ਕ੍ਰੋਏਸ਼ੀਆ ਦੇ ਨਰਸਿੰਗ ਹੋਮ ’ਚ ਗੋਲੀਬਾਰੀ, 6 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
Published : Jul 22, 2024, 11:00 pm IST
Updated : Jul 22, 2024, 11:00 pm IST
SHARE ARTICLE
Croatia
Croatia

1991 ਵਿਚ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ਦੇ ਇਤਿਹਾਸ ਵਿਚ ਸੱਭ ਤੋਂ ਭਿਆਨਕ ਕਤਲੇਆਮ

ਕ੍ਰੋਏਸ਼ੀਆ ਦੇ ਇਕ ਕੇਅਰ ਹੋਮ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੂਰਬੀ ਸ਼ਹਿਰ ਦਾਰੂਵਰ ’ਚ ਇਕ ਘਰ ’ਚ ਇਕ ਕਰਮਚਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ। 

ਪੁਲਿਸ ਨੇ ਦਸਿਆ ਕਿ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕ੍ਰੋਏਸ਼ੀਆਈ ਮੀਡੀਆ ਮੁਤਾਬਕ ਹਮਲੇ ਤੋਂ ਬਾਅਦ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਇਕ ਕੈਫੇ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਉਸ ਕੋਲੋਂ ਗੈਰ-ਰਜਿਸਟਰਡ ਹਥਿਆਰ ਮਿਲੇ। 

ਕ੍ਰੋਏਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਤੋਂ ਹੈਰਾਨ ਹਨ ਅਤੇ ਉਨ੍ਹਾਂ ਨੇ ਬੰਦੂਕ ਦੀ ਮਾਲਕੀ ਦੇ ਨਿਯਮਾਂ ਨੂੰ ਹੋਰ ਸਖਤ ਕਰਨ ਦੀ ਮੰਗ ਕੀਤੀ। ਰਾਸ਼ਟਰਪਤੀ ਮਿਲਾਨੋਵਿਕ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ, ‘‘ਇਹ ਇਕ ਡਰਾਉਣੀ ਚੇਤਾਵਨੀ ਹੈ ਅਤੇ ਸਾਰੇ ਸਮਰੱਥ ਸੰਸਥਾਵਾਂ ਨੂੰ ਸਮਾਜ ਵਿਚ ਹਿੰਸਾ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਆਖਰੀ ਅਪੀਲ ਹੈ।’’

ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨੇ ਇਸ ਨੂੰ ‘ਭਿਆਨਕ ਹਮਲਾ’ ਕਰਾਰ ਦਿਤਾ ਅਤੇ ਪ੍ਰਭਾਵਤ ਲੋਕਾਂ ਪ੍ਰਤੀ ਅਪਣੀ ਹਮਦਰਦੀ ਜ਼ਾਹਰ ਕੀਤੀ। ਕ੍ਰੋਏਸ਼ੀਆਈ ਅਧਿਕਾਰੀਆਂ ਨੇ ਕਤਲੇਆਮ ਦਾ ਕੋਈ ਮਕਸਦ ਨਹੀਂ ਦਸਿਆ ਹੈ। ਕ੍ਰੋਏਸ਼ੀਆ ਦੇ ਕਿਰਤ, ਪੈਨਸ਼ਨ, ਪਰਵਾਰ ਅਤੇ ਸਮਾਜਕ ਨੀਤੀ ਮੰਤਰੀ ਮਾਰਿਨ ਪਿਲੇਟਿਕ ਨੇ ਕਿਹਾ ਕਿ ਸ਼ੱਕੀ ਦੀ ਮਾਂ 10 ਸਾਲਾਂ ਤੋਂ ਕੇਅਰ ਹੋਮ ਦੀ ਵਸਨੀਕ ਸੀ। 

ਸਥਾਨਕ ਮੀਡੀਆ ਦੀਆਂ ਅਪੁਸ਼ਟ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਜੰਗ ਦਾ ਸਾਬਕਾ ਫੌਜੀ ਸੀ। ਕ੍ਰੋਏਸ਼ੀਆਈ ਕੌਮੀ ਪੁਲਿਸ ਮੁਖੀ ਨਿਕੋਲਾ ਮਿਲਿਨਾ ਮੁਤਾਬਕ ਉਸ ਦਾ ਪਹਿਲਾਂ ਵੀ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਘਰੇਲੂ ਸੋਸ਼ਣ ਦਾ ਰੀਕਾਰਡ ਸੀ। 

ਇਨ੍ਹਾਂ ਹੱਤਿਆਵਾਂ ਨੇ ਦਾਰੂਵਰ ਦੇ ਸ਼ਾਂਤ ਸਪਾ ਕਸਬੇ ਦੇ 7,000 ਵਸਨੀਕਾਂ ਨੂੰ ਸਦਮੇ ’ਚ ਪਾ ਦਿਤਾ ਹੈ। ਮੇਅਰ ਡਾਮਿਰ ਲੇਨਿਸੇਕ ਨੇ ਕ੍ਰੋਏਸ਼ੀਆਈ ਪ੍ਰਸਾਰਕ ਐਨ1 ਨੂੰ ਦਸਿਆ, ‘‘ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਇਹ ਸਾਡੇ ਕਸਬੇ, ਦੇਸ਼ ’ਚ ਹੋ ਸਕਦਾ ਹੈ।’’

ਲੇਨਿਸੇਕ ਮੁਤਾਬਕ ਗੋਲੀਬਾਰੀ ਦੇ ਸਮੇਂ ਨਰਸਿੰਗ ਹੋਮ ’ਚ ਕਰੀਬ 20 ਲੋਕ ਰਹਿੰਦੇ ਸਨ। ਕ੍ਰੋਏਸ਼ੀਆ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਸੋਮਵਾਰ ਦਾ ਕਤਲੇਆਮ 1991 ਵਿਚ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ਦੇ ਇਤਿਹਾਸ ਵਿਚ ਸੱਭ ਤੋਂ ਭਿਆਨਕ ਕਤਲੇਆਮ ਸੀ। 2017 ਦੇ ਸਮਾਲ ਆਰਮਜ਼ ਸਰਵੇਖਣ ਦੇ ਅਨੁਸਾਰ, ਕ੍ਰੋਏਸ਼ੀਆ ’ਚ ਪ੍ਰਤੀ 100 ਲੋਕਾਂ ’ਤੇ 13.2 ਬੰਦੂਕਾਂ ਹਨ, ਜੋ ਬੰਦੂਕ ਦੀ ਮਾਲਕੀ ਦੇ ਮਾਮਲੇ ’ਚ ਯੂਰਪ ’ਚ 25 ਵੇਂ ਸਥਾਨ ’ਤੇ ਹੈ। 

ਪਿਛਲੇ ਸਾਲ ਗੁਆਂਢੀ ਦੇਸ਼ ਸਰਬੀਆ ਵਿਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ 18 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਕਈ ਸਰਬਾਂ ਨੇ ਸਰਕਾਰੀ ਮੁਆਫੀ ਦੇ ਹਿੱਸੇ ਵਜੋਂ ਹਜ਼ਾਰਾਂ ਰਜਿਸਟਰਡ ਅਤੇ ਗੈਰ-ਰਜਿਸਟਰਡ ਹਥਿਆਰ ਸੌਂਪੇ ਸਨ। 

Tags: croatia

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement