
ਯੂਪੀਏ ਦੀ ਚੈਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਫਿਰ ਬਿਮਾਰ ਹੋ ਗਏ ਹਨ। ਉਨ੍ਹਾਂ ਨੂੰ ਵਾਪਸ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਜਾ ਰਿਹਾ ਹੈ। ਸੋਨੀਆ...
ਨਵੀਂ ਦਿੱਲੀ : ਯੂਪੀਏ ਦੀ ਚੈਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਫਿਰ ਬਿਮਾਰ ਹੋ ਗਏ ਹਨ। ਉਨ੍ਹਾਂ ਨੂੰ ਵਾਪਸ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਜਾ ਰਿਹਾ ਹੈ। ਸੋਨੀਆ ਗਾਂਧੀ ਨੂੰ ਵੀਰਵਾਰ ਦੀ ਰਾਤ ਚੰਡੀਗ਼ੜ੍ਹ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਸੀ। ਉਨਾਂ ਨੂੰ ਸਾਹ ਲੈਣ ਦੀ ਦਿੱਕਤ ਆਉਣ ਦੀ ਸ਼ਿਕਾਇਤ ਦਸੀ ਗਈ ਸੀ। ਇਸ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਅੱਧੀ ਰਾਤ ਨੂੰ ਪੀਜੀਆਈ ਲਿਆਂਦਾ ਗਿਆ।
pgi
ਜਾਂਚ ਤੋਂ ਬਾਅਦ ਸਵੇਰੇ ਢਾਈ ਵਜੇ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿਤੀ ਗਈ। ਹੁਣ ਉਨ੍ਹਾਂ ਦੀ ਸਥਿਤੀ ਠੀਕ ਦਸੀ ਜਾ ਰਹੀ ਹੈ। ਉਹ ਦਿੱਲੀ ਲਈ ਨਿੱਕਲ ਚੁਕੇ ਹਨ। ਸੋਨੀਆ ਗਾਂਧੀ ਵੀਰਵਾਰ ਨੂੰ ਸ਼ਿਮਲਾ ‘ਚ ਸਨ ਅਤੇ ਉਥੇ ਹੀ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਦੇਰ ਰਾਤ ਪੀਜੀਆਈ ਲਿਆਂਦਾ ਗਿਆ। ਸੋਨੀਆ ਦੋ ਦਿਨਾਂ ਤੋਂ ਬੇਟੀ ਪ੍ਰਿਅੰਕਾ ਗਾਂਧੀ ਅਤੇ ਵਾਡਰਾ ਦੇ ਨਾਲ ਸ਼ਿਮਲਾ ਤੋਂ 13 ਕਿਲੋਮੀਟਰ ਦੂਰ ਛਰਾਬੜਾ ਦੇ ਹੋਟਲ ਵਾਈਲਡ ਫਲਾਵਰ ਹਾਲ ‘ਚ ਠਹਿਰੀ ਹੋਈ ਸੀ।
sonia gandhi
ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ‘ਚ ਬਦਲਦੇ ਸਮੀਕਰਨਾਂ ਵਿਚਾਲੇ ਵਿਰੋਧੀ ਭਾਜਪਾ ਵਿਰੁਧ ਇਕਜੁੱਟ ਹੋਣ ਦੀ ਕੋਸ਼ਿਸ਼ ‘ਚ ਜੁਟੀ ਹੈ। ਇਸ ਦੇ ਅਧੀਨ ਲੋਕ ਸਭਾ ‘ਚ ਵਿਰੋਧੀਆਂ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਮੰਗਲਵਾਰ ਨੂੰ ‘ਡਿਨਰ ਡਿਪਲੋਮੇਸੀ’ ਅਧੀਨ ਤਮਾਮ ਦਲਾਂ ਦੇ ਮੁਖੀਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿਤਾ। ਸਾਬਕਾ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ 10 ਜਨਪਥ ਸਥਿਤ ਅਪਣੀ ਰਿਹਾਇਸ਼ ‘ਤੇ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ।ਹਾਲਾਂਕਿ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਰਟੀ ਤੋਂ ਬਾਅਦ ਕਿਹਾ ਕਿ ਇਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਿੱਤਰਤਾ ਦਰਸ਼ਾਉਣ ਲਈ ਹੈ ਅਤੇ ਵਿਰੋਧੀ ਪਾਰਟੀਆਂ ‘ਚ ਏਕਤਾ ਦਰਸ਼ਾਉਣ ਲਈ ਹੈ।