
Donald Trump News: ਗੋਰੇ ਕਿਸਾਨਾਂ 'ਤੇ ਹੋਏ ਕਤਲੇਆਮ ਦੀ ਦਿਖਾਈ ਵੀਡੀਓ
Trump's heated argument with South African President News: ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਖੇ ਮੀਡੀਆ ਦੇ ਸਾਹਮਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਟਰੰਪ ਨੇ ਦੋਸ਼ ਲਗਾਇਆ ਕਿ ਦੱਖਣੀ ਅਫ਼ਰੀਕਾ ਵਿੱਚ ਗੋਰੇ ਕਿਸਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।
ਓਵਲ ਆਫਿਸ ਵਿੱਚ ਹੋਈ ਮੀਟਿੰਗ ਦੌਰਾਨ, ਟਰੰਪ ਨੇ ਸਬੂਤ ਵਜੋਂ ਇੱਕ ਵੀਡੀਓ ਦਿਖਾਇਆ ਅਤੇ ਦਾਅਵਾ ਕੀਤਾ ਕਿ ਦੱਖਣੀ ਅਫ਼ਰੀਕਾ ਵਿੱਚ ਗੋਰੇ ਲੋਕਾਂ ਨੂੰ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਕਿਸਾਨ ਅਮਰੀਕਾ ਵੱਲ ਭੱਜ ਰਹੇ ਹਨ। ਰਾਮਾਫੋਸਾ ਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਹਾਲਾਂਕਿ, ਰਾਮਾਫੋਸਾ ਨੇ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਨਸਲਕੁਸ਼ੀ ਦੇ ਦੋਸ਼ ਝੂਠੇ ਸਨ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨੂੰ ਦੱਸਿਆ ਕਿ ਦੱਖਣੀ ਅਫ਼ਰੀਕਾ ਵਿੱਚ ਸਾਰੀਆਂ ਨਸਲਾਂ ਦੇ ਲੋਕ ਹਿੰਸਾ ਤੋਂ ਪੀੜਤ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਕਾਲੇ ਹਨ।
ਉੱਥੇ ਸਿਰਫ਼ ਗੋਰੇ ਲੋਕਾਂ 'ਤੇ ਹੀ ਜ਼ੁਲਮ ਨਹੀਂ ਹੋ ਰਹੇ। ਟਰੰਪ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਿਰਫ਼ "ਗੋਰੇ ਕਿਸਾਨਾਂ" ਨੂੰ ਹੀ ਸਤਾਇਆ ਜਾ ਰਿਹਾ ਹੈ।
ਰਾਮਾਫੋਸਾ ਨੇ ਕਤਰ ਸਰਕਾਰ ਤੋਂ ਤੋਹਫ਼ੇ ਵਜੋਂ ਮਿਲੇ ਜਹਾਜ਼ 'ਤੇ ਵੀ ਤੰਜ਼ ਕੱਸਿਆ ਤੇ ਕਿਹਾ ਕਿ "ਮਾਫ਼ ਕਰਨਾ, ਮੇਰੇ ਕੋਲ ਤੁਹਾਨੂੰ ਦੇਣ ਲਈ ਜਹਾਜ਼ ਨਹੀਂ ਹੈ।" ਇਸ ਦਾ ਜਵਾਬ ਟਰੰਪ ਨੇ ਉਸੇ ਤਰ੍ਹਾਂ ਦਿੱਤਾ, "ਕਾਸ਼ ਤੁਹਾਡੇ ਕੋਲ ਇੱਕ ਹੁੰਦਾ, ਮੈਂ ਲੈ ਲੈਂਦਾ।"