ਕੁਰਾਨ ਸਾੜਨ ਤੋਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਬਗ਼ਦਾਦ ਦੇ ਗ੍ਰੀਨ ਜ਼ੋਨ ’ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ
Published : Jul 22, 2023, 7:45 pm IST
Updated : Jul 22, 2023, 7:45 pm IST
SHARE ARTICLE
photo
photo

ਅਤਿਰਾਸ਼ਟਰਵਾਦੀ ਸਮੂਹ ਨੇ ਕੋਪਨਹੇਗਨ ’ਚ ਕੁਰਾਨ ਦੀ ਇਕ ਕਾਪੀ ਅਤੇ ਇਰਾਕੀ ਝੰਡਾ ਸਾੜਿਆ

 

ਬਗਦਾਦ: ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ’ਚ ਇਰਾਕੀ ਸਫ਼ਾਰਤਖ਼ਾਨੇ ਸਾਹਮਣੇ ਇਕ ਕੌਮਾਂਤਰੀ ਸਮੂਹ ਵਲੋਂ ਕੁਰਾਨ ਦੀ ਇਕ ਕਾਪੀ ਸਾੜੇ ਜਾਣ ਦੀ ਖ਼ਬਰ ਤੋਂ ਭੜਕੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸਨਿਚਰਵਾਰ ਤੜਕੇ ਬਗ਼ਦਾਦ ਦੇ ਭਾਰੀ ਸੁਰਖਿਆ ਵਾਲੇ ਗ੍ਰੀਨ ਜ਼ੋਨ ’ਚ  ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ। ਗ੍ਰੀਨ ਜ਼ੋਨ ’ਚ ਕਈ ਵਿਦੇਸ਼ੀ ਸਫ਼ਾਰਤਖ਼ਾਨਿਆਂ ਸਮੇਤ ਇਰਾਕੀ ਸਰਕਾਰ ਦਾ ਕੇਂਦਰ ਹੈ।

ਗ੍ਰੀਨ ਜ਼ੋਨ ਵਲ ਜਾਣ ਵਾਲੇ ਜਮਹੂਰੀਆ ਪੁਲ ਨੂੰ ਪ੍ਰਦਰਸ਼ਨਕਾਰੀਆਂ ਨੇ ਬੰਦ ਕਰ ਦਿਤਾ ਸੀ, ਪਰ ਸੁਰਖਿਆ ਬਲਾਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿਤਾ ਅਤੇ ਡੇਨਮਾਰਕ ਦੇ ਸਫ਼ਾਰਤਖ਼ਾਨੇ ਤਕ ਪੁੱਜਣ ਤੋਂ ਰੋਕ ਦਿਤਾ।

ਡੈਨਿਸ਼ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਸ਼ੁਕਰਵਾਰ ਨੂੰ ਅਤਿਰਾਸ਼ਟਰਵਾਦੀ ਸਮੂਹ ‘ਡਾਂਸਕੇ ਪੈਟਰੀਆਟਰ’ ਦੇ ਮੈਂਬਰਾਂ ਨੇ ਕੋਪਨਹੇਗਨ ’ਚ ਈਰਾਕੀ ਸਫ਼ਾਰਤਖ਼ਾਨੇ ਬਾਹਰ ਕੁਰਾਨ ਦੀ ਇਕ ਕਾਪੀ ਅਤੇ ਇਕ ਇਰਾਕੀ ਝੰਡਾ ਸਾੜਿਆ ਅਤੇ ਫ਼ੇਸਬੁਕ ’ਤੇ ਇਸ ਕੰਮ ਦਾ ਸਿੱਧਾ ਪ੍ਰਸਾਰਣ ਕੀਤਾ ਸੀ।
ਇਸ ਘਟਨਾ ਨੇ ਲੋਕਾਂ ਨੂੰ ਰਾਤ ਸਮੇਂ ਬਗਦਾਦ ’ਚ ਪ੍ਰਦਰਸ਼ਨ ਲਈ ਉਕਸਾਇਆ। ਖਾਮਨੇਈ ਦੇ ਹੱਕ ’ਚ ਨਾਹਰੇ ਲਾਉਣ ਨਾਲ ਪ੍ਰਮੁੱਖ ਆਗੂਆਂ ਦੀਆਂ ਤਸਵੀਰਾਂ ਲੈ ਕੇ ਅਤੇ ਉਨ੍ਹਾਂ ਦੇ ਅੰਦੋਲਨ ਨਾਲ ਜੁੜੇ ਝੰਡੇ ਨਾਲ ਇਰਾਕੀ ਝੰਡੇ ਨੂੰ ਲੈ ਕੇ ਸੈਂਕੜੇ ਦੀ ਗਿਣਤੀ ’ਚ ਪ੍ਰਦਰਸ਼ਨਕਾਰੀਆਂ ਨੇ ਗ੍ਰੀਨ ਜ਼ੋਨ ’ਚ ਘੁਸਣ ਦੀ ਕੋਸ਼ਿਸ਼ ਕੀਤੀ ਜਿੱਥੇ ਉਨ੍ਹਾਂ ਦੀ ਸੁਰਖਿਆ ਬਲਾਂ ਨਾਲ ਝੜਪ ਹੋਈ, ਪਰ ਉਨ੍ਹਾਂ ਨੂੰ ਤਿਤਰ-ਬਿਤਰ ਕਰ ਦਿਤਾ ਗਿਆ। ਇਰਾਕੀ ਵਿਦੇਸ਼ ਮੰਤਰਾਲੇ ਨੇ ਸਨਿਚਰਵਾਰ ਨੂੰ ਬਿਆਨ ਜਾਰੀ ਕਰ ਕੇ ਡੇਨਮਾਰਕ ’ਚ ਇਰਾਕੀ ਸਫ਼ਾਰਤਖ਼ਾਨੇ ਸਾਹਮਣੇ ਪਵਿੱਤਰ ਕੁਰਾਨ ਅਤੇ ਇਰਾਕੀ ਝੰਡੇ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।

ਸਵੀਡਨ ’ਚ ਯੋਜਨਾਬੱਧ ਤਰੀਕੇ ਨਾਲ ਇਸਲਾਮੀ ਪਵਿੱਤਰ ਪੁਸਤਕ ਨੂੰ ਸਾੜਨ ਤੋਂ ਨਾਰਾਜ਼ ਲੋਕਾਂ ਵਲੋਂ ਬਗ਼ਦਾਦ ’ਚ ਸਵੀਡਿਸ਼ ਸਫ਼ਾਰਤਖ਼ਾਨੇ ’ਤੇ ਹਮਲਾ ਕੀਤੇ ਜਾਣ ਤੋਂ ਦੋ ਦਿਨ ਬਾਅਦ ਇਹ ਵਿਰੋਧ ਪ੍ਰਦਰਸ਼ਨ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਘੰਟਿਆਂ ਤਕ ਸਫ਼ਾਰਤੀ ਚੌਕੀ ਨੂੰ ਅਪਣੇ ਕਬਜ਼ੇ ’ਚ ਰਖਿਆ ਅਤੇ ਪ੍ਰਭਾਵਸ਼ਾਲੀ ਇਰਾਕੀ ਸ਼ੀਆ ਮੌਲਾਨਾ ਅਤੇ ਸਿਆਸੀ ਆਗੂ ਮੁਕਤਦਾ ਅਲ-ਸਦਰ ਨੂੰ ਦਰਸਾਉਣ ਵਾਲੇ ਝੰਡੇ ਅਤੇ ਸੰਕੇਤ ਲਹਿਰਾਏ ਅਤੇ ਇਕ ਥਾਂ ਛੋਟੇ ਪੱਧਰ ਦੀ ਅੱਗਜ਼ਨੀ ਵੀ ਕੀਤੀ। ਸਫ਼ਾਰਤਖ਼ਾਨੇ ਦੇ ਮੁਲਾਜ਼ਮਾਂ ਨੂੰ ਇਕ ਦਿਨ ਪਹਿਲਾਂ ਹੀ ਇਰਾਕ ’ਚੋਂ ਕਢ ਲਿਆ ਸੀ। ਕੁਝ ਘੰਟਿਆਂ ਬਾਅਦ ਹੀ ਇਰਾਕ ਦੇ ਪ੍ਰਧਾਨ ਮੰਤਰੀ ਨੇ ਕੁਰਾਨ ਦੀ ਬੇਅਦਬੀ ਵਿਰੁਧ ਸਵੀਡਨ ਦੇ ਸਫ਼ੀਰਾਂ ਤੋਂ ਰਿਸ਼ਤੇ ਤੋੜ ਲਏ ਸਨ।

ਪਿਛਲੇ ਮਹੀਨੇ ਸ਼ਰਨ ਪਾਉਣ ਦੇ ਇਛੁਕ ਜਿਸ ਇਰਾਕੀ ਨੇ ਕੁਰਾਨ ਦੀ ਕਾਪੀ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸਾੜੀ ਸੀ, ਉਸ ਨੇ ਵੀਰਵਾਰ ਨੂੰ ਮੁੜ ਅਜਿਹਾ ਕਰਨ ਦੀ ਧਮਕੀ ਦਿਤੀ ਸੀ, ਪਰ ਅਖ਼ੀਰ ਉਸ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਉਸ ਨੇ ਪੁਸਤਕ ਨੂੰ ਲੱਤ ਮਾਰਨ ਤੋਂ ਬਾਅਦ ਉਸ ’ਤੇ ਪੈਰ ਰਖਿਆ। ਅਜਿਹਾ ਹੀ ਉਸ ਨੇ ਇਰਾਕੀ ਝੰਡੇ ਅਤੇ ਈਰਾਨ ਦੇ ਸਰਬਉਚ ਆਗੂ ਅਯਾਤੁੱਲਾ ਅਲੀ ਖਾਮੇਨੇਈ ਦੀ ਤਸਵੀਰ ਨਾਲ ਕੀਤਾ। ਸ਼ੁਕਰਵਾਰ ਨੂੰ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਇਰਾਕ ਅਤੇ ਹੋਰ ਮੁਸਲਿਮ ਬਹੁਗਿਣਤੀ ਦੇਸ਼ਾਂ ’ਚ ਸ਼ਾਂਤ ਵਿਰੋਧ ਪ੍ਰਦਰਸ਼ਨ ਕੀਤੇ ਸਨ।

 

 

ਸਵੀਡਨ ਨੇ ਇਰਾਕ ਤੋਂ ਅਪਣੇ ਸਫ਼ੀਰਾਂ ਨੂੰ ਸਟਾਕਹੋਮ ਵਾਪਸ ਸਦਿਆ

ਇਰਾਕ ਦੇ ਪ੍ਰਧਾਨ ਮੰਤਰੀ ਨੇ ਸਵੀਡਨ ਦੇ ਸਫ਼ੀਰਾਂ ਨਾਲ ਰਿਸ਼ਤੇ ਤੋੜੇ
ਸਟਾਕਹੋਮ: ਇਰਾਕ ’ਚ ਸਵੀਡਿਸ਼ ਸਫ਼ਾਰਤਖ਼ਾਨੇ ਦੇ ਸਟਾਫ ਨੂੰ ਅਸਥਾਈ ਤੌਰ ’ਤੇ ਬਗਦਾਦ ਤੋਂ ਸਟਾਕਹੋਮ ਭੇਜਿਆ ਗਿਆ ਹੈ। ਸਵੀਡਿਸ਼ ਅਧਿਕਾਰੀਆਂ ਨੇ ਇਹ

ਗੱਲ ਕਹੀ ਹੈ। ਸਵੀਡਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਕ ਲਿਖਤੀ ਬਿਆਨ ’ਚ ਟੀਟੀ ਨਿਊਜ਼ ਏਜੰਸੀ ਨੂੰ ਦਸਿਆ, ‘‘ਸਫ਼ਾਰਤਖ਼ਾਨੇ ਦੇ ਕਰਮਚਾਰੀ ਨਿਯਮਤ ਉਡਾਣ ’ਤੇ ਸਵੀਡਨ ਪਹੁੰਚੇ ਹਨ।’’

ਸਵੀਡਨ ’ਚ ਕੁਰਾਨ ਅਤੇ ਇਰਾਕੀ ਝੰਡੇ ਸਾੜਨ ਦੇ ਵਿਰੋਧ ’ਚ ਵੀਰਵਾਰ ਨੂੰ ਸੈਂਕੜੇ ਇਰਾਕੀ ਲੋਕਾਂ ਨੇ ਬਗਦਾਦ ’ਚ ਸਵੀਡਿਸ਼ ਸਫ਼ਾਰਤਖ਼ਾਨੇ ’ਤੇ ਹਮਲਾ ਕੀਤਾ ਅਤੇ ਇਮਾਰਤ ਨੂੰ ਅੱਗ ਲਗਾ ਦਿਤੀ। ਸਵੀਡਨ ਨੇ ਫਿਰ ਅਪਣੇ ਸਫ਼ਾਰਤਖ਼ਾਨੇ ਦੇ ਸਟਾਫ ਨੂੰ ਸਟਾਕਹੋਮ ਵਾਪਸ ਸਦਿਆ।
ਇਰਾਕੀ ਸਰਕਾਰ ਨੇ ਵੀਰਵਾਰ ਨੂੰ ਇਰਾਕ ’ਚ ਸਵੀਡਨ ਦੇ ਰਾਜਦੂਤ ਨੂੰ ਰਿਹਾਅ ਕਰਨ ਅਤੇ ਸਵੀਡਨ ਤੋਂ ਅਪਣੇ ਚਾਰਜ ਡੀ ਅਫੇਅਰਜ਼ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।

ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਸਵੀਡਨ ’ਚ ਕੁਰਾਨ ਅਤੇ ਇਰਾਕੀ ਝੰਡੇ ਸਾੜਨ ਦੇ ਜਵਾਬ ’ਚ ਇਹ ਫੈਸਲਾ ਲਿਆ ਹੈ।

ਪਿਛਲੇ ਮਹੀਨੇ ਸਟਾਕਹੋਮ ’ਚ ਕੁਰਾਨ ਨੂੰ ਸਾੜਨ ਵਾਲੇ ਵਿਅਕਤੀ ਨੇ ਸਵੀਡਿਸ਼ ਪੁਲਿਸ ਨੂੰ ਮੁੜ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਹੈ। ਉਹ ਇਕ ਹੋਰ ਕੁਰਾਨ ਨੂੰ ਸਾੜਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਤੋਂ ਪਹਿਲਾਂ 30 ਜੂਨ ਨੂੰ, ਪ੍ਰਦਰਸ਼ਨਕਾਰੀਆਂ ਨੇ ਸਵੀਡਿਸ਼ ਅਧਿਕਾਰੀਆਂ ਦੁਆਰਾ ਅਧਿਕਾਰਤ ਇਕ ਪ੍ਰਦਰਸ਼ਨ ਦੌਰਾਨ 28 ਜੂਨ ਨੂੰ ਸਟਾਕਹੋਮ ’ਚ ਇਕ ਮਸਜਿਦ ਦੇ ਸਾਹਮਣੇ ਕੁਰਾਨ ਦੀ ਇਕ ਕਾਪੀ ਨੂੰ ਪਾੜਨ ਅਤੇ ਸਾੜਨ ਤੋਂ ਬਾਅਦ, ਕੇਂਦਰੀ ਬਗਦਾਦ ’ਚ ਭਾਰੀ ਕਿਲ੍ਹੇ ਵਾਲੇ ਗ੍ਰੀਨ ਜ਼ੋਨ ਦੇ ਬਿਲਕੁਲ ਬਾਹਰ ਸਵੀਡਿਸ਼ ਦੂਤਾਵਾਸ ਉੱਤੇ ਹਮਲਾ ਕੀਤਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement