ਜਿਸ ਇਲਾਕੇ 'ਚ ਭੂਚਾਲ ਆਇਆ ਹੈ, ਉਸ ਇਲਾਕੇ 'ਚ ਬਹੁਤ ਘੱਟ ਲੋਕ ਰਹਿੰਦੇ ਹਨ, ਜਿਸ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੈ।
ਚੀਨ : ਤਜ਼ਾਕਿਸਤਾਨ 'ਚ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸਥਾਨਕ ਸਮੇਂ ਮੁਤਾਬਕ ਸਵੇਰੇ 5:37 ਵਜੇ ਭੂਚਾਲ ਆਇਆ। ਇਸ ਦਾ ਕੇਂਦਰ ਅਫਗਾਨ-ਚੀਨ ਸਰਹੱਦ 'ਤੇ ਗੋਰਨੋ-ਬਦਾਖਸ਼ਾਨ ਸੂਬੇ ਵਿਚ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਹ ਜ਼ਮੀਨ ਤੋਂ 20.5 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਕਰੀਬ 20 ਮਿੰਟ ਬਾਅਦ 5.0 ਤੀਬਰਤਾ ਦਾ ਝਟਕਾ ਵੀ ਆਇਆ।
ਇਸ ਦੇ ਨਾਲ ਹੀ ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਇਸ ਦੀ ਤੀਬਰਤਾ 7.2 ਸੀ ਅਤੇ ਇਹ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦਾ ਕੇਂਦਰ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਨੇੜੇ ਸੀ, ਜਿਸ ਕਾਰਨ ਉੱਥੇ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਇਲਾਕੇ 'ਚ ਭੂਚਾਲ ਆਇਆ ਹੈ, ਉਸ ਇਲਾਕੇ 'ਚ ਬਹੁਤ ਘੱਟ ਲੋਕ ਰਹਿੰਦੇ ਹਨ, ਜਿਸ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਇਕ ਹੋਰ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਤਜ਼ਾਕਿਸਤਾਨ ਦਾ ਇਹ ਇਲਾਕਾ ਭੂਚਾਲ ਵਾਲੇ ਖੇਤਰ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਗੋਰਨੋ-ਬਦਾਖਸ਼ਾਨ 'ਚ ਹੀ ਬਰਫੀਲੇ ਤੂਫਾਨ ਕਾਰਨ 20 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਉਸੇ ਦਿਨ ਰਾਜਧਾਨੀ ਦੁਸ਼ਾਂਬੇ ਨੇੜੇ ਇਕ ਹਾਈਵੇਅ 'ਤੇ ਬਰਫ ਖਿਸਕਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ‘ਸਪੋਕਸਮੈਨ’ ਦਾ ਬਾਈਕਾਟ ਮੇਰੇ ਤੋਂ ਧੱਕੇ ਨਾਲ ਕਰਵਾਇਆ ਗਿਆ ਸੀ : ਬੀਬੀ ਜਗੀਰ ਕੌਰ