
ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।
ਬੀਜਿੰਗ- ਚੀਨ 'ਚ ਇੱਕ ਖ਼ਤਰਨਾਕ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ 'ਚ ਇਕੋ ਪਰਿਵਾਰ ਦੇ 9 ਲੋਕਾਂ ਦੀ ਘਰ 'ਚ ਬਣਾਏ ਨੂਡਲ ਸੂਪ ਨੇ ਜਾਨ ਲੈ ਲਈ। ਦੱਸ ਦੇਈਏ ਇਹ ਘਟਨਾ ਚੀਨ ਦੇ ਨੌਰਥ-ਈਸਟ ਦੇ ਹਿਲੋਜਿਆਂਗ ਸੂਬੇ 'ਚ ਵਾਪਰੀ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਇਕ ਸਾਲ ਤੋਂ ਫ੍ਰੀਜ਼ਰ 'ਚ ਰੱਖਿਆ ਨੂਡਲ ਸੂਪ ਪੀਣ ਤੋਂ ਬਾਅਦ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋਈ ਹੈ।
ਦਰਅਸਲ ਇਹ ਨੂਡਲ ਸੂਪ ਕੌਰਨ ਫਲੋਰ ਤੋਂ ਤਿਆਰ ਕੀਤਾ ਗਿਆ ਸੀ। ਜਿਸ ਨੂੰ 5 ਅਕਤੂਬਰ ਨੂੰ ਬਰੇਕਫਾਸਟ 'ਚ ਪੀਤਾ ਗਿਆ। ਇਸ ਨੂੰ ਪੀਂਦਿਆਂ ਹੀ 9 ਜੀਆਂ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਇਕ ਤੋਂ ਬਾਅਦ ਇਕ 9 ਮੈਂਬਰਾਂ ਨੇ ਦਮ ਤੋੜ ਦਿੱਤਾ। ਬਾਕੀ ਪਰਿਵਾਰਕ ਮੈਂਬਰ ਤੋਂ ਪਤਾ ਚਲਿਆ ਹੈ ਕਿ ਇਹ ਸੂਪ ਸਾਲ ਤਕ ਫ੍ਰੀਜ਼ਰ 'ਚ ਰੱਖਿਆ ਹੋਇਆ ਸੀ ਤੇ ਸੂਪ ਖਰਾਬ ਹੋ ਚੁੱਕਾ ਸੀ। ਇਸ ਕਾਰਨ ਹੀ ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋਈ। ਹਾਲਾਂਕਿ ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਚੀਨੀ ਹੈਲਥ ਕਮਿਸ਼ਨ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਦੇ ਤਹਿਤ ਖਾਣੇ 'ਚ ਕੌਰਨ ਫਲੋਰ ਨਾ ਲੈਣ ਦੀ ਸਲਾਹ ਦਿੱਤੀ ਹੈ। ਚੀਨੀ ਅਧਿਕਾਰੀਆਂ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਘਰ ਦੇ ਮੈਂਬਰਾਂ ਨੇ ਜੋ ਨੂਡਲ ਸੂਪ ਪੀਤਾ ਸੀ ਉਸ 'ਚ ਬੌਂਗਕ੍ਰੇਕਿਕ ਐਸਿਡ ਮਾਤਰਾ ਜ਼ਿਆਦਾ ਹੋਣ ਕਾਰਨ ਫੂਡ ਪੁਆਇਜ਼ਨਿੰਗ ਦਾ ਕਾਰਨ ਬਣਿਆ।