
America News : ਜਸ਼ਨ ਦੌਰਾਨ ਆਰੀਅਨ ਬੰਦੂਕ ਨੂੰ ਕਰ ਰਿਹਾ ਸੀ ਸਾਫ਼, ਆਰੀਅਨ ਰੈੱਡੀ ਜਾਰਜੀਆ ਯੂਨੀਵਰਸਿਟੀ ਤੋਂ ਕਰ ਰਿਹਾ ਸੀ ਮਾਸਟਰ ਡਿਗਰੀ
America News : ਅਮਰੀਕਾ ਦੀ ਜਾਰਜੀਆ ਸਟੇਟ ਯੂਨੀਵਰਸਿਟੀ ’ਚ ਪੜ੍ਹ ਰਹੇ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। 23 ਸਾਲਾ ਆਰੀਅਨ ਰੈੱਡੀ ਜਾਰਜੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਰਿਹਾ ਸੀ। ਵਿਦਿਆਰਥੀ ਦੀ ਮੌਤ ਉਸ ਦੇ ਜਨਮ ਦਿਨ 'ਤੇ ਹੋਈ ਸੀ। ਦਰਅਸਲ 23 ਸਾਲਾ ਭਾਰਤੀ ਵਿਦਿਆਰਥੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਆਰੀਅਨ ਰੈੱਡੀ 13 ਨਵੰਬਰ ਨੂੰ ਜੋਰਜੀਆ ਦੇ ਅਟਲਾਂਟਾ ਵਿਚ ਆਪਣੇ ਘਰ ਵਿਚ ਦੋਸਤਾਂ ਨਾਲ ਆਪਣਾ ਜਮਨਦਿਨ ਮਨਾ ਰਿਹਾ ਸੀ।
ਅਧਿਕਾਰੀਆਂ ਮੁਤਾਬਕ ਜਨਮਦਿਨ ਦੇ ਜਸ਼ਨ ਦੌਰਾਨ ਆਰੀਅਨ, ਹਾਲ ਹੀ ਵਿਚ ਲਿਆਂਦੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਪਰ ਗਲਤੀ ਨਾਲ ਗੋਲੀ ਚੱਲ ਗਈ, ਜੋ ਉਸ ਦੀ ਛਾਤੀ ਵਿਚ ਜਾ ਲੱਗੀ। ਉਸ ਦੇ ਦੋਸਤ, ਜੋ ਫਲੈਟ ਦੇ ਦੂਜੇ ਕਮਰੇ ਵਿਚ ਸਨ, ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਆਰੀਅਨ ਦੇ ਕਮਰੇ ਵਿਚ ਗਏ ਅਤੇ ਦੇਖਿਆ ਕਿ ਉਹ ਖੂਨ ਨਾਲ ਲੱਥਪੱਥ ਪਿਆ ਹੋਇਆ ਸੀ। ਉਹ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਰੈੱਡੀ ਕੰਸਾਸ ਸਟੇਟ ਯੂਨੀਵਰਸਿਟੀ, ਅਟਲਾਂਟਾ ’ਚ ਇੱਕ ਵਿਦਿਆਰਥੀ ਸੀ ਅਤੇ ਵਿਗਿਆਨ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਪਰਿਵਾਰ ਤੇਲੰਗਾਨਾ ਦੇ ਉੱਪਲ ਜ਼ਿਲ੍ਹੇ ਵਿੱਚ ਰਹਿੰਦਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਰਾਤ ਆਰੀਅਨ ਦੀ ਲਾਸ਼ ਉਸਦੇ ਜੱਦੀ ਸ਼ਹਿਰ ਭੇਜ ਦਿੱਤੀ ਜਾਵੇਗੀ।
(For more news apart from An Indian student celebrating his birthday in America died due to bullet injury News in Punjabi, stay tuned to Rozana Spokesman)