
ਗੜ੍ਹੇਮਾਰੀ ਕਾਰਨ ਕਈ ਵਾਹਨਾਂ ਨੂੰ ਪਹੁੰਚਿਆ ਨੁਕਸਾਨ
ਰੋਮ— ਇਟਲੀ ਦੇ ਉੱਤਰੀ ਵੇਨੇਟੋ ਖੇਤਰ 'ਚ ਬੀਤੀ ਰਾਤ ਨੂੰ ਟੈਨਿਸ ਗੇਂਦ ਦੇ ਆਕਾਰ ਦੇ ਗੜ੍ਹੇ ਪਏ, ਜਿਸ ਨਾਲ ਘੱਟੋ-ਘੱਟ 110 ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਮੁਤਾਬਕ 10 ਸੈਂਟੀਮੀਟਰ ਵਿਆਸ ਤੱਕ ਗੜੇ ਪਏ। ਵੇਨੇਟੋ ਖੇਤਰੀ ਨਾਗਰਿਕ ਸੁਰੱਖਿਆ ਨੇ ਕਿਹਾ ਕਿ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਜਾਇਦਾਦ ਦੇ ਨੁਕਸਾਨ ਅਤੇ ਸੱਟਾਂ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ 500 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮੈਟਰੋ ਨੇ ਦਸਿਆ ਕਿ ਤੂਫਾਨ ਦੌਰਾਨ ਹਵਾ ਦੀ ਗਤੀ 140 ਮੀਲ ਪ੍ਰਤੀ ਘੰਟਾ ਸੀ। ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਦੇ ਅਨੁਸਾਰ, 10-15 ਸੈਂਟੀਮੀਟਰ ਦੇ ਵੱਡੇ ਗੜੇ 44 ਤੋਂ 72 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਿੱਗੇ। ਭਾਰੀ ਗੜ੍ਹੇਮਾਰੀ ਕਾਰਨ ਕਈ ਵਾਹਨ ਨੁਕਸਾਨੇ ਗਏ। ਵਾਹਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਇਹ ਵੀ ਪੜ੍ਹੋ: ਰੋਪੜ 'ਚ ਪੁਲਿਸ ਮੁਲਾਜ਼ਮ ਦੀ ਲਾਸ਼ ਹੋਈ ਬਰਾਮਦ, ਹੱਥ ਵਿਚ ਸੀ ਸਰਿੰਜ
ਇਟਲੀ ਵਿਚ ਇਹ ਭਿਆਨਕ ਤੂਫਾਨ ਉਦੋਂ ਆਇਆ ਜਦੋਂ ਦੇਸ਼ ਦਾ ਜ਼ਿਆਦਾਤਰ ਹਿੱਸਾ ਅੱਤ ਦੀ ਗਰਮੀ ਨਾਲ ਜੂਝ ਰਿਹਾ ਸੀ। ਤਾਪਮਾਨ ਵਧਣ ਕਾਰਨ ਦੇਸ਼ ਭਰ ਦੇ ਸ਼ਹਿਰਾਂ ਵਿਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਘਰ ਦੇ ਅੰਦਰ ਰਹਿਣ ਦੀ ਚੇਤਾਵਨੀ ਦਿਤੀ ਗਈ ਹੈ।