ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸਨਚੀਆਂ ਦਾ 81ਵਾਂ ਅਜ਼ਾਦੀ ਦਿਵਸ ਮਨਾਉਂਦਿਆਂ ਸਿੱਖ ਫੌਜੀਆਂ ਨੂੰ ਕੀਤਾ ਗਿਆ ਯਾਦ
Published : Sep 22, 2025, 1:39 pm IST
Updated : Sep 22, 2025, 1:39 pm IST
SHARE ARTICLE
Sikh soldiers remembered as French city of Palazzolo Sanchian celebrates 81st Independence Day
Sikh soldiers remembered as French city of Palazzolo Sanchian celebrates 81st Independence Day

ਦੂਜੀ ਸੰਸਾਰ ਜੰਗ 'ਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫੌਜੀਆਂ ਨੂੰ ਪਰੇਡ ਕਰਕੇ ਦਿੱਤੀ ਸਲਾਮੀ

ਮਿਲਾਨ/ਦਲਜੀਤ ਮੱਕੜ :  ਇਟਲੀ ਦੇ ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸਨਚੀਆਂ ਦਾ 81ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਅਜ਼ਾਦੀ ਦਿਵਸ ਦੇ ਸਬੰਧ ਵਿਚ ਪਾਲਾਸੋਲੋ ਦੇ ਕਮੂਨੇ ਦੁਆਰਾ ਭੇਜੇ ਸੱਦੇ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.)  ਇਟਲੀ ਦੇ ਪ੍ਰਬੰਧਕ ਵੀ ਸ਼ਾਮਿਲ ਹੋਏ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸਭ ਤੋਂ ਪਹਿਲਾਂ ਇਟਲੀ ਦੀ ਮਿਲਟਰੀ ਤੇ ਇੰਗਲੈਂਡ ਮਿਲਟਰੀ ਨੇ ਦੂਸਰੀ ਸੰਸਾਰ ਜੰਗ ਵਿਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫੌਜੀਆਂ ਨੂੰ ਪਰੇਡ ਕਰਕੇ ਸਲਾਮੀ ਦਿੱਤੀ। 

ਇਸ ਤੋਂ ਬਾਅਦ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਲੀ ਦੇ ਫੁੱਲ ਭੇਂਟ ਕੀਤੇ, ਜਿਸ ਉਪਰੰਤ ਇੰਗਲੈਂਡ ਦੀ ਮਿਲਟਰੀ ਤੇ ਇਟਲੀ ਦੀ ਮਿਲਟਰੀ ਨੇ ਸ਼ਰਧਾਂਜ਼ਲੀ ਭੇਂਟ ਕੀਤੀ। ਇੰਗਲੈਂਡ ਤੋਂ ਆਈ ਮਿਲਟਰੀ ਦੇ ਜਰਨਲ ਨੇ ਆਪਣੇ ਭਾਸ਼ਨ ਸਿੱਖ ਮਿਲਟਰੀ ਨੂੰ ਇੱਕ ਬਹਾਦਰ ਕੌਮ ਦੇ ਸ਼ਹੀਦ ਕਿਹਾ ਅਤੇ ਦੱਸਿਆ ਕਿ ਸਿੱਖ ਦੂਜਿਆਂ ਦੇ ਲਈ ਆਪਣੀਆਂ ਜਾਨਾਂ ਦੇ ਦਿੰਦੇ ਹਨ। ਬਾਅਦ ਕਮੇਟੀ ਦੇ ਸੈਕਟਰੀ ਸਤਿਨਾਮ ਸਿੰਘ ਨੇ ਇੰਗਲੈਂਡ ਤੇ ਇਟਲੀ ਦੀ ਮਿਲਟਰੀ ਦਾ ਧੰਨਵਾਦ ਕੀਤਾ।

ਪਾਲਾਸੋਲੋ ਦੇ ਮੇਅਰ ਮਾਕਰੋ ਬੁਟੀਨੇ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਮੈਨੂੰ ਬੜੀ ਖੁਸ਼ੀ ਤੇ ਮਾਣ ਵੀ ਹੈ ਕਿ ਸਿੱਖ ਫੌਜੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਪਾਲਾਸੋਲੋ ਅਜ਼ਾਦ ਕਰਾਇਆ ਸੀ, ਅੱਜ ਉਨ੍ਹਾਂ ਦੇ ਵਾਰਿਸ ਸਾਡੇ ਅਜ਼ਾਦੀ ਦਿਵਸ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਸਿੱਖ ਭਾਈਚਾਰਾ ਇਸੇ ਤਰ੍ਹਾਂ ਹੀ ਅੱਗੋਂ ਵੀ ਹਰ ਸਾਲ ਸ਼ਾਮਲ ਹੁੰਦਾ ਰਹੇਗਾ।

ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਸਿੱਖ ਆਗੂਆ ਨੇ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਜਗ੍ਹਾ ਅਸੀਂ ਸ਼ਹੀਦ ਫੌਜੀਆਂ ਦੀ ਯਾਦ ’ਚ ਖੰਡਾ ਲਾਇਆ ਸੀ ਹੁਣ ਉਸ ਦੇ ਨਾਲ ਸਾਡਾ ਨਿਸ਼ਾਨ ਸਾਹਿਬ ਵੀ ਸਦਾ ਝੂਲਦਾ ਰਹੇਗਾ। ਇਸ ਅਜ਼ਾਦੀ ਦਿਵਸ ’ਤੇ ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ.) ਇਟਲੀ  ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ ਮੀਤ ਪ੍ਰਧਾਨ, ਸਤਨਾਮ ਸਿੰਘ ਸੈਕਟਰੀ, ਮਨਜਿੰਦਰ ਸਿੰਘ ਖਾਲਸਾ, ਇਕਬਾਲ ਸਿੰਘ ਸੋਢੀ, ਸਤਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ, ਬਖਤੌਰ ਸਿੰਘ ਸ਼ਾਮਲ ਹੋਏ। ਇਸ ਮੌਕੇ ਗੁਰੂ ਕੇ ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਨੇ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement