸਦ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਮਾਮਲੇ 'ਚ ਦਖਲ ਦਿੰਦੇ ਹੋਏ ਸੁਰੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਹੈ।

ਮਸਜਿਦ ਵਿੱਚੋਂ ਗਾਇਬ ਹੋਏ ਜੁੱਤੇ 

ਇਹ ਘਟਨਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਵਾਪਰੀ ਹੈ। ਨਵਾਜ਼ ਦੇ ਦੌਰਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ, ਪੱਤਰਕਾਰ, ਸੰਸਦੀ ਸਟਾਫ਼ ਅਤੇ ਹੋਰ ਕਈ ਸ਼ਰਧਾਲੂ ਮਸਜਿਦ 'ਚ ਮੌਜੂਦ ਸਨ। ਜਦੋਂ ਉਹ ਨਮਾਜ਼ ਪੜ੍ਹ ਕੇ ਬਾਹਰ ਆਏ ਤਾਂ ਉਨ੍ਹਾਂ ਵਿੱਚੋਂ ਕਈ ਦੇ ਜੁੱਤੇ ਗਾਇਬ ਹੋ  ਸਨ। ਸਥਾਨਕ ਮੀਡੀਆ ਮੁਤਾਬਕ ਜਦੋਂ ਮਸਜਿਦ 'ਚ ਲੋਕ ਨਮਾਜ਼ ਅਦਾ ਕਰਨ ਲਈ ਝੁਕੇ ਤਾਂ ਚੋਰ ਨੇ ਮੌਕਾ ਪਾ ਕੇ 20 ਤੋਂ ਵੱਧ ਜੁੱਤੇ ਗਾਇਬ ਕਰ ਦਿੱਤੇ।

ਜਦੋਂ ਸੰਸਦ ਮੈਂਬਰ ਅਤੇ ਪੱਤਰਕਾਰ ਨਮਾਜ਼ ਅਦਾ ਕਰਨ ਤੋਂ ਬਾਅਦ ਬਾਹਰ ਆਏ ਤਾਂ ਜੋ ਦੇਖਿਆ, ਉਹ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਜੁੱਤੇ ਗਾਇਬ ਸਨ। ਜੁੱਤੇ ਗਾਇਬ ਹੋਣ 'ਤੇ ਕਈ ਲੋਕਾਂ ਨੇ ਹੰਗਾਮਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ। ਅਜਿਹੇ 'ਚ ਉਸ ਨੂੰ ਨੰਗੇ ਪੈਰੀਂ ਪਰਤਣਾ ਪਿਆ। ਹਾਲਾਂਕਿ, ਕੁਝ ਲੋਕ ਨੰਗੇ ਪੈਰੀਂ ਜਾਣ ਲਈ ਤਿਆਰ ਨਹੀਂ ਸਨ, ਉਹ ਹੋਰ ਵਿਕਲਪ ਲੱਭ ਰਹੇ ਸਨ.

ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਸੁਰੱਖਿਆ ਦੀ ਕਮੀ 'ਤੇ ਚਿੰਤਾ ਪ੍ਰਗਟਾਈ

ਇਸ ਘਟਨਾ 'ਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਸੁਰੱਖਿਆ 'ਚ ਢਿੱਲ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੂਤਰਾਂ ਮੁਤਾਬਕ ਜਦੋਂ ਚੋਰੀ ਦੀ ਘਟਨਾ ਵਾਪਰੀ ਤਾਂ ਸੁਰੱਖਿਆ ਮੁਲਾਜ਼ਮ ਮੌਕੇ 'ਤੇ ਮੌਜੂਦ ਨਹੀਂ ਸਨ। ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸੀਸੀਟੀਵੀ ਫੁਟੇਜ ਰਾਹੀਂ ਚੋਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Location: Pakistan, Islamabad

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement