ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕਾ 'ਚ ਕੀਤਾ ਸ਼ਰਮਨਾਕ ਕਾਰਾ
Published : Nov 22, 2018, 6:28 pm IST
Updated : Nov 22, 2018, 6:28 pm IST
SHARE ARTICLE
Rape Child
Rape Child

ਅਮਰੀਕਾ 'ਚ ਭਾਰਤੀ ਮੂਲ ਦੇ ਇਕ 22 ਸਾਲ ਨੌਜਵਾਨ ਨੂੰ ਸ਼ਰਮਨਾਕ ਕਾਰੇ ਵਜੋਂ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ...

ਨਿਊਯਾਰਕ (ਭਾਸ਼ਾ): ਅਮਰੀਕਾ 'ਚ ਭਾਰਤੀ ਮੂਲ ਦੇ ਇਕ 22 ਸਾਲ ਨੌਜਵਾਨ ਨੂੰ ਸ਼ਰਮਨਾਕ ਕਾਰੇ ਵਜੋਂ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ ਵਿਚ ਅਪਣੇ ਤੋਂ ਅੱਧੀ ਉਮਰ ਦੀ ਬੱਚੀ ਦਾ ਬਲਾਤਕਾਰ ਕੀਤਾ। ਮੁਲਜ਼ਮ 'ਤੇ ਲੜਕੀ ਨੂੰ ਸੋਸ਼ਲ ਮੀਡੀਆ ਐਪਲੀਕੇਸ਼ਨ ਰਾਹੀਂ ਵਰਗਲਾਉਣ ਤੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਹਨ।

Rape 11 Year Child Rape 11 Year Child

ਮੁਲਜ਼ਮ ਦੀ ਸ਼ਨਾਖ਼ਤ ਨਿਊਯਾਰਕ ਦੇ ਬੁਫਲੋ ਸਿਟੀ ਦੇ ਰਹਿਣ ਵਾਲੇ ਸਚਿਨ ਅਜੀ ਭਾਸਕਰ ਵਜੋਂ ਹੋਈ ਹੈ।ਉਸ ਨੇ ਖ਼ੁਦ ਨੂੰ 15 ਸਾਲ ਦਾ ਦੱਸ ਕੇ ਸੋਸ਼ਲ ਮੀਡੀਆ ਐਪ ਰਾਹੀਂ ਅਗਸਤ 'ਚ ਉਸੇ ਸ਼ਹਿਰ ਦੀ 11 ਸਾਲਾ ਕੁੜੀ ਨਾਲ ਸੰਪਰਕ ਬਣਾਇਆ। ਉਸ ਨੇ ਉਸ ਨੂੰ ਕਾਰ ਵਿੱਚ ਬਿਠਾਇਆ ਤੇ ਤਿੰਨ ਘੰਟਿਆਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾ ਕੇ ਉਸ ਦੇ ਘਰ ਛੱਡ ਦਿੱਤਾ।

Crime Crime

ਭਾਸਕਰ ਵਿਰੁੱਧ ਐਫਬੀਆਈ ਦੀ ਬੱਚਾ ਸ਼ੋਸ਼ਣ ਟਾਸਕ ਫੋਰਸ ਨੇ ਜਾਂਚ ਕੀਤੀ ਤੇ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਕੇਨੀਥ ਸ਼੍ਰੋਡਰ ਸਨਮੁਖ ਪੇਸ਼ ਕੀਤਾ ਗਿਆ ਸੀ। ਹੁਣ ਉਸ ਵਿਰੁੱਧ ਦੋਸ਼ ਆਇਦ ਕਰਨ ਲਈ ਵੱਖਰੀ ਤਾਰੀਖ਼ ਐਲਾਨ ਦਿੱਤੀ ਹੈ।

ਦੱਸ ਦਈਏ ਕਿ ਨਿਊਯਾਰਕ ਦੇ ਬਫੇਲੋ ਸਿਟੀ ਦੇ ਵਾਸੀ ਸਚਿਨ ਅਜੀ ਭਾਸਕਰ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਜਾਂ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਨਾਲ ਹੀ 250,000 ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement