ਪਾਕਿਸਤਾਨ ਸਰਕਾਰ ਨੇ ਪੀ.ਓ.ਕੇ ਦੇ ਹਸਪਤਾਲਾਂ ਨੂੰ ਦਿਤੀਆਂ ਵਰਤੀਆਂ ਪੀ.ਪੀ.ਈ ਕਿੱਟਾਂ
Published : May 22, 2020, 9:58 am IST
Updated : May 22, 2020, 9:58 am IST
SHARE ARTICLE
ਪਾਕਿਸਤਾਨ ਸਰਕਾਰ ਨੇ ਪੀ.ਓ.ਕੇ ਦੇ ਹਸਪਤਾਲਾਂ ਨੂੰ ਦਿਤੀਆਂ ਵਰਤੀ
ਪਾਕਿਸਤਾਨ ਸਰਕਾਰ ਨੇ ਪੀ.ਓ.ਕੇ ਦੇ ਹਸਪਤਾਲਾਂ ਨੂੰ ਦਿਤੀਆਂ ਵਰਤੀ

ਪਾਕਿਸਤਾਨ ਸਰਕਾਰ ਨੇ ਪੀ.ਓ.ਕੇ ਦੇ ਹਸਪਤਾਲਾਂ ਨੂੰ ਦਿਤੀਆਂ ਵਰਤੀ

ਮੁਜ਼ੱਫਰਾਬਾਦ, 21 ਮਈ: ਪਾਕਿਸਤਾਨ ਦੀ ਮਾੜੀ ਸਿਹਤ ਪ੍ਰਣਾਲੀ ਦੁਬਾਰਾ ਇਕ ਵਾਰ ਫਿਰ ਸਾਹਮਣੇ ਆਈ ਹੈ। ਮੁਜੱਫ਼ਰਾਬਾਦ ਵਿਚ ਸ਼ੇਖ ਖਲੀਫ਼ਾ ਬਿਨ ਜਾਇਦ ਕੰਬਾਈਨਡ ਮਿਲਟਰੀ ਹਸਪਤਾਲ ਨੂੰ ਇਕ ਪੀਪੀਈ ਕਿੱਟ ਦਿਤੀ ਗਈ ਸੀ ਜੋ ਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਵਰਤੀ ਜਾ ਚੁੱਕੀ ਹੈ।

ਇਸ ਗੱਲ ਦੀ ਕਿੱਟ ਅਤੇ ਮਾਸਕ ਉਤੇ ਪੈਨ ਦੇ ਦਾਗ਼ ਰਹੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਖ ਮੰਤਰੀ (ਪੀਓਕੇ) ਨੇ ਟਵੀਟ ਕੀਤਾ, “ਏਜੇਕੇ ਦੇ ਹਸਪਤਾਲਾਂ ਵਿਚ ਫ਼ੌਜ ਵਲੋਂ ਤਕਰੀਬਨ ਤਿੰਨ ਲੱਖ ਪੀਪੀਈ ਕਿੱਟਾਂ ਆਈਆਂ।

ਪਰ ਕਿੱਟਾਂ ਜੋ ਸਾਡੇ ਹਸਪਤਾਲਾਂ ਨੂੰ ਮਿਲੀਆਂ ਹਨ ਉਹ ਪਹਿਲਾਂ ਹੀ ਵਰਤੀਆਂ ਜਾ ਚੁੱਕੀਆਂ ਹਨ। ਕੁਝ ਮਾਸਕ 'ਤੇ ਲਾਲ ਧੱਬੇ ਸਨ। ਲੈਬ ਵਿਚ ਜਾਂਚ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਪਾਨ ਦੇ ਧੱਬੇ ਹਨ। ਉਨ੍ਹਾਂ ਅੱਗੇ ਲਿਖਿਆ, “ਸਾਡੇ ਹਸਪਤਾਲ ਦੇ ਪ੍ਰੋਟੋਕੋਲ ਦੇ ਅਨੁਸਾਰ, ਸਾਰੀਆਂ ਪੀਪੀਈ ਕਿੱਟਾਂ ਨਸ਼ਟ ਕਰ ਦਿਤੀਆਂ ਗਈਆਂ ਸਨ, ਤਾਂ ਜੋ ਸੰਕਰਮ ਨਾ ਫੈਲ ਸਕੇ।

ਇਹ ਸ਼ਰਮ ਦੀ ਗੱਲ ਹੈ ਕਿ ਸਾਨੂੰ ਪਹਿਲਾਂ 'ਮੇਡ ਇਨ ਚਾਈਨਾ' ਲਿਖਤੀ ਜਾਅਲੀ ਟੈਸਟਿੰਗ ਮਸ਼ੀਨ ਦਿਤੀ ਗਈ ਸੀ ਅਤੇ ਹੁਣ ਏਜੇਕੇ ਪੀਪੀਈ ਕਿੱਟਾਂ ਲਈ ਡੰਪਿੰਗ ਗਰਾਉਂਡ ਬਣ ਗਈ ਹੈ। ਦੱਸ ਦੇਈਏ ਕਿ ਇਹ ਹਸਪਤਾਲ ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫ਼ਾ ਬਿਨ ਜਾਇਦ ਅਲ ਨਾਹਯਾਨ ਦੁਆਰਾ 2005 ਦੇ ਭੂਚਾਲ ਦੇ ਪੀੜਤਾਂ ਦਾ ਇਲਾਜ ਕਰਨ ਲਈ ਸਥਾਪਤ ਕੀਤਾ ਗਿਆ ਸੀ।

ਕੋਰੋਨਾ ਵਾਇਰਸ ਦੇ ਮਾਮਲੇ ਵਿਚ ਪਾਕਿਸਤਾਨ ਚ ਮਹਾਂਮਾਰੀ ਦੀ ਗਿਣਤੀ 45898 ਨੂੰ ਪਾਰ ਕਰ ਗਈ ਹੈ। ਬੁਧਵਾਰ ਨੂੰ ਇੱਥੇ 1932 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਪੀਓਕੇ ਵਿਚ 133 ਅਤੇ ਗਿਲਗਿਤ-ਬਾਲਟਿਸਤਾਨ ਵਿੱਚ 556 ਮਾਮਲੇ ਸਾਹਮਣੇ ਆਏ ਹਨ। (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement