Muslims in China : ਚੀਨ ਸ਼ਿਨਜਿਆਂਗ ਤੋਂ ਬਾਹਰ ਵੀ ਮਸਜਿਦਾਂ ਨੂੰ ਬੰਦ ਕਰਨ ਦੀ ਕਾਰਵਾਈ ਕਰ ਰਿਹੈ : ਮਨੁੱਖੀ ਅਧਿਕਾਰ ਸੰਗਠਨ
Published : Nov 22, 2023, 4:50 pm IST
Updated : Nov 22, 2023, 4:50 pm IST
SHARE ARTICLE
Muslims in China
Muslims in China

ਸਥਾਨਕ ਅਧਿਕਾਰੀ ਮਸਜਿਦਾਂ ਦੀ ਵਾਸਤੂਕਲਾ ਸ਼ੈਲੀਆਂ ਨੂੰ ਵੀ ਖ਼ਤਮ ਕਰ ਰਹੇ ਹਨ ਤਾਕਿ ਉਹ ‘ਚੀਨ’ ਵਰਗੀਆਂ ਦਿਸਣ

Muslims in China : ਮਨੁੱਖੀ ਅਧਿਕਾਰਾਂ ਦੇ ਖੇਤਰ ’ਚ ਕੰਮ ਕਰਨ ਵਾਲੇ ਇਕ ਅੰਤਰਰਾਸ਼ਟਰੀ ਸੰਗਠਨ ਨੇ ਬੁਧਵਾਰ ਨੂੰ ਜਾਰੀ ਅਪਣੀ ਰੀਪੋਰਟ ’ਚ ਕਿਹਾ ਕਿ ਚੀਨ ਸ਼ਿਨਜਿਆਂਗ ਤੋਂ ਇਲਾਵਾ ਹੋਰ ਖੇਤਰਾਂ ’ਚ ਮਸਜਿਦਾਂ ਨੂੰ ਬੰਦ ਕਰਨ ਦੀ ਕਾਰਵਾਈ ਕਰ ਰਿਹਾ ਹੈ। ਮਨੁੱਖੀ ਅਧਿਕਾਰਾਂ ਦੇ ਖੇਤਰ ’ਚ ਕੰਮ ਕਰਨ ਵਾਲੀ ਸੰਸਥਾ ‘ਹਿਊਮਨ ਰਾਈਟਸ ਵਾਚ’ ਨੇ ਅਪਣੀ ਰੀਪੋਰਟ ’ਚ ਮਸਜਿਦਾਂ ਨੂੰ ਬੰਦ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਹੈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਉੱਤਰੀ ਨਿੰਗਜ਼ੀਆ ਅਤੇ ਗਾਂਸੂ ਸੂਬਿਆਂ ’ਚ ਮਸਜਿਦਾਂ ਨੂੰ ਬੰਦ ਕਰ ਦਿਤਾ ਹੈ। ਇਨ੍ਹਾਂ ਇਲਾਕਿਆਂ ’ਚ ‘ਹੁਈ ਮੁਸਲਮਾਨਾਂ’ ਦੀ ਬਹੁਗਿਣਤੀ ਹੈ। ਸਥਾਨਕ ਅਧਿਕਾਰੀ ਮਸਜਿਦਾਂ ਦੀ ਵਾਸਤੂਕਲਾ ਸ਼ੈਲੀਆਂ ਨੂੰ ਵੀ ਖ਼ਤਮ ਕਰ ਰਹੇ ਹਨ ਤਾਕਿ ਉਹ ‘ਚੀਨ’ ਵਰਗੀਆਂ ਦਿਸਣ। ਅਸਲ ’ਚ ਸੱਤਾਧਾਰੀ ਕਮਿਊਨਿਸਟ ਪਾਰਟੀ ਧਰਮ ’ਤੇ ਅਪਣਾ ਕੰਟਰੋਲ ਮਜ਼ਬੂਤ ​​ਕਰਨ ਅਤੇ ਅਪਣੇ ਸ਼ਾਸਨ ਲਈ ਸੰਭਾਵੀ ਚੁਨੌਤੀਆਂ ਦੇ ਖਤਰੇ ਨੂੰ ਘਟ ਕਰਨ ਲਈ ਇਕ ਦਮਨਕਾਰੀ ਮੁਹਿੰਮ ਚਲਾ ਰਹੀ ਹੈ ਅਤੇ ਮਸਜਿਦਾਂ ਬਾਰੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਇਸੇ ਮੁਹਿੰਮ ਦਾ ਹਿੱਸਾ ਹਨ।

2016 ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਧਰਮਾਂ ਨੂੰ ਚੀਨ ਦੇ ਅਨੁਸਾਰ ਕਰਨ ਦਾ ਸੱਦਾ ਦਿਤਾ ਸੀ ਅਤੇ ਸ਼ਿਨਜਿਆਂਗ ’ਤੇ ਕਾਰਵਾਈ ਸ਼ੁਰੂ ਕੀਤੀ ਸੀ। ਉਸ ਇਲਾਕੇ ’ਚ 1 ਕਰੋੜ 10 ਲੱਖ ਤੋਂ ਵੱਧ ਉਇਗਰ ਮੁਸਲਮਾਨ ਅਤੇ ਹੋਰ ਮੁਸਲਿਮ ਘੱਟ ਗਿਣਤੀ ਰਹਿੰਦੇ ਹਨ। ਪਿਛਲੇ ਸਾਲ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ’ਚ ਕਿਹਾ ਗਿਆ ਸੀ ਕਿ ਚੀਨ ਨੇ ਸ਼ਿਨਜਿਆਂਗ ’ਚ ‘ਮਨੁੱਖਤਾ ਵਿਰੁਧ ਅਪਰਾਧ’ ਕੀਤੇ ਹਨ, ਜਿਸ ’ਚ ਗੈਰ-ਨਿਆਇਕ ਨਜ਼ਰਬੰਦੀ ਕੈਂਪਾਂ ਦਾ ਇਕ ਨੈਟਵਰਕ ਬਣਾਉਣਾ ਵੀ ਸ਼ਾਮਲ ਹੈ। ਕਿਹਾ ਜਾਂਦਾ ਹੈ ਕਿ ਚੀਨ ਨੇ ਇਨ੍ਹਾਂ ਕੈਂਪਾਂ ’ਚ 10 ਲੱਖ ਉਇਗਰ, ਹੂਈ, ਕਜ਼ਾਖ ਅਤੇ ਕਿਰਗਿਜ਼ ਲੋਕਾਂ ਨੂੰ ਰਖਿਆ ਹੋਇਆ ਹੈ।

ਹਿਊਮਨ ਰਾਈਟਸ ਵਾਚ ਅਨੁਸਾਰ, ਚੀਨੀ ਅਧਿਕਾਰੀਆਂ ਨੇ ਸ਼ਿਨਜਿਆਂਗ ਤੋਂ ਬਾਹਰ ਦੇ ਖੇਤਰਾਂ ’ਚ ਹੋਰ ਵਰਤੋਂ ਲਈ ਮਸਜਿਦਾਂ ਨੂੰ ਬੰਦ ਕਰ ਦਿਤਾ, ਢਾਹ ਦਿਤਾ ਜਾਂ ਦਾ ਰੂਪ ਬਦਲ ਦਿਤਾ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਰੀਪੋਰਟ ਬਾਰੇ ‘ਫੈਕਸ’ ਰਾਹੀਂ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿਤਾ ਹੈ। ਹਿਊਮਨ ਰਾਈਟਸ ਵਾਚ ਦੀ ਕਾਰਜਕਾਰੀ ਚੀਨੀ ਨਿਰਦੇਸ਼ਕ ਮਾਇਆ ਵੈਂਗ ਨੇ ਕਿਹਾ, ‘‘ਚੀਨ ਦੀ ਸਰਕਾਰ ਦਾ ਮਸਜਿਦਾਂ ਨੂੰ ਮਜ਼ਬੂਤ ​​ਨਹੀਂ ਕਰ ਰਹੀ ਜਿਵੇਂ ਕਿ ਉਹ ਦਾਅਵਾ ਕਰਦੀ ਹੈ, ਪਰ ਧਾਰਮਕ ਆਜ਼ਾਦੀ ਦੀ ਉਲੰਘਣਾ ਕਰ ਕੇ ਉਨ੍ਹਾਂ ਨੂੰ ਬੰਦ ਕਰ ਰਹੀ ਹੈ।’’

ਵੈਂਗ ਨੇ ਕਿਹਾ, ‘‘ਮਸਜਿਦਾਂ ਨੂੰ ਬੰਦ ਕਰਨਾ, ਨਸ਼ਟ ਕਰਨਾ ਅਤੇ ਮੁੜ ਬਣਾਉਣਾ ਚੀਨ ’ਚ ਇਸਲਾਮ ਨੂੰ ਰੋਕਣ ਲਈ ਚੀਨੀ ਸਰਕਾਰ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਦਾ ਹਿੱਸਾ ਹੈ।’’ ਮਨੁੱਖੀ ਅਧਿਕਾਰ ਸਮੂਹ ਦੇ ਖੋਜਕਰਤਾਵਾਂ ਵਲੋਂ ਔਨਲਾਈਨ ਪੋਸਟ ਕੀਤੇ ਗਏ ਵੀਡੀਉ ਅਤੇ ਚਿੱਤਰ ਵਿਖਾਉਂਦੇ ਹਨ ਕਿ 2019 ਅਤੇ 2021 ਦੇ ਵਿਚਕਾਰ ਨਿੰਗਜ਼ੀਆ ਦੇ ਲਿਆਓਕੀਆਓ ਅਤੇ ਚੁਆਨਕੋਉ ਪਿੰਡਾਂ ’ਚ ਅਧਿਕਾਰੀਆਂ ਨੇ ਸਾਰੀਆਂ ਸੱਤ ਮਸਜਿਦਾਂ ਦੇ ਗੁੰਬਦਾਂ ਅਤੇ ਮੀਨਾਰਾਂ ਅਤੇ ਉਨ੍ਹਾਂ ’ਚੋਂ ਤਿੰਨ ਦੀਆਂ ਮੁੱਖ ਇਮਾਰਤਾਂ ਨੂੰ ਢਾਹ ਦਿਤਾ। ਸਰਕਾਰ ਕਥਿਤ ਤੌਰ ’ਤੇ ‘ਧਾਰਮਕ ਸਥਾਨਾਂ ਦੀ ਗਿਣਤੀ ਨੂੰ ਸਖਤੀ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ ਅਤੇ ਮਸਜਿਦਾਂ ਨੂੰ ਚੀਨੀ ਵਾਸਤੂਕਲਾ ਸ਼ੈਲੀਆਂ ਨੂੰ ਅਪਣਾਉਣ ਲਈ ਕਿਹਾ ਹੈ।’

(For more news apart from Muslims in China, stay tuned to Rozana Spokesman)

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement