
ਯੂਰੋਪੀ ਪੁਲਾੜ ਏਜੰਸੀ ਨੇ ਮੰਗਲ ਗ੍ਰਹਿ ਦੀ ਅਜਿਹੀ ਤਸਵੀਰ ਜ਼ਾਰੀ ਕੀਤੀ ਹੈ ਜਿਸ ਨੇ ਇਕ ਵਾਰ ਫਿਰ ਉੱਥੇ ਜਿੰਦਗੀ ਦੀ ਉਂਮੀਦ ਜਗਾ ਦਿਤੀ ਹੈ। ਮਾਰਸ ਐਕਸਪ੍ਰੇਸ ਮਿਸ਼ਨ ...
ਸੰਯੁਕਤ ਰਾਸ਼ਟਰ (ਭਾਸ਼ਾ): ਯੂਰੋਪੀ ਪੁਲਾੜ ਏਜੰਸੀ ਨੇ ਮੰਗਲ ਗ੍ਰਹਿ ਦੀ ਅਜਿਹੀ ਤਸਵੀਰ ਜ਼ਾਰੀ ਕੀਤੀ ਹੈ ਜਿਸ ਨੇ ਇਕ ਵਾਰ ਫਿਰ ਉੱਥੇ ਜਿੰਦਗੀ ਦੀ ਉਂਮੀਦ ਜਗਾ ਦਿਤੀ ਹੈ। ਮਾਰਸ ਐਕਸਪ੍ਰੇਸ ਮਿਸ਼ਨ ਦੀ ਤਸਵੀਰ ਦੇਖਣ 'ਚ ਭਲੇ ਹੀ ਥੋੜ੍ਹੀ ਅਜੀਬ ਲੱਗੇ ਪਰ ਇਸ ਨੂੰ ਦੇਖਣ ਤੋਂ ਲੱਗਦਾ ਹੈ ਕਿ ਮੰਗਲ ਗ੍ਰਹਿ 'ਤੇ ਇਕ ਵੱਡਾ ਟੋਆ ਹੈ ਅਤੇ ਉਸ 'ਚ ਬਰਫ ਜਮੀ ਹੋਈ ਹੈ।
ਬਰਫ ਨਾਲ ਭਰੇ ਟੋਏ ਦੀ ਇਸ ਤਸਵੀਰ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿਤਾ ਹੈ। ਵਿਗਿਆਨੀਆਂ ਦੇ ਮੁਤਾਬਕ ਕਿਸੇ ਦੂੱਜੇ ਗ੍ਰਹਿ 'ਤੇ ਹੁਣ ਤੱਕ ਮਿਲਿਆ ਇੰਨਾ ਵੱਡਾ ਬਰਫ ਨਾਲ ਜਮਿਆ ਟੋਆ ਨਹੀਂ ਮਿਲਿਆ ਹੈ। ਮਾਰਸ ਐਕਸਪ੍ਰੇਸ ਦੇ ਜ਼ਰੀਏ ਸਮੇ-ਸਮੇ 'ਤੇ ਮੰਗਲ ਗ੍ਰਹਿ 'ਤੇ ਬਰਫ਼ ਅਤੇ ਗਲੇਸ਼ੀਅਰ ਦੀ ਖੋਜ ਵਾਲੀ ਤਸਵੀਰਾਂ ਆਉਂਦੀ ਰਹਿੰਦੀਆਂ ਹਨ ਪਰ ਇਸ ਵਾਰ ਜੋ ਤਸਵੀਰ ਜਾਰੀ ਕੀਤੀ ਗਈ ਹੈ ਉਹ ਵਿਗਿਆਨੀਆਂ ਨੂੰ ਹੈਰਾਨ ਕਰਨ ਵਾਲੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਟੋਏ ਦੀ ਢੁੰਗਾਈ 5905 ਫੀਟ ਮੰਨੀ ਜਾ ਰਹੀ ਹੈ। ਟੋਏ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਖੱਡੇ 'ਚ ਸਾਲ ਭਰ ਤੋਂ ਬਰਫ ਜਮੀ ਹੋਈ ਹੈ। ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਮੰਗਲ 'ਤੇ ਇਸ ਸਮੇਂ ਤੇਜ਼ ਹਵਾਵਾਂ ਚੱਲ ਰਹੀ ਹਨ ਅਤੇ ਉੱਥੇ ਦਾ ਤਾਪਮਾਨ ਕਾਫ਼ੀ ਹੇਠਾਂ ਹੋਵੇਗਾ। ਜ਼ਿਕਰਯੋਗ ਹੈ ਕਿ ਮੰਗਲ 'ਤੇ ਜ਼ਿੰਦਗੀ ਦੀ ਉਂਮੀਦ ਕਰ ਰਹੇ ਵਿਗਿਆਨੀਆਂ ਨੂੰ ਯੂਰੋਪੀ ਪੁਲਾੜ ਏਜੰਸੀ ਦੇ ਮਾਰਸ ਐਕਸਪ੍ਰੇਸ ਮਿਸ਼ਨ ਤੋਂ ਪਹਿਲਾਂ ਵੀ ਕਈ ਤਸਵੀਰਾਂ ਮਿਲਦੀਆਂ ਰਹੀਆਂ ਹਨ।
ਜਾਣਕਾਰਾਂ ਮੁਤਾਬਕ ਪਿੱਛਲੇ ਕੁੱਝ ਦਿਨਾਂ ਤੋਂ ਮੰਗਲ 'ਤੇ ਕਾਫ਼ੀ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੰਗਲ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਇਸ ਦਾ ਸਵਰੂਪ ਧਰਤੀ ਨਾਲੋਂ ਕਾਫ਼ੀ ਮਿਲਦਾ ਜੁਲਦਾ ਹੈ। ਮੰਗਲ ਗ੍ਰਹਿ ਦੋ ਗੋਲਾਰਧ 'ਚ ਵੱਖ ਹੈ ਮੰਗਲ ਦਾ ਉਤਰੀ ਗੋਲਾਰਧ ਦੱਖਣ ਹਿੱਸੇ ਦੇ ਮੁਕਾਬਲੇ ਕੁੱਝ ਹੇਠਾਂ ਸਥਿਤ ਹੈ।