ਸਿੱਖਾਂ ਦੇ ਸਮਰਥਨ ਵਿਚ ਆਏ ਕੌਂਸਲਰ ਡੈਨੀਅਲ, ਕਿਹਾ, ਮੈਂ ਅਗਲੇ ਸਾਲ ਨਗਰ ਕੀਰਤਨ ਵਿਚ ਜ਼ਰੂਰ ਸ਼ਾਮਲ ਹੋਵਾਂਗਾ
Published : Dec 22, 2025, 6:59 am IST
Updated : Dec 22, 2025, 8:18 am IST
SHARE ARTICLE
Councilor Daniel Newman New Zealand
Councilor Daniel Newman New Zealand

''ਨਗਰ ਕੀਰਤਨ ਦਾ ਰਸਤਾ ਰੋਕਣਾ ਮੰਦਭਾਗਾ''

ਔਕਲੈਂਡ : ਕੌਂਸਲਰ ਡੈਨੀਅਲ ਨਿਊਮੈਨ ਨਿਊਜ਼ੀਲੈਂਡ ਦੇ ਇਕ ਉੱਘੇ ਸਿਆਸਤਦਾਨ ਹਨ, ਜੋ ਵਰਤਮਾਨ ਵਿਚ ‘ਮਨੁਰੇਵਾ-ਪਾਪਾਕੁਰਾ ਵਾਰਡ’ ਲਈ ਔਕਲੈਂਡ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ। ਇਸੇ ਹਲਕੇ ਵਿਚ ਨਗਰ ਕੀਰਤਨ ਦੌਰਾਨ ਇਕ ਨਸਲਵਾਦੀ ਟਿਪਣੀਆਂ ਕਰਨ ਵਾਲੇ ਗਰੁਪ ਵਲੋਂ ਵਿਘਨ ਪਾਇਆ ਗਿਆ। ਇਸ ਸਬੰਧ ’ਚ ਉਨ੍ਹਾਂ ਅਪਣਾ ਪ੍ਰਤੀਕਰਮ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, ‘‘ਮੈਂ ਔਕਲੈਂਡ ਦੀ ਸਿੱਖ ਕਮਿਊਨਿਟੀ ਵਲੋਂ ਇਸ ਹਫ਼ਤੇ ਸ਼ੁਰੂ ਕੀਤਾ ਗਿਆ ਨਗਰ ਕੀਰਤਨ ਦੇਖ ਕੇ ਅਪਣਾ ਮਾਣ ਪ੍ਰਗਟ ਕਰਨਾ ਚਾਹੁੰਦਾ ਹਾਂ। ਇਹ ਸ਼ਾਂਤਮਈ ਨਗਰ ਕੀਰਤਨ ਮੇਰੇ ਸਿੱਖ ਭਾਈਚਾਰੇ ਨੂੰ ਅਪਣੇ ਪਵਿੱਤਰ ਗ੍ਰੰਥ ਦੀ ਸੰਗਤ ਕਰਨ ਦਾ ਮੌਕਾ ਦਿੰਦਾ ਹੈ, ਜਿਸ ਨੂੰ ਮੇਰੀ ਸਮਝ ਅਨੁਸਾਰ ਗੁਰਦੁਆਰਾ ਨਾਨਕਸਰ ਨਿਊਜ਼ੀਲੈਂਡ ਵਾਪਸ ਲਿਆਂਦਾ ਜਾ ਰਿਹਾ ਸੀ, ਇਕ ਅਜਿਹਾ ਸਥਾਨ ਜੋ ਅਰਦਾਸ ਦਾ ਵੀ ਕੇਂਦਰ ਹੈ ਅਤੇ ਲੰਗਰ ਤੇ ਸਾਂਝ-ਸਾਂਝੇਦਾਰੀ ਦਾ ਵੀ ਹੈ।

ਇਸ ਨਾਲ ਹੀ, ਮੈਂ ਉਨ੍ਹਾਂ ‘ਦੇਸ਼ਭਗਤਾਂ’ ਪ੍ਰਤੀ ਅਪਣੀ ਗਹਿਰੀ ਨਿਰਾਸ਼ਾ ਵੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧੀ ਨਾਹਰਿਆਂ ਵਾਲੀਆਂ ਟੀ-ਸ਼ਰਟਾਂ ਪਾ ਕੇ ਰਸਤਾ ਰੋਕਿਆ।’’ ਨਿਊਜ਼ੀਲੈਂਡ ਬਿਲ ਆਫ਼ ਰਾਈਟਸ ਐਕਟ ਦੀ ਧਾਰਾ 15 ਇਹ ਘੋਸ਼ਿਤ ਕਰਦੀ ਹੈ ਕਿ ਹਰ ਵਿਅਕਤੀ ਨੂੰ ਅਪਣੇ ਧਰਮ ਜਾਂ ਵਿਸ਼ਵਾਸ ਨੂੰ ਰੀਤ-ਰਿਵਾਜ, ਅਭਿਆਸ ਜਾਂ ਸਿਖਿਆ ਰਾਹੀਂ ਪ੍ਰਗਟ ਕਰਨ ਦਾ ਅਧਿਕਾਰ ਹੈ।

ਚਾਹੇ ਇਕੱਲੇ ਜਾਂ ਹੋਰਾਂ ਨਾਲ ਮਿਲ ਕੇ ਕੀਤਾ ਜਾਵੇ। ਉਸ ਅਨੁਸਾਰ, ਸਿੱਖ ਭਾਈਚਾਰੇ ਨੇ ਅਪਣਾ ਨਗਰ ਕੀਰਤਨ ਯੋਜਨਾ ਅਨੁਸਾਰ ਕੀਤਾ ਅਤੇ ਤੈਅ ਕੀਤੇ ਰਸਤੇ ’ਤੇ ਕਾਇਮ ਰਹੇ ਅਤੇ ਉਹ ਨੌਜਵਾਨ ਜਿਨ੍ਹਾਂ ਨੇ ਉਹ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਉਨ੍ਹਾਂ ਨੂੰ ਵੀ ਅਪਣੀ ਰਾਏ ਰੱਖਣ ਦਾ ਅਧਿਕਾਰ ਹੈ। ਪਰ ਇਥੇ ਸੰਦਰਭ ਨੂੰ ਸਮਝਣਾ ਜ਼ਰੂਰੀ ਹੈ।

ਸਾਡੀ ਸਿੱਖ ਕਮਿਊਨਿਟੀ, ਇਸ ਦੇਸ਼ ਦੀ ਹੋਰ ਕਮਿਊਨਿਟੀ ਵਾਂਗ, ਅਪਣੀਆਂ ਜੜ੍ਹਾਂ ਨਿਊਜ਼ੀਲੈਂਡ ਤੋਂ ਬਾਹਰ ਕਿਤੇ ਨਾ ਕਿਤੇ ਨਾਲ ਜੋੜ ਸਕਦੀ ਹੈ। ਇਸ ਮਾਮਲੇ ਵਿਚ, ਪਹਿਲੇ ਪੰਜਾਬੀ ਪ੍ਰਵਾਸੀ 1890 ਵਿਚ ਨਿਊਜ਼ੀਲੈਂਡ ਆਏ ਸਨ ਅਤੇ ਉਦੋਂ ਤੋਂ ਲਗਾਤਾਰ ਆ ਰਹੇ ਹਨ। ਮੈਂ ਨਿਊਜ਼ੀਲੈਂਡ ਅਤੇ ਭਾਰਤ ਦੇ ਰਿਸ਼ਤੇ ਦੀ ਭੂਮਿਕਾ ਅਤੇ ਵਿਰਾਸਤ ਲਈ ਬਹੁਤ ਧਨਵਾਦੀ ਹਾਂ। ਉਨ੍ਹਾਂ ਕਿਹਾ,‘‘ਮੈਂ ਕੋਸ਼ਿਸ਼ ਕਰਾਂਗਾ ਕਿ ਅਪਣੀ ਡਾਇਰੀ ਵਿਚ ਸਮਾਂ ਕੱਢ ਕੇ ਅਗਲਾ ਨਗਰ ਕੀਰਤਨ, ਜੋ ਮੈਨੁਰੇਵਾ ਵਿਚ ਹੋਵੇਗਾ, ਉਸ ਵਿਚ ਸ਼ਾਮਲ ਹੋ ਸਕਾਂ।’’      (ਏਜੰਸੀ)

 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement