ਰੂਸ ਵਲੋਂ ਕੈਂਸਰ ਵੈਕਸੀਨ ਦਾ ਐਲਾਨ, ਟੀਕੇ ਦੀ ਕੀਮਤ 2.5 ਲੱਖ 

By : JUJHAR

Published : Dec 22, 2024, 11:46 am IST
Updated : Dec 22, 2024, 11:46 am IST
SHARE ARTICLE
Cancer vaccine announced by Russia, the cost of the vaccine is 2.5 lakhs
Cancer vaccine announced by Russia, the cost of the vaccine is 2.5 lakhs

ਦੁਬਾਰਾ ਕੈਂਸਰ ਹੋਣ ਦਾ ਕੋਈ ਖ਼ਤਰਾ ਨਹੀਂ, ਰੂਸ ਛੇਤੀ ਹੀ ਇਕ ਹੋਰ ਵੈਕਸੀਨ ਦਾ ਐਲਾਨ ਕਰੇਗਾ

ਰੂਸ ਵਲੋਂ ਕੀਤੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ, ਦੁਨੀਆਂ ਦੇ ਕੈਂਸਰ ਮਰੀਜ਼ਾਂ ’ਚ ਇਕ ਉਮੀਦ ਜਾਗੀ ਹੈ। ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਨਿਰਦੇਸ਼ਕ ਆਂਦਰੇਈ ਕਾਪ੍ਰਿਨ  ਨੇ ਦਸਿਆ ਕਿ ਇਹ ਕੈਂਸਰ ਵੈਕਸੀਨ ਵੱਖ-ਵੱਖ ਕਿਸਮਾਂ ਦੇ ਮਰੀਜ਼ਾਂ ਲਈ ਵੱਖਰੇ ਤਰੀਕੇ ਨਾਲ ਬਣਾਈ ਜਾਵੇਗੀ।
ਉਨ੍ਹਾਂ ਦਸਿਆ ਕਿ ਇਸ ਦੀ ਕੀਮਤ ਕਰੀਬ 2.5 ਲੱਖ ਰੁਪਏ ਹੋਵੇਗੀ। ਰੂਸੀ ਨਾਗਰਿਕਾਂ ਨੂੰ ਇਹ ਟੀਕਾ ਮੁਫ਼ਤ ਮਿਲੇਗਾ। ਹਾਲਾਂਕਿ, ਕਪਰੀਨ ਨੇ ਇਹ ਨਹੀਂ ਦਸਿਆ ਕਿ ਇਹ ਵੈਕਸੀਨ ਬਾਕੀ ਦੇਸ਼ਾਂ ਲਈ ਕਦੋਂ ਉਪਲਬਧ ਹੋਵੇਗੀ।
ਕਾਪਰੀਨ ਨੇ ਕਿਹਾ ਕਿ ਇਹ ਟੀਕਾ ਪ੍ਰੀ-ਕਲੀਨਿਕਲ ਟਰਾਇਲਾਂ ਵਿਚ ਕਾਰਗਰ ਸਾਬਤ ਹੋਇਆ ਹੈ। ਇਹ ਟਿਊਮਰ ਦੇ ਵਿਕਾਸ ਨੂੰ ਹੌਲੀ ਕਰ ਦਿੰਦਾ ਹੈ ਤੇ 80 ਫ਼ੀ ਸਦੀ ਤਕ ਦੀ ਕਮੀ ਨੂੰ ਦਰਸਾਉਂਦਾ ਹੈ। ਇਸ ਵੈਕਸੀਨ ਨੂੰ ਮਰੀਜ਼ਾਂ ਦੇ ਟਿਊਮਰ ਸੈੱਲਾਂ ਦੇ ਡੇਟਾ ਦੇ ਆਧਾਰ ’ਤੇ ਵਿਸ਼ੇਸ਼ ਪ੍ਰੋਗਰਾਮ ਰਾਹੀਂ ਤਿਆਰ ਕੀਤਾ ਗਿਆ ਹੈ।
ਰੂਸ ਦੀ ਫ਼ੈਡਰਲ ਮੈਡੀਕਲ ਬਾਇਓਲਾਜੀਕਲ ਏਜੰਸੀ ਦੀ ਮੁਖੀ ਵੇਰੋਨਿਕਾ ਸਵੋਰੋਤਸਕੋਵਾ ਨੇ ਦਸਿਆ ਹੈ ਕਿ ਵੈਕਸੀਨ ਮੇਲਾਨੋਮਾ (ਚਮੜੀ ਦੇ ਕੈਂਸਰ) ਵਿਰੁਧ ਕਿਵੇਂ ਕੰਮ ਕਰਦੀ ਹੈ। ਸਭ ਤੋਂ ਪਹਿਲਾਂ ਕੈਂਸਰ ਦੇ ਮਰੀਜ਼ ਤੋਂ ਕੈਂਸਰ ਸੈੱਲਾਂ ਦਾ ਸੈਂਪਲ ਲਿਆ ਜਾਂਦਾ ਹੈ।
ਉਨ੍ਹਾਂ ਦਸਿਆ ਕਿ ਇਹ ਟੀ ਸੈੱਲ ਟਿਊਮਰ ’ਤੇ ਹਮਲਾ ਕਰਦੇ ਹਨ ਅਤੇ ਕੈਂਸਰ ਨੂੰ ਖ਼ਤਮ ਕਰਦੇ ਹਨ। ਇਸ ਤੋਂ ਬਾਅਦ, ਮਨੁੱਖੀ ਸਰੀਰ ਟਿਊਮਰ ਸੈੱਲ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਕੈਂਸਰ ਦੁਬਾਰਾ ਨਹੀਂ ਹੁੰਦਾ।
ਕਾਪਰਿਨ ਮੁਤਾਬਕ ਰੂਸੀ ਵੈਕਸੀਨ ਵੀ ਉਸੇ ਰਫ਼ਤਾਰ ਨਾਲ ਕੰਮ ਕਰੇਗੀ। ਕਾਪਰਿਨ ਮੁਤਾਬਕ ਰੂਸੀ ਵੈਕਸੀਨ ਵੀ ਉਸੇ ਰਫ਼ਤਾਰ ਨਾਲ ਕੰਮ ਕਰੇਗੀ। ਜਲਦ ਹੀ ਇਕ ਹੋਰ ਕੈਂਸਰ ਵੈਕਸੀਨ ਦਾ ਐਲਾਨ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement