ਵੇਟ ਲਿਫ਼ਟਿੰਗ ਕਰ ਕੇ 76 ਸਾਲ ਦੀ ਬੀਬੀ ਨੇ ਕਾਇਮ ਕੀਤੀ ਮਿਸਾਲ, ਤੋੜ ਚੁੱਕੀ ਹੈ 200 ਤੋਂ ਵੱਧ ਰਿਕਾਰਡ 
Published : Jun 22, 2022, 4:27 pm IST
Updated : Jun 22, 2022, 4:27 pm IST
SHARE ARTICLE
Pat Reeves
Pat Reeves

ਪੈਟ ਰੀਵਸ ਨੇ 60 ਕਿਲੋਗ੍ਰਾਮ ਭਾਰ ਚੁੱਕ ਕੇ ਕੀਤਾ ਸਾਰਿਆਂ ਨੂੰ ਹੈਰਾਨ

2 ਵਾਰ ਕੈਂਸਰ ਨੂੰ ਮਾਤ ਦੇ ਚੁੱਕੀ ਹੈ ਇਹ ਸੁਪਰਫਿੱਟ ਦਾਦੀ
ਵੇਟ ਲਿਫ਼ਟਿੰਗ ਅਤੇ ਮੈਰਾਥਨ ਮੁਕਾਬਲਿਆਂ 'ਚ 200 ਤੋਂ ਵੱਧ ਰਿਕਾਰਡ ਤੋੜ ਚੁੱਕੀ ਹੈ ਪੈਟ ਰੀਵਸ
ਲੰਡਨ:
ਹੁਨਰ ਉਮਰ ਦਾ ਮੁਥਾਜ ਨਹੀਂ ਹੁੰਦਾ, ਇਸ ਗੱਲ ਨੂੰ ਇੱਕ 76 ਸਾਲ ਦੀ ਬੀਬੀ ਨੇ ਸਹੀ ਸਾਬਤ ਕਰ ਦਿਤਾ ਹੈ। ਇਸ ਬੀਬੀ ਦਾ ਨਾਮ ਪੈਟ ਰੀਵਸ ਹੈ ਜਿਸ ਨੇ 60 ਕਿਲੋਗ੍ਰਾਮ ਦਾ ਭਰ ਚੁੱਕ ਕੇ ਸਾਰੀ ਦੁਨੀਆ ਨੂੰ ਹੈਰਾਨੀ ਵਿਚ ਪਾ ਦਿਤਾ ਹੈ।

Pat ReevesPat Reeves

ਇੰਨਾ ਹੀ ਨਹੀਂ ਪੈਟ ਤਿੰਨ ਵਾਰ ਮੌਤ ਦੇ ਮੂੰਹ ਵਿਚੋਂ ਬਚ ਕੇ ਨਿਕਲੇ ਹਨ। ਜਾਣਕਾਰੀ ਅਨੁਸਾਰ ਇਹ ਸੁਪਰਫਿੱਟ ਦਾਦੀ 2 ਵਾਰ ਕੈਂਸਰ ਨੂੰ ਮਾਤ ਦੇ ਕੇ ਐਥਲੀਟ ਬਣੇ ਅਤੇ ਕਈ ਰਿਕਾਰਡ ਆਪਣੇ ਨਾਮ ਕੀਤੇ। 2005 ਵਿਚ ਬ੍ਰਿਟਿਸ਼ ਡਰੱਗ ਫਰੀ ਪਾਵਰ ਲਿਫਟਿੰਗ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਪੈਟ ਨੇ ਲਗਭਗ 200 ਰਿਕਾਰਡ ਤੋੜੇ ਹਨ ਅਤੇ 135 ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੀ ਹੈ। ਦੱਸ ਦੇਈਏ ਕਿ ਪੈਟ ਰੀਵਸ ਨੂੰ 36 ਸਾਲ ਦੀ ਉਮਰ ਵਿਚ ਪਹਿਲੀ ਵਾਰ ਬ੍ਰੇਨ ਟਿਊਮਰ ਦਾ ਪਤਾ ਲੱਗਾ ਸੀ ਪਰ ਹਿੰਮਤ ਹਾਰਨ ਦੀ ਬਜਾਏ ਉਨ੍ਹਾਂ ਨੇ ਵੇਟ ਲਿਫ਼ਟਿੰਗ ਸ਼ੁਰੂ ਕਰ ਦਿੱਤੀ। ਜਿੰਮ ਵਿਚ ਪਸੀਨਾ ਵਹਾਇਆ ਅਤੇ ਮੌਤ ਨੂੰ ਮਾਤ ਦਿੱਤੀ ਪਰ ਉਸ ਨੂੰ ਦੁਬਾਰਾ ਫਿਰ ਕੈਂਸਰ ਦਾ ਸਾਹਮਣਾ ਕਰਨਾ ਪਿਆ।

Pat ReevesPat Reeves

1982 ਤੋਂ ਬਾਅਦ ਹੁਣ ਤੱਕ 2 ਵਾਰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਹੋਈ ਪੈਟ ਖੁਦ ਨੂੰ ਮਜਬੂਤ ਬਣਾਈ ਰੱਖਣ ਲਈ ਪਾਵਰ ਲਿਫਟਿੰਗ ਅਤੇ ਮੈਰਾਥਨ ਵਿਚ ਇੰਨੀ ਐਕਟਿਵ ਹੋ ਗਈ ਕਿ ਅੱਜ 200 ਤੋਂ ਜ਼ਿਆਦਾ ਰਿਕਾਰਡ ਤੋੜ ਚੁੱਕੀ ਹੈ। ਦੱਸ ਦੇਈਏ ਕਿ ਪੈਟ ਨੇ 10 ਸਾਲਾਂ ਤੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਆਪਣੇ ਸੁਨਹਿਰੇ ਦਿਨਾਂ ਵਿਚ 42 ਕਿਲੋਗ੍ਰਾਮ ਵਰਗ ਵਿਚ 135 ਕਿਲੋਗ੍ਰਾਮ ਦੀ ਵੇਟ ਲਿਫਟਿੰਗ ਕੀਤੀ।

Pat ReevesPat Reeves

ਕਿਸਮਤ ਇਕ ਵਾਰ ਉਸ ਨੂੰ ਅਜਮਾਉਣਾ ਚਾਹੁੰਦੀ ਸੀ, ਲਿਹਾਜ਼ਾ 48 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਪੈਟ ਨੂੰ ਟਰਮੀਨਲ ਕੈਂਸਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ 1993 ਵਿਚ ਉਸ ਨੂੰ ਆਸਟਿਯੋਸਾਰਕੋਮਾ ਹੋ ਗਿਆ, ਜੋ ਇਕ ਤਰ੍ਹਾਂ ਦਾ ਹੱਡੀ ਦਾ ਕੈਂਸਰ ਸੀ। ਅਖੀਰ ਇੱਕ ਲੰਬੀ ਲੜਾਈ ਤੋਂ ਬਾਅਦ ਸਾਲ 2016 ਦੌਰਾਨ ਉਨ੍ਹਾਂ ਨੇ ਕੈਂਸਰ ਤੋਂ ਨਿਜਾਤ ਪਾ ਲਈ। ਪੈਟ ਨੇ 2022 ਵਿਚ 60 ਕਿਲੋਗ੍ਰਾਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜੋ ਉਨ੍ਹਾਂ ਦੀ ਉਮਰ ਅਤੇ ਭਾਰ ਵਰਗ ਲਈ ਇਕ ਨਵਾਂ ਰਿਕਾਰਡ ਹੈ।  

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement