
ਸਿੱਖਾਂ ਨੇ ਵਿਦੇਸ਼ਾਂ ਵਿਚ ਵੱਡੀ ਪੱਧਰ 'ਤੇ ਅਪਣੀ ਸਫ਼ਲਤਾ ਦੇ ਝੰਡੇ ਗੱਡੇ ਨੇ
ਸਿੱਖਾਂ ਨੇ ਵਿਦੇਸ਼ਾਂ ਵਿਚ ਵੱਡੀ ਪੱਧਰ 'ਤੇ ਅਪਣੀ ਸਫ਼ਲਤਾ ਦੇ ਝੰਡੇ ਗੱਡੇ ਨੇ, ਸ਼ਾਇਦ ਹੀ ਅਜਿਹਾ ਕੋਈ ਮੁਲਕ ਹੋਵੇ ਜਿੱਥੇ ਸਿੱਖ ਮੌਜੂਦ ਨਾ ਹੋਣ। ਅਪਣੇ ਗ੍ਰਹਿ ਮੁਲਕ ਭਾਰਤ ਵਿਚ ਭਾਵੇਂ ਸਿੱਖਾਂ ਨੂੰ ਅਹੁਦਿਆਂ ਨੂੰ ਲੈ ਕੇ ਵਿਤਕਰੇਬਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ, ਪਰ ਅਮਰੀਕਾ, ਕੈਨੇਡਾ ਵਰਗੇ ਵੱਡੇ ਮੁਲਕਾਂ ਦੀਆਂ ਸਰਕਾਰਾਂ ਵਿਚ ਸਿੱਖ ਵੱਡੇ ਅਤੇ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹਨ।
Gobind Singh Deo ਹੁਣ ਮਲੇਸ਼ੀਆ ਵਰਗੇ ਇਸਲਾਮੀ ਮੁਲਕ ਵਿਚ ਵੀ ਇਕ ਸਿੱਖ ਸਰਦਾਰ ਗੋਬਿੰਦ ਸਿੰਘ ਦਿਓ ਨੂੰ ਏਸ਼ੀਆ ਦੇ ਇਸਲਾਮੀ ਮੁਲਕ ਵਿਚ ਪਹਿਲਾ ਸਿੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਜਿਸ ਨਾਲ ਵਿਸ਼ਵ ਭਰ ਦੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Gobind Singh Deoਪੇਸ਼ੇ ਤੋਂ ਵਕੀਲ ਰਹੇ ਗੋਬਿੰਦ ਸਿੰਘ ਮਲੇਸ਼ੀਆ ਦੇ ਪੁਚੋਂਗ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਰਾਸ਼ਟਰੀ ਭਵਨ ਵਿਚ ਅਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਉਹ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਦੀ ਕੈਬਨਿਟ ਵਿਚ ਸ਼ਾਮਲ ਹੋ ਗਏ। ਉਨ੍ਹਾਂ ਸਮੇਤ ਇਕ ਹੋਰ ਭਾਰਤੀ ਮੂਲ ਦੇ ਸਿਆਸਤਦਾਨ ਐਮ. ਕੁਲਾਸੇਗਰਨ ਪਾਕਟਨ ਹਰਪਨ ਗੱਠਜੋੜ ਕੈਬਨਿਟ 'ਚ ਮੰਤਰੀ ਬਣੇ ਹਨ।
Malaysia Govtਇਸ ਤੋਂ ਪਹਿਲਾਂ ਸਰਦਾਰ ਗੋਬਿੰਦ ਸਿੰਘ ਦਿਓ ਦੇ ਪਿਤਾ ਐਡਵੋਕੇਟ ਕਰਪਾਲ ਸਿੰਘ ਵੀ ਵਿਰੋਧੀ ਧਿਰ ਦੇ ਰਾਜਨੇਤਾ ਵਜੋਂ ਅਪਣੀ ਸੇਵਾ ਨਿਭਾਅ ਚੁੱਕੇ ਹਨ। ਉਹ ''ਜੇਲੂਟੋਂਗ ਦਾ ਟਾਈਗਰ'' ਦੇ ਉਪ ਨਾਮ ਨਾਲ ਮਸ਼ਹੂਰ ਸਨ ਅਤੇ 2014 ਵਿਚ ਉਨ੍ਹਾਂ ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ। ਗੋਬਿੰਦ ਸਿੰਘ ਦਿਓ ਨੂੰ 2008 ਦੀਆਂ ਆਮ ਚੋਣਾਂ ਵਿਚ ਪਹਿਲੀ ਵਾਰ ਸਾਂਸਦ ਦੇ ਰੂਪ ਵਿਚ ਚੁਣਿਆ ਗਿਆ ਸੀ।
ਇਸ ਤੋਂ ਬਾਅਦ 2013 ਵਿਚ ਉਹ ਵੱਡੀ ਲੀਡ ਨਾਲ ਹੇਠਲੇ ਸਦਨ ਲਈ ਚੁਣੇ ਗਏ। ਇਸ ਵਾਰ ਫਿਰ ਉਨ੍ਹਾਂ ਨੇ ਅਪਣੇ ਵਿਰੋਧੀ ਨੂੰ 47635 ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿਤੀ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਮਲੇਸ਼ੀਆ ਦੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਿਰੀ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਕਰਮਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਨਤਾ ਮਲੇਸ਼ੀਆ ਵਿਚ ਲੰਬੇ ਸਮੇਂ ਤੋਂ ਸਥਾਪਿਤ ਪੰਜਾਬੀ ਸਮਾਜ ਲਈ ਵੀ ਇਕ ਮਾਨਤਾ ਹੈ। ਦਸ ਦਈਏ ਕਿ ਮਲੇਸ਼ੀਆ 'ਚ ਇਕ ਲੱਖ ਦੇ ਕਰੀਬ ਸਿੱਖ ਵਸੋਂ ਹੈ।
Gobind Singh Deoਦਸ ਦਈਏ ਕਿ ਇਸ ਤੋਂ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਵਿਚ ਸਿੱਖ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕਿਸੇ ਇਸਲਾਮੀ ਮੁਲਕ ਦੀ ਸਰਕਾਰ ਵਿਚ ਸਿੱਖ ਮੰਤਰੀ ਦਾ ਸ਼ਾਮਲ ਵੱਡੀ ਗੱਲ ਹੈ। ਯਕੀਨਨ ਤੌਰ 'ਤੇ ਇਹ ਸਿੱਖਾਂ ਦੀ ਮਿਹਨਤ ਅਤੇ ਇਮਾਨਦਾਰੀ ਦਾ ਹੀ ਨਤੀਜਾ ਹੈ। ਜਿਸ ਸਦਕਾ ਉਹ ਵਿਦੇਸ਼ਾਂ ਵਿਚ ਵੀ ਪੌੜੀ ਦਰ ਪੌੜੀ ਅੱਗੇ ਵਧਦੇ ਜਾ ਰਹੇ ਨੇ।