
Canada News: ਕੈਨੇਡਾ ਪੀ.ਆਰ ਅਰਜ਼ੀ ਜਮ੍ਹਾਂ ਕਰਨ ਲਈ 60 ਦਿਨ ਹੋਣਗੇ
ਓਟਾਵਾ : ਕੈਨੇਡਾ ਦੇ ਨਵੀਨਤਮ ਐਕਸਪ੍ਰੈੱਸ ਐਂਟਰੀ ਡਰਾਅ ਦੇ ਨਤੀਜੇ ਐਲਾਨੇ ਗਏ ਹਨ ਜਿਸ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿਤਾ ਗਿਆ ਹੈ। 21 ਮਾਰਚ ਨੂੰ ਆਯੋਜਤ ਕੀਤਾ ਗਿਆ ਨਵੀਨਤਮ ਕੈਨੇਡੀਅਨ ਪੀ.ਆਰ ਐਂਟਰੀ ਡਰਾਅ ਐਕਸਪ੍ਰੈੱਸ ਐਂਟਰੀ ਸਿਸਟਮ ਫ਼ਰੈਂਚ ਭਾਸ਼ਾ ਮੁਹਾਰਤ ਸ਼੍ਰੇਣੀ ਲਈ ਸੀ।
ਕੈਨੇਡਾ ਵਿਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਦੇਖਣ ਵਾਲੇ ਵਿਭਾਗ ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਕ ਨਵਾਂ ਐਕਸਪ੍ਰੈੱਸ ਐਂਟਰੀ ਡਰਾਅ ਜਾਰੀ ਕੀਤਾ। ਜਿਹੜੇ ਉਮੀਦਵਾਰ ਇਸ ਨਵੀਨਤਮ ਐਕਸਪ੍ਰੈੱਸ ਐਂਟਰੀ ਡਰਾਅ ਵਿਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਕੋਲ ਸਥਾਈ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ (ਕੈਨੇਡਾ ਪੀ.ਆਰ) ਅਰਜ਼ੀ ਜਮ੍ਹਾਂ ਕਰਨ ਲਈ 60 ਦਿਨ ਹੋਣਗੇ।
ਜੇਕਰ ਆਖ਼ਰੀ ਮਿਤੀ ਖੁੰਝ ਜਾਂਦੀ ਹੈ ਤਾਂ ਅਰਜ਼ੀ ਵੈਧ ਨਹੀਂ ਰਹੇਗੀ। ਇਸ ਤੋਂ ਪਹਿਲਾਂ ਵੀ ਫ਼ਰੈਂਚ ਭਾਸ਼ਾ ਮੁਹਾਰਤ ਸ਼੍ਰੇਣੀ ਵਿਚੋਂ 4,500 ਉਮੀਦਵਾਰਾਂ ਨੂੰ ਸੱਦਾ ਦਿਤਾ ਸੀ। ਸੀ.ਆਈ.ਸੀ ਟਾਈਮਜ਼ ਦੀ ਰਿਪੋਰਟ ਅਨੁਸਾਰ 21 ਮਾਰਚ ਨੂੰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਫ਼ਰੈਂਚ ਭਾਸ਼ਾ ਮੁਹਾਰਤ ਸ਼੍ਰੇਣੀ ਐਕਸਪ੍ਰੈੱਸ ਐਂਟਰੀ ਡਰਾਅ ਨੰਬਰ 341 ਤਹਿਤ 7,500 ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦੇ ਭੇਜੇ। 7,500 ਉਮੀਦਵਾਰਾਂ ਨੂੰ ਫ਼ਰੈਂਚ ਭਾਸ਼ਾ ਮੁਹਾਰਤ ਸ਼੍ਰੇਣੀ ਤਹਿਤ ਅਰਜ਼ੀ ਦੇਣ ਲਈ ਸੱਦਾ ਦਿਤਾ ਗਿਆ।