Gurpatwant Singh Pannu News: ਅਮਰੀਕਾ ਨੇ ‘ਭਾਰਤ ਵਲੋਂ ਪੰਨੂੰ ਨੂੰ ਖ਼ਤਮ ਕਰਨ ਦੀ ਕੋਸ਼ਿਸ਼’ ਨਾਕਾਮ ਕੀਤੀ, ਭਾਰਤ ਨੂੰ ਦਿਤੀ ਚੇਤਾਵਨੀ
Published : Nov 22, 2023, 5:38 pm IST
Updated : Nov 22, 2023, 8:38 pm IST
SHARE ARTICLE
Gurpatwant Singh Pannun
Gurpatwant Singh Pannun

ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਰਾਸ਼ਟਰਪਤੀ ਜੋਅ ਬਾਈਡਨ ਨੇ ਘਟਨਾ ਦਾ ਵਿਰੋਧ ਦਰਜ ਕੀਤਾ ਸੀ

Gurpatwant Singh Pannu News: ਅਮਰੀਕੀ ਅਧਿਕਾਰੀਆਂ ਨੇ ਅਮਰੀਕਾ ਅੰਦਰ ਇਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਅਤੇ ਨਵੀਂ ਦਿੱਲੀ ਦੀ ਸਰਕਾਰ ਦੇ ਇਸ ’ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਲਈ ਭਾਰਤ ਨੂੰ ਚੇਤਾਵਨੀ ਜਾਰੀ ਕੀਤੀ। ਯੂ.ਕੇ. ਦੀ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੁਧਵਾਰ ਨੂੰ ਅਣਪਛਾਤੇ ਸਰੋਤਾਂ ਦੇ ਹਵਾਲੇ ਨਾਲ ਇਹ ਰੀਪੋਰਟ ਦਿਤੀ ਹੈ।

ਰੀਪੋਰਟ ’ਤੇ ਟਿਪਣੀ ਲਈ ਬੇਨਤੀਆਂ ਦਾ ਭਾਰਤ ਦੇ ਵਿਦੇਸ਼ ਮੰਤਰਾਲੇ ਜਾਂ ਨਵੀਂ ਦਿੱਲੀ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਤੋਂ ਤੁਰਤ ਕੋਈ ਜਵਾਬ ਨਹੀਂ ਆਇਆ।
ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਕਿ ਸੂਤਰਾਂ ਨੇ ਇਹ ਨਹੀਂ ਦਸਿਆ ਕਿ ਕੀ ਭਾਰਤ ਸਾਹਮਣੇ ਪ੍ਰਗਟਾਏ ਅਮਰੀਕਾ ਦੇ ਵਿਰੋਧ ਦੇ ਨਤੀਜੇ ਵਜੋਂ ਸਾਜ਼ਸ਼ ਨੂੰ ਛੱਡ ਦਿਤਾ ਗਿਆ ਸੀ, ਜਾਂ ਕੀ ਇਸ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਵਲੋਂ ਨਾਕਾਮ ਕਰ ਦਿਤਾ ਗਿਆ ਸੀ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੂਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਘਟਨਾ ਦਾ ਵਿਰੋਧ ਦਰਜ ਕੀਤਾ ਸੀ। ਇਹ ਰੀਪੋਰਟ ਕੈਨੇਡਾ ਵਲੋਂ ਵੈਨਕੂਵਰ ਦੇ ਇਕ ਉਪਨਗਰ ’ਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਜੂਨ ’ਚ ਹੋਏ ਕਤਲ ਨਾਲ ਭਾਰਤੀ ਏਜੰਟਾਂ ਨੂੰ ਜੋੜਨ ਦੇ ‘ਭਰੋਸੇਯੋਗ’ ਦੋਸ਼ਾਂ ਤੋਂ ਦੋ ਮਹੀਨੇ ਬਾਅਦ ਆਈ ਹੈ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕਰ ਦਿਤਾ ਸੀ।

ਸ਼ੱਕੀ ਵਿਰੁਧ ਅਮਰੀਕੀ ਅਦਾਲਤ ’ਚ ਦੋਸ਼ ਦਾਇਰ

ਈਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੂੰ ਕੂਟਨੀਤਕ ਚੇਤਾਵਨੀ ਜਾਰੀ ਕਰਨ ਤੋਂ ਇਲਾਵਾ, ਅਮਰੀਕੀ ਫੈਡਰਲ ਵਕੀਲਾਂ ਨੇ ਨਿਊਯਾਰਕ ਜ਼ਿਲ੍ਹਾ ਅਦਾਲਤ ’ਚ ਘੱਟੋ-ਘੱਟ ਇਕ ਸ਼ੱਕੀ ਵਿਰੁਧ ਸੀਲਬੰਦ ਦੋਸ਼ ਵੀ ਦਾਇਰ ਕੀਤਾ ਹੈ।

ਅਮਰੀਕੀ ਸਰਕਾਰ ਹੀ ਜਵਾਬ ਦੇੇਵੇਗੀ : ਪੰਨੂੰ

ਅਖ਼ਬਾਰ ਨੇ ਨਾਕਾਮ ਸਾਜ਼ਸ਼ ਦੇ ਨਿਸ਼ਾਨੇ ਵਜੋਂ ਗੁਰਪਤਵੰਤ ਸਿੰਘ ਪੰਨੂ ਦੀ ਪਛਾਣ ਕੀਤੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪੰਨੂ ਨੇ ਇਹ ਕਹਿਣ ਤੋਂ ਇਨਕਾਰ ਕਰ ਦਿਤਾ ਕਿ ਕੀ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਸਾਜ਼ਸ਼ ਬਾਰੇ ਚੇਤਾਵਨੀ ਦਿਤੀ ਸੀ ਜਾਂ ਨਹੀਂ। ਪਰ ਉਸ ਦੇ ਹਵਾਲੇ ਨਾਲ ਕਿਹਾ ਕਿ ਉਹ ‘‘ਭਾਰਤ ਵਲੋਂ ਤੋਂ ਅਮਰੀਕੀ ਧਰਤੀ ’ਤੇ ਮੇਰੀ ਜਾਨ ਨੂੰ ਖਤਰੇ ਦੇ ਮੁੱਦੇ ’ਤੇ ਅਮਰੀਕੀ ਸਰਕਾਰ ਹੀ ਜਵਾਬ ਦੇਵੇਗੀ।’’

ਨਿੱਝਰ ਵਾਂਗ ਪੰਨੂ ਵੀ ਦਹਾਕਿਆਂ ਤੋਂ ਭਾਰਤ ਤੋਂ ਇਕ ਆਜ਼ਾਦ ਸਿੱਖ ਮੁਲਕ ਖਾਲਿਸਤਾਨ ਬਣਾਉਣ ਦੀ ਮੰਗ ਦਾ ਹਮਾਇਤੀ ਹੈ। ਕੈਨੇਡਾ ਦੇ ਇਕ ਸੀਨੀਅਰ ਸਰਕਾਰੀ ਸੂਤਰ ਨੇ ਸਤੰਬਰ ’ਚ ਖ਼ਬਰੀ ਏਜੰਸੀ ਰਾਇਟਰਜ਼ ਨੂੰ ਦਸਿਆ ਸੀ ਕਿ ਕੈਨੇਡਾ ਨੇ ਅਮਰੀਕਾ ਨਾਲ ਖੁਫੀਆ ਜਾਣਕਾਰੀ ’ਤੇ ਬਹੁਤ ਨੇੜਿਉਂ ਕੰਮ ਕੀਤਾ ਕਿ ਭਾਰਤੀ ਏਜੰਟ ਹੀ ਸੰਭਾਵੀ ਤੌਰ ’ਤੇ ਨਿੱਝਰ ਦੇ ਕਤਲ ’ਚ ਸ਼ਾਮਲ ਸਨ। ਫਾਈਨੈਂਸ਼ੀਅਲ ਟਾਈਮਜ਼ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਜਨਤਕ ਦੋਸ਼ਾਂ ਤੋਂ ਬਾਅਦ ਅਮਰੀਕਾ ਨੇ ਸਹਿਯੋਗੀ ਦੇਸ਼ਾਂ ਦੇ ਇਕ ਵਿਸ਼ਾਲ ਸਮੂਹ ਨਾਲ ਨਾਕਾਮ ਸਾਜ਼ਸ਼ ਦੇ ਵੇਰਵੇ ਸਾਂਝੇ ਕੀਤੇ ਹਨ।

(For more news apart from Gurpatwant Singh Pannu News, stay tuned to Rozana Spokesman)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement