
ਪੇਰੂ ਤੋਂ ਇਕ ਅਨੌਖਾ ਹੀ ਮਾਮਲਾ ਸਾਹਮਣੇ ਆਇਆ ਹੈ। ਤਂਤਾਰਾ ਕਸਬੇ ਦੇ ਮੇਅਰ ਜੈਮੀ ਰੋਲਾਂਡੋ ਨੇ ਗ੍ਰਿਫਤਾਰੀ ਤੋਂ ਬਚਣ ਲ਼ਈ ਇਕ ਵੱਖਰਾ ਹੀ ਢੰਗ ਅਪਣਾਇਆ ਹੈ।
ਪੇਰੂ ਤੋਂ ਇਕ ਅਨੌਖਾ ਹੀ ਮਾਮਲਾ ਸਾਹਮਣੇ ਆਇਆ ਹੈ। ਤਂਤਾਰਾ ਕਸਬੇ ਦੇ ਮੇਅਰ ਜੈਮੀ ਰੋਲਾਂਡੋ ਨੇ ਗ੍ਰਿਫਤਾਰੀ ਤੋਂ ਬਚਣ ਲ਼ਈ ਇਕ ਵੱਖਰਾ ਹੀ ਢੰਗ ਅਪਣਾਇਆ ਹੈ। ਉਨ੍ਹਾਂ ਨੇ ਕਰੋਨਾ ਵਾਇਰਸ ਨਾਲ ਮਰਨ ਦਾ ਨਾਕਟ ਕੀਤਾ ਅਤੇ ਤਾਬੂਤ ਵਿਚ ਲੇਟ ਗਿਆ। ਇਸ ਮੇਅਰ ਤੇ ਲੌਕਾਡਾਊਨ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਡੇਲੀ ਮੇਲ ਦੇ ਅਨੁਸਾਰ ਮੇਅਰ ਨੇ ਲੌਕਡਾਊਨ ਦੀ ਉਲੰਘਣਾ ਕਰਕੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਇਆਂ ਹਨ।
photo
ਉਧਰ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਰਾਤ ਨੂੰ ਉਨ੍ਹਾਂ ਨੂੰ ਗ੍ਰਿਰਫਤਾਰ ਕਰਨ ਪਹੁੰਚੀ । ਜਿੱਥੇ ਉਹ ਤਾਬੂਤ ਵਿਚ ਪਏ ਸਨ ਅਤੇ ਉਨ੍ਹਾਂ ਨੇ ਮਾਸਕ ਲਗਾਇਆ ਹੋਇਆ ਸੀ। ਦੱਸ ਦੱਈਏ ਕਿ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਪੇਰੂ ਦੇ ਮੇਅਰ ਨੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਦੇ ਲਈ ਕਰਫਿਊ ਅਤੇ ਸਮਾਜਿਕ ਕਾਨੂੰਨਾਂ ਦਾ ਉਲੰਘਣ ਕੀਤਾ।
file
ਇਨ੍ਹਾਂ ਹੀ ਨਹੀਂ ਗ੍ਰਿਫਤਾਰੀ ਦੇ ਸਮੇਂ ਵੀ ਉਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮੇਅਰ ਅਤੇ ਉਨ੍ਹਾਂ ਦੇ ਦੋਸਤ ਕਿਥੇ ਸ਼ਰਾਬ ਪੀ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਤਾਬੂਤ ਵਿਚ ਲੁਕ ਗਿਆ ਅਤੇ ਉਸ ਸਮੇਂ ਉਸ ਨੇ ਮਾਸਕ ਵੀ ਲਗਾਇਆ ਹੋਇਆ ਸੀ।
photo
ਕਾਫੀ ਡਰਾਮੇਬਾਜ਼ੀ ਤੋਂ ਬਾਅਦ ਮੇਅਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਵੀ ਟਾਰੇਸ ਤੇ ਕਰੋਨਾ ਵਾਇਰਸ ਦੇ ਖਤਰੇ ਨੂੰ ਗੰਭੀਰਤਾ ਨਾਲ ਨਾ ਲੈਣਾ ਅਤੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਵਿਚ ਅਸਫ਼ਲ ਰਹਿਣ ਤੇ ਸਥਾਨਿਕ ਲੋਕਾਂ ਨੇ ਆਰੋਪ ਲਗਾਇਆ ਸੀ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।