
ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ : ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ, 22 ਅਪ੍ਰੈਲ : ਸੰਯੁਕਤ ਰਾਸ਼ਟਰ ਦੀ ਬ੍ਰਾਂਚ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਚਿਤਾਵਨੀ ਦਿਤੀ ਹੈ ਕਿ ਦੁਨੀਆਂ ''ਭੁੱਖਮਰੀ ਦੀ ਮਹਾਂਮਾਰੀ'' ਦੇ ਕਗਾਰ 'ਤੇ ਖੜ੍ਹੀ ਹੈ ਅਤੇ ਜੇਕਰ ਸਮਾਂ ਰਹਿੰਦੇ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਕੁੱਝ ਹੀ ਮਹੀਨਿਆਂ 'ਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਸਕਦਾ ਹੈ। ਦੁਨੀਆਂ ਭਰ 'ਚ 25, 65,290 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਨ੍ਹਾ ਵਿਚੋਂ 1,77,770 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡੇਵਿਡ ਬੀਸਲੇ ਨੇ ਮੰਗਲਵਾਰ ਨੂੰ 'ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਰੱਖ ਰਖਾਅ : ਸੰਘਰਸ਼ ਨਾਲ ਪੈਦਾ ਭੁੱਖ ਤੋਂ ਪ੍ਰਭਾਵਤ ਆਮ ਨਾਗਰਿਕਾਂ ਦੀ ਸੁਰੱਖਿਆ' ਵਿਸ਼ੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਰਚੁਅਲ ਸੈਸ਼ਨ ਦੌਰਾਨ ਕਿਹਾ, ''ਇਕ ਪਾਸੇ ਅਸੀਂ ਕੋਵਿਡ 19 ਮਹਾਂਮਾਰੀ ਤੋਂ ਲੜ ਰਹੇ ਹਨ, ਉਥੇ ਹੀ ਦੂਜੇ ਪਾਸੇ ਭੁੱਖਮਰੀ ਦੀ ਮਹਾਂਮਾਰੀ ਦੇ ਮੁੰਹ 'ਤੇ ਵੀ ਆ ਪਹੁੰਚੀ ਹੈ।''
File photo
ਉਨ੍ਹਾਂ ਨੇ ਕਿਹਾ, ''ਹਾਲੇ ਅਕਾਲ ਨਹੀਂ ਪਿਆ ਹੈ। ਪਰ ਮੈਂ ਤੁਹਾਨੂੰ ਚਿਤਾਵਨੀ ਦੇਣਾ ਚਾਹਾਂਗਾ ਕਿ ਹੁਣ ਜੇਕਰ ਅਸੀਂ ਤਿਆਰੀ ਨਹੀਂ ਕੀਤੀ ਅਤੇ ਕਦਮ ਨਹੀਂ ਚੁੱਕੇ ਤਾਂ ਆਉਣ ਵਾਲੇ ਕੁੱਝ ਹੀ ਮਹੀਨਿਆਂ 'ਚ ਸਾਨੂੰ ਇਸਦਾ ਖ਼ਾਮਿਆਜਾ ਭੁਗਤਨਾ ਪੈ ਸਕਦਾ ਹੈ। ਇਸ ਨਾਲ ਨਜਿਠਣ ਲਈ ਸਾਨੂੰ ਫ਼ੰਡਾਂ ਦੀ ਘਾਟ ਅਤੇ ਕਾਰੋਬਾਰੀ ਰੁਕਾਵਟਾ ਨੂੰ ਦੂਰ ਕਰਨ ਸਮੇਤ ਕਈ ਹੋਰ ਕਦਮ ਚੁੱਕਣੇ ਪੈਣਗੇ।''
(ਪੀਟੀਆਈ)