
ਲੈਂਡਿੰਗ ਗੇਅਰ ਟੁੱਟਣ ਕਾਰਨ ਜਹਾਜ਼ ਨੂੰ ਲੱਗੀ ਅੱਗ
ਮਿਆਮੀ: ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਲੈਂਡਿੰਗ ਦੌਰਾਨ 126 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਜਹਾਜ਼ ਦਾ ਲੈਂਡਿੰਗ ਗੇਅਰ ਟੁੱਟ ਗਿਆ। ਗੇਅਰ ਟੁੱਟਣ ਕਾਰਨ ਜਹਾਜ਼ ਧੜੰਮ ਕਰਕੇ ਰਨਵੇਅ 'ਤੇ ਡਿੱਗ ਗਿਆ ਅਤੇ ਉਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਾਲਾਂਕਿ ਕਿਸੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਮਿਆਮੀ-ਡੇਡ ਏਵੀਏਸ਼ਨ ਡਿਪਾਰਟਮੈਂਟ ਦੇ ਬੁਲਾਰੇ ਗ੍ਰੇਗ ਚਿਨ ਨੇ ਐਸੋਸੀਏਟਡ ਪ੍ਰੈਸ ਨੂੰ ਇੱਕ ਈਮੇਲ ਵਿੱਚ ਕਿਹਾ ਕਿ ਇਹ ਅੱਗ ਮੰਗਲਵਾਰ ਸ਼ਾਮ 5:30 ਵਜੇ (ਸਥਾਨਕ ਸਮੇਂ) ਸੈਂਟੋ ਡੋਮਿੰਗੋ, ਡੋਮਿਨਿਕਨ ਰੀਪਬਲਿਕ ਤੋਂ ਆ ਰਹੀ ਇੱਕ ਰੈੱਡ ਏਅਰ ਦੀ ਫਲਾਈਟ ਦਾ ਲੈਂਡਿੰਗ ਗੇਅਰ ਦੇ ਡਿੱਗਣ ਕਾਰਨ ਲੱਗੀ।
PHOTO
ਤਿੰਨਾਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਆਮੀ-ਡੇਡ ਫਾਇਰ ਐਂਡ ਰੈਸਕਿਊ ਦੀ ਬੁਲਾਰਾ ਏਰਿਕਾ ਬੇਨਿਟੇਜ਼ ਨੇ ਕਿਹਾ ਕਿ ਫਾਇਰਫਾਈਟਰ ਮੌਕੇ 'ਤੇ ਪਹੁੰਚੇ ਅਤੇ ਜਹਾਜ਼ ਨੂੰ ਲੱਗੀ ਅੱਗ ਨੂੰ ਬੁਝਾਇਆ।
PHOTO