India Pak News : FATF ਦੀ ਰਿਪੋਰਟ ਨਾਲ Pakistan ਦਾ ਮੁੜ ਹੋਇਆ ਪਰਦਾਫ਼ਾਸ਼
Published : Jun 22, 2025, 1:03 pm IST
Updated : Jun 22, 2025, 1:08 pm IST
SHARE ARTICLE
Pakistan Exposed Again with FATF Report Latest News in Punjabi
Pakistan Exposed Again with FATF Report Latest News in Punjabi

India Pak News : ਭਾਰਤ ਨੇ ਮਿਜ਼ਾਈਲਾਂ ਬਣਾਉਣ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਕੀਤੀ ਜ਼ਬਤ

Pakistan Exposed Again with FATF Report Latest News in Punjabi  ਨਵੀਂ ਦਿੱਲੀ : ਵਿੱਤੀ ਐਕਸ਼ਨ ਟਾਸਕ ਫ਼ੋਰਸ (ਐਫ਼ਟੀਐਫ਼) ਦੀ ਇਕ ਨਵੀਂ ਰਿਪੋਰਟ ਨੇ ਪਾਕਿਸਤਾਨ ਦਾ ਇਕ ਵਾਰ ਫਿਰ ਪਰਦਾਫ਼ਾਸ਼ ਕੀਤਾ ਹੈ। ਐਫ਼ਟੀਐਫ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੁਆਰਾ ਪਾਕਿਸਤਾਨ ਜਾ ਰਹੇ ਇਕ ਵਪਾਰੀ ਜਹਾਜ਼ ਤੋਂ ਜ਼ਬਤ ਕੀਤੇ ਗਏ ਦੋਹਰੇ-ਵਰਤੋਂ ਵਾਲੇ ਉਪਕਰਣ (ਜੋ ਕਿ ਫ਼ੌਜੀ ਅਤੇ ਨਾਗਰਿਕ ਦੋਵਾਂ ਉਦੇਸ਼ਾਂ ਲਈ ਵਰਤੇ ਜਾ ਸਕਦੇ ਹਨ) ਪਾਕਿਸਤਾਨ ਦੇ ਰਾਸ਼ਟਰੀ ਵਿਕਾਸ ਕੰਪਲੈਕਸ (ਐਨਡੀਸੀ) ਨਾਲ ਸਬੰਧਤ ਹਨ।

ਇਹ ਏਜੰਸੀ ਪਾਕਿਸਤਾਨ ਦੇ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਮਸ਼ੀਨ ਅਸਲ ਵਿਚ ਇਕ ਆਟੋਕਲੇਵ ਹੈ, ਜੋ ਕਿ ਮਿਜ਼ਾਈਲ ਨਿਰਮਾਣ ਵਿਚ ਵਰਤਿਆ ਜਾਂਦਾ ਹੈ।

ਬਹੁਪੱਖੀ ਵਿੱਤੀ ਨਿਗਰਾਨੀ ਸੰਗਠਨ ਦੀ ਰਿਪੋਰਟ ਵਿਚ ਭਾਰਤ ਵਲੋਂ ਮਿਜ਼ਾਈਲਾਂ ਵਿਕਸਤ ਕਰਨ ਵਿਚ ਵਰਤੇ ਜਾਣ ਵਾਲੇ ਦੋਹਰੇ-ਵਰਤੋਂ ਵਾਲੇ ਉਪਕਰਣਾਂ ਨੂੰ ਜ਼ਬਤ ਕੀਤੇ ਜਾਣ ਦਾ ਜ਼ਿਕਰ ਹੈ।

ਰਿਪੋਰਟ ’ਚ ਸਮੁੰਦਰੀ ਅਤੇ ਸ਼ਿਪਿੰਗ ਖੇਤਰਾਂ ਦੀ ਦੁਰਵਰਤੋਂ ਨਾਲ ਸਬੰਧਤ ਇਕ ਧਾਰਾ ਦੇ ਤਹਿਤ ਮਾਮਲੇ ਨੂੰ ਸੂਚੀਬੱਧ ਕਰਦੀ ਹੈ, ਜਿਸ ਵਿਚ ਦੋਹਰੇ-ਵਰਤੋਂ ਵਾਲੇ ਉਪਕਰਣਾਂ ਸਮੇਤ ਕਈ ਕਿਸਮਾਂ ਦੇ ਸਮਾਨ ਦੀ ਆਵਾਜਾਈ ਸ਼ਾਮਲ ਹੈ। FATF ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਵੀ ਭਾਰਤੀ ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਵਾਲੇ ਇਕ ਜਹਾਜ਼ ਨੂੰ ਜ਼ਬਤ ਕੀਤਾ।

ਜਾਂਚ ਦੌਰਾਨ, ਭਾਰਤੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦਸਤਾਵੇਜ਼ਾਂ ਵਿਚ ਜਹਾਜ਼ 'ਤੇ ਲੋਡ ਕੀਤੀਆਂ ਦੋਹਰੀ-ਵਰਤੋਂ ਵਾਲੀਆਂ ਚੀਜ਼ਾਂ ਬਾਰੇ ਗਲਤ ਜਾਣਕਾਰੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ, ‘ਭਾਰਤੀ ਜਾਂਚਕਰਤਾਵਾਂ ਨੇ ਜਹਾਜ਼ 'ਤੇ ਲੋਡ ਕੀਤੀਆਂ ਚੀਜ਼ਾਂ ਨੂੰ 'ਆਟੋਕਲੇਵ' ਵਜੋਂ ਪ੍ਰਮਾਣਿਤ ਕੀਤਾ, ਜੋ ਕਿ ਮਿਜ਼ਾਈਲ ਮੋਟਰਾਂ ਵਿਚ ਰਸਾਇਣਕ ਪਰਤ ਲਈ ਵਰਤੇ ਜਾਂਦੇ ਹਨ।’

FATF ਨੇ ਕਿਹਾ ਕਿ ਜ਼ਬਤ ਕੀਤੇ ਗਏ ਉਪਕਰਣਾਂ ਦੇ ਬਿਲਾਂ ਨੇ ਆਯਾਤਕ ਅਤੇ ਰਾਸ਼ਟਰੀ ਵਿਕਾਸ ਕੰਪਲੈਕਸ ਵਿਚਕਾਰ ‘ਸਬੰਧ’ ਦਾ ਸਬੂਤ ਦਿਤਾ, ਜੋ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਵਿਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਅਧਿਕਾਰੀਆਂ ਤੋਂ ਪ੍ਰਵਾਨਗੀ ਤੋਂ ਬਿਨਾਂ 'ਆਟੋਕਲੇਵ' ਵਰਗੇ ਉਪਕਰਣਾਂ ਦਾ ਨਿਰਯਾਤ ਕਾਨੂੰਨ ਦੀ ਉਲੰਘਣਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement