
ਅਮਰੀਕਾ ਦੇ ਵਿਸਕੋਂਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਵਿਖ ਪਿਛਲੇ ਸਾਲ ਜਦੋਂ ਇਕ ਗੋਰੇ ਨਸਲਵਾਦੀ ਨੇ 6 ਸਿੱਖਾਂ ਦੀ ਹੱਤਿਆ
ਓਕ ਕ੍ਰੀਕ : ਅਮਰੀਕਾ ਦੇ ਵਿਸਕੋਂਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਵਿਖ ਪਿਛਲੇ ਸਾਲ ਜਦੋਂ ਇਕ ਗੋਰੇ ਨਸਲਵਾਦੀ ਨੇ 6 ਸਿੱਖਾਂ ਦੀ ਹੱਤਿਆ ਕਰ ਦਿਤੀ ਸੀ ਤਾਂ ਇੱਥੇ ਵਧਦੇ ਨਫ਼ਰਤ ਦੇ ਅਪਰਾਧ 'ਤੇ ਬਹਿਸ ਤੇਜ਼ ਹੋਈ ਪਰ ਇਸ ਹਮਲੇ ਨੇ ਇਕ ਪੀੜਤ ਬੇਟੇ ਅਤੇ ਸਾਬਕਾ ਨਸਲਵਾਦੀ ਵਿਚਕਾਰ ਡੂੰਘੀ ਦੋਸਤੀ ਦੀ ਬੁਨਿਆਦ ਵੀ ਰੱਖੀ। ਹਮਲੇ ਵਿਚ ਪ੍ਰਦੀਪ ਕਾਲੇਕਾ (37) ਦੇ ਪਿਤਾ ਸਮੇਤ ਹੋਰ 5 ਲੋਕ ਮਾਰੇ ਗਏ ਸਨ।
America Oak Creek Gurudwara Sahibਇਸ ਘਟਨਾ ਤੋਂ ਬਾਅਦ ਅਰਨੋ ਮਾਈਕਲਿਸ (42) ਨੇ ਜਦੋਂ ਪ੍ਰਦੀਪ ਦੇ ਸਾਹਮਣੇ ਰਾਤ ਦੇ ਖਾਣੇ ਦਾ ਪ੍ਰਸਤਾਵ ਰਖਿਆ ਤਾਂ ਇਸ ਨੂੰ ਉਸ ਨੇ ਤੁਰਤ ਸਵੀਕਾਰ ਕਰ ਲਿਆ। ਹੁਣ ਇਕ ਪੀੜਤ ਬੇਟੇ ਅਤੇ ਸਾਬਕਾ ਨਸਲਵਾਦੀ ਦੇ ਵਿਚਕਾਰ ਦੋਸਤੀ ਇਸ ਕਦਰ ਡੂੰਘੀ ਹੋ ਗਈ ਹੈ ਕਿ ਲੋਕ ਮਿਲਵੌਕੀ ਸ਼ਹਿਰ ਵਿਚ ਇਸ ਦੀ ਮਿਸਾਲ ਦੇਣ ਲੱਗੇ ਹਨ।
ਹੁਣ ਇਹ ਦੋਹੇ ਮਿਲ ਕੇ ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ। ਪ੍ਰਦੀਪ ਅਤੇ ਮਾਈਕਲਿਸ ਦੇ ਵਿਚਕਾਰ ਡੂੰਘੀ ਦੋਸਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋਹਾਂ ਨੇ 5 ਅਗਸਤ 2012 ਦੀ ਤਰੀਕ ਵਾਲਾ ਇਕੋ ਜਿਹਾ ਟੈਟੂ ਅਪਣੀ ਬਾਂਹ 'ਤੇ ਬਣਵਾਇਆ ਹੈ। ਇਸੇ ਤਰੀਕ ਨੂੰ ਗੋਰੇ ਨਸਲਵਾਦੀ ਨੇ ਗੁਰਦੁਆਰਾ ਸਾਹਿਬ ਵਿਚ ਗੋਲੀਬਾਰੀ ਕੀਤੀ ਸੀ।
Pardeep Kalekaਕਦੇ ਮਾਈਕਲਿਸ ਇੱਥੇ ਗੋਰੇ ਲੋਕਾਂ ਵਿਚ ਕਾਲਿਆਂ ਦੇ ਵਿਰੁਧ ਨਫ਼ਰਤ ਦਾ ਜ਼ਹਿਰ ਫੈਲਾਉਣ ਦਾ ਕੰਮ ਕਰਦਾ ਸੀ ਪਰ 1990 ਦੇ ਦਹਾਕੇ ਵਿਚ ਇਸ ਤੋਂ ਤੌਬਾ ਕੀਤੀ ਅਤੇ ਇਸ ਘਟਨਾ ਤੋਂ ਬਾਅਦ ਉਹ ਬਹੁਤ ਨਰਮ ਦਿਲ ਹੋ ਗਿਆ। ਪ੍ਰਦੀਪ ਨੇ ਉਸ ਦੇ ਅਤੀਤ ਨੂੰ ਜਾਣਦੇ ਹੋਏ ਵੀ ਦੋਸਤੀ ਦੀ ਪੇਸ਼ਕਸ਼ ਕਬੂਲ ਕੀਤੀ।